👉ਪ੍ਰਧਾਨ ਮੰਤਰੀ ਸਰੀਫ਼ ਨੇ ਦਸਿਆ ਕਿ ਤੜਕਸਾਰ ਜਨਰਲ ਮੁਨੀਰ ਨੇ ਨੂਰ ਏਅਰਬੱਸ ’ਤੇ ਹਮਲੇ ਬਾਰੇ ਦਿੱਤੀ ਸੀ ਸੂਚਨਾ
ਨਵੀਂ ਦਿੱਲੀ : 22 ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਆਪ੍ਰੇਸ਼ਨ ਸੰਧੂਰ ਦੇ ਰਾਹੀਂ ਪਾਕਿਸਤਾਨ ਨੂੰ ਦਿੱਤੇ ਮੂੰਹ ਤੋੜਵੇ ਜਵਾਬ ਦੌਰਾਨ ਪਾਕਿਸਤਾਨੀ ਏਅਰਬੇਸ ਅਤੇ ਹੋਰ ਮਹੱਤਵਪੂਰਨ ਫ਼ੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਪਰ ਜੰਗਬੰਦੀ ਹੋਣ ਦੇ ਬਾਅਦ ਵੀ ਪਾਕਿਸਤਾਨ ਵੱਲੋਂ ਲਗਾਤਾਰ ਭਾਰਤੀ ਹਮਲਿਆਂ ‘ਚ ਕੋਈ ਨੁਕਸਾਨ ਪੁੱਜਣ ਦੇ ਦਾਅਵਿਆਂ ਨੂੰ ਨਕਾਰਿਆ ਜਾ ਰਿਹਾ ਸੀ ਪ੍ਰੰਤੂ ਹੁਣ ਪਹਿਲੀ ਵਾਰ ਪਾਕਿਸਤਾਨ ਨੇ ਜਨਤਕ ਤੌਰ ’ਤੇ ਆਪਣੀਆਂ ਰਣਨੀਤਿਕ ਸੁਰੱਖਿਆ ਥਾਵਾਂ, ਨੂਰ ਖਾਨ ਏਅਰਬੇਸ ਅਤੇ ਹੋਰ ਥਾਵਾਂ ਉਪਰ ਭਾਰਤੀ ਹਮਲਿਆਂ ਨੂੰ ਕਬੂਲ ਲਿਆ ਹੈ।
Pakistan PM Shahbaz Sharif says, “At around 2:30 am on 10 May, General Syed Asim Munir called me on secure line and informed me that India’s ballistic missiles have hit Nur Khan Airbase and other areas… Our Air Force used homegrown technology to save our country, and they even… pic.twitter.com/3QFbiij3O6
— ANI (@ANI) May 16, 2025
ਇਹ ਵੀ ਪੜ੍ਹੋ ਪੁੰਛ ’ਚ ਹਮਲੇ ਦੌਰਾਨ ਮਾਰੇ ਗਏ ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਪੁੱਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਇਹ ਕਬੂਲਨਾਮਾ ਖ਼ੁਦ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਇੱਕ ਜਨਤਕ ਸਮਾਗਮ ਦੌਰਾਨ ਕੀਤਾ ਗਿਆ ਹੈ, ਜਿਸਦੀਆਂ ਵੀਡੀਓ ਵੀ ਹੁਣ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀਆਂ ਹਨ। ਸਰੀਫ਼ ਨੇ ਇੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੰਨਿਆ ਹੈ ਕਿ ਭਾਰਤੀ ਹਮਲਿਆਂ ਬਾਰੇ ਉਨ੍ਹਾਂ ਨੂੰ ਫੌਜ ਮੁਖੀ ਜਨਰਲ ਅਸੀਮ ਮੁਨੀਰ ਵੱਲੋਂ ਦਸਿਆ ਗਿਆ ਸੀ। ਸ਼ਾਹਬਾਜ਼ ਨੇ ਕਿਹਾ ਕਿ ਫ਼ੌਜ ਮੁਖੀ ਅਸੀਮ ਮੁਨੀਰ ਨੇ 9 ਅਤੇ 10 ਮਈ ਦੀ ਰਾਤ ਨੂੰ ਲਗਭਗ 2:30 ਵਜੇ ਸੁਰੱਖਿਅਤ ਲਾਈਨ ’ਤੇ ਉਸਨੂੰ ਫ਼ੋਨ ਕੀਤਾ ਅਤੇ ਦੱਸਿਆ ਕਿ ਵਜੀਰੇ-ਆਲਾ ਸਾਹਿਬ ਭਾਰਤ ਨੇ ਹੁਣੇ ਹੀ ਆਪਣੀਆਂ ਬੈਲਿਸਟਿਕ ਮਿਜ਼ਾਈਲਾਂ ਲਾਂਚ ਕੀਤੀਆਂ ਹਨ ਅਤੇ ਇਨ੍ਹਾਂ ਦੀ ਮੱਦਦ ਨਾਲ ਨੂਰ ਖਾਨ ਏਅਰਬੇਸ ਸਹਿਤ ਹੋਰਨਾਂ ਕੁਝ ਥਾਵਾਂ ‘ਤੇ ਹਮਲੇ ਕੀਤੇ ਹਨ।
ਇਹ ਵੀ ਪੜ੍ਹੋ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਯੋਧੇ ਬਣਨ ਲਈ ਸਹੁੰ ਚੁਕਾਈ
ਦਸਣਾ ਬਣਦਾ ਹੈਕਿ 6-7 ਮਈ ਦੀ ਰਾਤ ਨੂੰ ਭਾਰਤ ਵੱਲੋਂ ਪਾਕਿਸਤਾਨ ’ਚ ਸਥਿਤ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ। ਜਿਸਦੇ ਜਵਾਬ ਵਿਚ ਪਾਕਿਸਤਾਨ ਨੇ 8-9 ਮਈ ਦੀ ਰਾਤ ਨੂੰ ਹਮਲਾ ਕੀਤਾ ਸੀ ਤੇ ਇਸ ਹਮਲੇ ਦਾ ਮੂੰਹ ਤੋੜਵਾ ਜਵਾਬ ਦਿੰਦਿਆਂ ਭਾਰਤ ਨੇ 8-9 ਅਤੇ 9-10 ਮਈ ਦੀ ਰਾਤ ਨੂੰ ਪਾਕਿਸਤਾਨ ਦਾ ਭਾਰੀ ਨੁਕਸਾਨ ਕੀਤਾ ਸੀ, ਜਿਸਤੋਂ ਬਾਅਦ 10 ਮਈ ਨੂੰ ਪਾਕਿਸਤਾਨਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਨੇ ਜੰਗਬੰਦੀ ਦੀ ਅਪੀਲ ਕੀਤੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


