ਜੀਰਾ, 1 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤਾਂ ਚੋਣਾਂ ਤੋਂ ਪਹਿਲਾਂ ਮੰਗਲਵਾਰ ਨੂੰ ਨਾਮਜਦਗੀਆਂ ਮੌਕੇ ਇੱਥੇ ਦੋ ਸਿਆਸੀ ਧਿਰਾਂ ਵਿਚਕਾਰ ਟਕਰਾਅ ਹੋ ਗਿਆ, ਜੋਕਿ ਖੂਨੀ ਰੂਪ ਧਾਰਨ ਕਰ ਗਿਆ। ਇਸ ਟਕਰਾਅ ਵਿਚ ਜਿੱਥੇ ਪੁਲਿਸ ਨੂੰ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਹਵਾਈ ਫ਼ਾਈਰ ਕਰਨੇ ਪਏ, ਉਥੇ ਸਾਬਕਾ ਵਿਧਇਕ ਕੁਲਬੀਰ ਜੀਰਾ ਵੀ ਸੱਟ ਲੱਗਣ ਕਾਰਨ ਜਖ਼ਮੀ ਹੋ ਗਏ। ਖ਼ਬਰ ਲਿਖੇ ਜਾਣ ਤੱਕ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਉਪਰ ਦੋਸ਼ ਲਗਾਏ ਜਾ ਰਹੇ ਸਨ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸਲ ਮੀਡੀਆ ’ਤੇ ਲਗਾਤਾਰ ਵਾਈਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ: ਪੰਜਾਬ ਆਈ.ਟੀ.ਆਈਜ਼ ਵਿਖੇ ਦਾਖਲਿਆਂ ਵਿੱਚ 25 ਫੀਸਦ ਵਾਧਾ ਦਰਜ
ਮੁਢਲੀ ਜਾਣਕਾਰੀ ਮੁਤਾਬਕ ਜੀਰਾ ਬਲਾਕ ਨਾਲ ਸਬੰਧਤ ਪਿੰਡਾਂ ਦੇ ਨੁਮਾਇੰਦੇ ਆਪੋ-ਆਪਣੇ ਕਾਗਜ਼ ਦਾਖ਼ਲ ਕਰਵਾਉਣ ਦੇ ਲਈ ਇੱਥੇ ਇਕੱਠੇ ਹੋਏ ਸਨ। ਇਸ ਦੌਰਾਨ ਕਾਂਗਰਸੀਆਂ ਨੇ ਆਪ ਉਪਰ ਨਾਮਜਦਗੀਆਂ ਦਾਖ਼ਲ ਨਾ ਹੋਣ ਦੇ ਦੋਸ਼ ਲਗਾਏ। ਇਸ ਮੌਕੇ ਸਾਬਕਾ ਵਿਧਾਇਕ ਜੀਰਾ ਦੀ ਅਗਵਾਈ ਹੇਠ ਇੱਕ ਵੱਡਾ ਇਕੱਠ ਬਜ਼ਾਰ ਵਿਚ ਇਂਕੱਠਾ ਹੋਇਆ, ਜਿੱਥੇ ਉਨ੍ਹਾਂ ਦਾ ਆਪ ਸਮਰਥਕਾਂ ਨਾਲ ਟਕਰਾਅ ਹੋ ਗਿਆ। ਇਸ ਮੌਕੇ ਇੱਟਾਂ-ਰੋੜੇ ਤੇ ਡਾਂਗਾਂ-ਸੋਟੀਆਂ ਵੀ ਚੱਲੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸ.ਪੀ ਰਣਧੀਰ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਨਾਂ ਧਿਰਾਂ ਦੇ ਬਿਆਨ ਦਰਜ਼ ਕੀਤੇ ਜਾ ਰਹੇ ਹਨ।
Share the post "ਪੰਚਾਇਤ ਚੋਣਾਂ: ਨਾਮਜਦਗੀਆਂ ਨੂੰ ਲੈ ਕੇ ਜੀਰਾ ’ਚ ਦੋ ਸਿਆਸੀ ਧਿਰਾਂ ਵਿਚਕਾਰ ਹੋਈ ਖ਼ੂ.ਨੀ ਝੜਪ"