ਚੰਡੀਗੜ੍ਹ, 3 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਦਾ ਰਾਸਤਾ ਹੁਣ ਸਾਫ਼ ਹੋ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪੰਚਾਇਤ ਚੋਣਾਂ ਦੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਦਾਈਰ ਕਰੀਬ 170 ਪਿਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਹਾਈਕੋਰਟ ਨੇ ਜਿਆਦਾਤਰ ਨੂੰ ਰੱਦ ਕਰ ਦਿੱਤਾ ਹੈ। ਇਸਤੋਂ ਇਲਾਵਾ ਕਈ ਮਾਮਲਿਆਂ ਨੂੰ ਗੰਭੀਰ ਮੰਨਦਿਆਂ ਅਦਾਲਤ ਨੇ ਪੰਜਾਬ ਸਰਕਾਰ ਨੂੰ ਹੁਕਮ ਵੀ ਜਾਰੀ ਕੀਤੇ ਹਨ। ਇੰਨ੍ਹਾਂ ਹੁਕਮਾਂ ਵਿਚ ਇੱਕ-ਇੱਕ ਪ੍ਰਵਾਰ ਦੀਆਂ ਵੋਟਾਂ ਕਈ ਵਾਰਡਾਂ ’ਚ ਵੰਡੇ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਚੂੱਲਾ ਟੈਕਸ ਆਦਿ ਨੂੰ ਤੁਰੰਤ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ: ਡੇਰਾ ਮੁਖੀ ਦੇ ਬਾਹਰ ਆਉਂਦੇ ਹੀ ਹਰਿਆਣਾ ’ਚ ਸੱਦੀਆਂ ਸੰਤਸੰਗਾਂ, ਕੱਢੇ ਜਾ ਰਹੇ ਹਨ ਸਿਆਸੀ ਮਤਲਬ!
ਜਿਕਰਯੋਗ ਹੈ ਕਿ ਪੰਚਾਇਤ ਚੌਣਾਂ ਦਾ ਐਲਾਨ ਹੁੰਦਿਆਂ ਹੀ ਕਈ ਤਰ੍ਹਾਂ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸਨ ਅਤੇ ਇੱਕ ਤੋਂ ਬਾਅਦ ਇੱਕ ਕਰਕੇ ਹੁਣ ਤੱਕ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ 170 ਪਿਟੀਸ਼ਨਾਂ ਦਾਈਰ ਹੋ ਚੁੱਕੀਆਂ ਸਨ, ਜਿਨਾਂ ਸਾਰੀਆਂ ਦਾ ਨਿਪਟਾਰਾ ਅੱਜ ਅਦਾਲਤ ਵੱਲੋਂ ਕਰ ਦਿੱਤਾ ਗਿਆ ਹੈ। ਭਲਕੇ ਹੁਣ ਚੋਣ ਨਾਮਜਦਗੀਆਂ ਦਾ ਆਖ਼ਰੀ ਦਿਨ ਹੈ ਤੇ 5 ਅਕਤੁੂਬਰ ਨੂੰ ਕਾਗਜ਼ਾਂ ਦੀ ਪੜਤਾਲ ਅਤੇ ਉਸਤੋਂ ਬਾਅਦ ਵਾਪਸੀ ਹੋਵੇਗੀ ਤੇ 15 ਨੂੰ ਵੋਟਾਂ ਪੈਣਗੀਆਂ। ਪੰਜਾਬ ਦੇ ਵਿਚ ਇਸ ਵਾਰ 13237 ਪਿੰਡਾਂ ਲਈ ਸਰਪੰਚਾਂ ਅਤੇ ਪੰਚਾਂ ਦੀ ਚੌਣ ਕੀਤੀ ਜਾਣੀ ਹੈ।
Share the post "ਪੰਚਾਇਤ ਚੋਣਾਂ ਦਾ ਰਾਸਤਾ ਸਾਫ਼, ਹਾਈਕੋਰਟ ’ਚ ਦਾਈਰ 170 ਪਿਟੀਸ਼ਨਾਂ ਦਾ ਹੋਇਆ ਨਿਪਟਾਰਾ"