ਚੰਡੀਗੜ੍ਹ, 8 ਅਕਤੂਬਰ: ਲੋਕਤੰਤਰ ਦੀ ਸਭ ਤੋਂ ਹੇਠਲੀ ਪੋੜੀ ਮੰਨੀਆਂ ਜਾਂਦੀਆਂ ਪੰਚਾਇਤ ਚੋਣਾਂ ਲਈ ਪੂਰੇ ਪੰਜਾਬ ਵਿਚ ਗਹਿਮਾ-ਗਹਿਮੀ ਚੱਲ ਰਹੀ ਹੈ। 27 ਅਕਤੂਬਰ ਤੋਂ ਚੋਣ ਨਾਮਜਦਗੀਆਂ ਦਾ ਕੰਮ ਸ਼ੁਰੂ ਹੋਇਆ, ਜੋਕਿ 4 ਅਕਤੂਬਰ ਨੂੰ ਖ਼ਤਮ ਹੋਇਆ। ਇਸਤੋਂ ਬਾਅਦ ਕਾਗਜ਼ਾਂ ਦੀ ਪੜਤਾਲ ਅਤੇ ਵਾਪਸੀ ਦੀ ਪ੍ਰੀਕ੍ਰਿਆ ਵੀ ਮੁਕੰਮਲ ਹੋ ਚੂੱਕੀ ਹੈ। ਪੜਤਾਲ ਦੌਰਾਨ ਸੂਬੇ ਵਿਚ 3683 ਸਰਪੰਚਾਂ ਅਤੇ 11734 ਪੰਚਾਂ ਦੀਆਂ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਇਸਤੋਂ ਬਾਅਦ ਹੁਣ ਸਰਪੰਚੀ ਤੇ ਪੰਚੀ ਦੇ ਉਮੀਦਵਾਰ ਚੌਣ ਪ੍ਰਚਾਰ ਲਈ ਮੈਦਾਨ ਵਿਚ ਡਟ ਗਏ ਹਨ। ਪਿੰਡ ਪੱਧਰ ‘ਤੇ ਚੋਣ ਅਮਲ ਹੋਣ ਕਾਰਨ ਵੋਟਰਾਂ ਵਿਚ ਰੋਸ਼ਾ ਵੀ ਜਿਆਦਾ ਹੁੰਦਾ ਹੈ, ਜਿਸਨੂੰ ਦੂਰ ਕਰਨ ਦੇ ਲਈ ਉਮੀਦਵਾਰ ਤਰ੍ਹਾਂ-ਤਰ੍ਹਾਂ ਦੇ ਹੱਥਕੰਢੇ ਵਰਤਦੇ ਦਿਖ਼ਾਈ ਦੇ ਰਹੇ ਹਨ। ਇੰਨ੍ਹਾਂ ਚੋਣਾਂ ਵਿਚ ਇਕ ਵੱਖਰੀ ਗੱਲ ਇਹ ਵੀ ਹੈ ਕਿ ਚੋਣ ਪ੍ਰਚਾਰ ਲਈ ਉਮੀਦਵਾਰਾਂ ਕੋਲ ਸਿਰਫ਼ ਇੱਕ ਹਫ਼ਤੇ ਦਾ ਸਮਾਂ ਹੈ।
ਇਹ ਵੀ ਪੜ੍ਹੋ:haryana assembly election results: ਵੱਡਾ ਉਲਟਫ਼ੇਰ, ਮੁੜ ਭਾਜਪਾ ਅੱਗੇ ਹੋਈ
ਅਗਲੇ ਮੰਗਲਵਾਰ 15 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਤੇ ਅਜਿਹੇ ਹਾਲਾਤ ਵਿਚ ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਤੇ ਪ੍ਰਵਾਰਕ ਮੈਂਬਰਾਂ ਅਤੇ ਇੱਥੋਂ ਤੱਕ ਰਿਸ਼ਤੇਦਾਰਾਂ ਵੱਲੋਂ ਵੀ ਦਿਨ-ਰਾਤ ਇੱਕ ਕਰ ਦਿੱਤਾ ਹੈ। ਤਲਵੰਡੀ ਸਾਬੋ ਬਲਾਕ ਦੇ ਇੱਕ ਪਿੰਡ ਦੇ ਸਰਪੰਚੀ ਦੇ ਉਮੀਦਵਾਰ ਨੇ ਗੈਰ ਰਸਮੀ ਗੱਲਬਾਤ ਦੌਰਾਨ ਦਸਿਆ ਕਿ ‘‘ ਵੋਟਰ ਸੂਚੀਆਂ ਵਿਚ ਨਰਾਜ਼ ਵੋਟਰਾਂ ਦੀ ਲਿਸਟ ਅਲੱਗ ਤੋਂ ਬਣਾਈ ਜਾ ਰਹੀ ਹੈ ਤੇ ਅਜਿਹੇ ਵੋਟਰਾਂ ਨੂੰ ਆਪਣੇ ਨਾਲ ਤੋਰਨ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਸਹਾਰਾ ਤੱਕ ਲੈਣਾ ਪੈ ਰਿਹਾ। ’’ ਹਾਲਾਂਕਿ ਖੁੱਲੇ ਤੌਰ ‘ਤੇ ਇਹ ਗੱਲ ਸਾਹਮਣੇ ਨਹੀਂ ਆਈ ਪ੍ਰੰਤੂ ਜਿਆਦਾਤਰ ਪਿੰਡਾਂ ਵਿਚ ਸ਼ਾਮ ਦਾ ਥਕੇਵਾਂ ਉਤਾਰਨ ਦਾ ਪ੍ਰਬੰਧ ਵੀ ਹੋ ਚੂੱਕਿਆ ਹੈ। ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਇਹ ਪਹਿਲੀ ਪੰਚਾਇਤੀ ਚੋਣ ਹੈ।
ਇਹ ਵੀ ਪੜ੍ਹੋ:ਭਰਾ ਨਾਲ ਲੜ ਕੇ ‘ਛੋਟੀ’ ਭੈਣ ਨੇ ਚੁੱਕਿਆ ‘ਵੱਡਾ’ ਕਦਮ
ਅਗਲੇ ਸਮੇਂ ਦੇ ਵਿਚ ਪੰਜਾਬ ’ਚ ਆਪਣੀਆਂ ਸਿਆਸੀ ਜੜ੍ਹਾਂ ਲਗਾਉਣ ਦੇ ਲਈ ਪਾਰਟੀ ਆਗੂ ਇੰਨ੍ਹਾਂ ਚੋਣਾਂ ਦੀ ਮਹੱਤਤਾ ਨੂੰ ਸਮਝ ਰਹੇ ਹਨ। ਕਈ ਪਿੰਡਾਂ ਵਿਚ ਮੁਕਾਬਲਾ ਆਪ ਵਰਸਜ਼ ਆਪ ਵਿਚਕਾਰ ਵੀ ਦੇਖਣ ਨੂੰ ਮਿਲ ਰਿਹਾ। ਅਜਿਹੇ ਉਮੀਦਵਾਰਾਂ ਨੂੰ ਇੱਕ-ਦੂਜੇ ਦੇ ਹੱਕ ਵਿਚ ਤੋਰਨ ਲਈ ਕਈ ਜ਼ਿਲਿ੍ਹਆਂ ਵਿਚ ਆਪ ਦੀਆਂ ਤਾਲਮੇਲ ਕਮੇਟੀਆਂ ਵੀ ਬਣ ਚੁੱਕੀਆਂ ਹਨ। ਉਧਰ ਕਾਂਗਰਸ ਤੇ ਅਕਾਲੀ ਦਲ ਵਰਗੀਆਂ ਰਿਵਾਇਤੀ ਪਾਰਟੀਆਂ ਦੇ ਆਗੂ ਇੰਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਆਪਣੇ ਪੁਰਾਣੇ ਤਜਰਬੇ ਦੀ ਵਰਤੋਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿਚ 13237 ਸਰਪੰਚਾਂ ਅਤੇ 83,437 ਪੰਚਾਂ ਦੇ ਅਹੁਦਿਆਂ ਲਈ ਇਹ ਚੋਣ ਹੋਣੀ ਹੈ ਅਤੇ ਇੰਨ੍ਹਾਂ ਵਿਚੋਂ ਕੁੱਝ ਥਾਵਾਂ ‘ਤੇ ਪੂਰੀ ਪੰਚਾਇਤ, ਕੁੱਝ ਥਾਵਾਂ ’ਤੇ ਇਕੱਲੇ ਸਰਪੰਚਾਂ ਅਤੇ ਕਈ ਅਜਿਹੇ ਪਿੰਡ ਵੀ ਹਨ, ਜਿੱਥੇ ਪੰਚਾਇਤ ਮੈਂਬਰਾਂ ਲਈ ਸਰਬਸੰਮਤੀ ਬਣ ਚੁੱਕੀ ਹੈ।
Share the post "Panchayat Elections: ਨਾਮਜਦਗੀਆਂ ਦਾ ਅਮਲ ਖ਼ਤਮ ਹੋਣ ਤੋਂ ਬਾਅਦ ਉਮੀਦਵਾਰ ਚੋਣ ਪ੍ਰਚਾਰ ਲਈ ਡਟੇ"