Panchayat Election: ਅੱਜ ਵਾਪਸ ਲਏ ਜਾ ਸਕਣਗੇ ਕਾਗਜ਼, ਨਾਲੇ ਵੰਡੇ ਜਾਣਗੇ ਚੋਣ ਨਿਸ਼ਾਨ

0
49

ਚੰਡੀਗੜ੍ਹ,7 ਅਕਤੂਬਰ: Panchayat Election:ਪੰਜਾਬ ਦੇ ਵਿਚ ਪੰਚਾਇਤ ਚੋਣਾਂ ਲਈ ਚੱਲ ਰਹੀ ਗਹਿਮਾ-ਗਹਿਮੀ ਦੌਰਾਨ ਨਾਮਜਦਗੀਆਂ ਦੀ ਚੱਲ ਰਹੀ ਪ੍ਰਕ੍ਰਿਆ ਦੇ ਦੌਰਾਨ ਅੱਜ ਸੋਮਵਾਰ ਨੂੰ ਨਾਮਜਦਗੀ ਪੱਤਰ ਵਾਪਸ ਲਏ ਜਾਣਗੇ ਤੇ ਇਸਤੋਂ ਬਾਅਦ ਹੀ ਸੂਬੇ ਵਿਚ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਦੇ ਅੰਕੜੇ ਸਾਹਮਣੇ ਆਉਣਗੇ। ਚੋਣ ਅਧਿਕਾਰੀਆਂ ਮੁਤਾਬਕ ਨਾਮਜਦਗੀਆਂ ਵਾਪਸ ਲੈਣ ਦੀ ਪ੍ਰਕ੍ਰਿਆ ਤੋਂ ਬਾਅਦ ਬਾਕੀ ਬਚੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡੇ ਜਾਣਗੇ।

ਇਹ ਵੀ ਪੜ੍ਹੋ:ਜਿਮਨੀ ਚੋਣਾਂ: ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਤੇ ਬਰਨਾਲਾ ਤੋਂ ਕੇਵਲ ਢਿੱਲੋਂ ਨੂੰ ਭਾਜਪਾ ਨੇ ਦਿੱਤੀ ਹਰੀ ਝੰਡੀ!

ਇੰਨ੍ਹਾਂ ਚੋਣਾਂ ਲਈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ ਚੋਣ ਨਤੀਜ਼ੇ ਵੀ ਉਸੇ ਦਿਨ ਹੀ ਐਲਾਨ ਦਿੱਤੇ ਜਾਣਗੇ। ਜਿਕਰਯੋਗ ਹੈ ਕਿ ਪੰਜਾਬ ਦੇ ਵਿਚ 13237 ਪੰਚਾਇਤਾਂ ਦੇ ਲਈ ਇਹ ਚੋਣਾਂ ਹੋਣ ਜਾ ਰਹੀਆਂ ਹਨ ਤੇ ਇਸਦੇ ਲਈ 27 ਸਤੰਬਰ ਤੋਂ 4 ਅਕਤੂਬਰ ਤੱਕ ਨਾਮਜਦਗੀਆਂ ਦਾ ਸਮਾਂ ਦਿੱਤਾ ਗਿਆ ਸੀ ਤੇ 5 ਅਕਤੂਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਈ ਸੀ। ਹਾਲਾਂਕਿ ਕਈ ਥਾਂ ਵਿਰੋਧੀਆਂ ਵੱਲੋਂ ਅਫ਼ਸਰਾਂ ਉਪਰ ਗਲਤ ਤਰੀਕੇ ਨਾਲ ਕਾਗਜ਼ ਰੱਦ ਕਰਨ ਦੇ ਦੋਸ਼ ਲਗਾਉਂਦਿਆਂ ਕਈ ਥਾਂ ਧਰਨੇ ਵੀ ਲਗਾਏ ਸਨ।

 

LEAVE A REPLY

Please enter your comment!
Please enter your name here