ਚੰਡੀਗੜ੍ਹ, 25 ਸਤੰਬਰ: ਪੰਜਾਬ ਦੇ ਵਿਚ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਚਾਇਤ ਚੋਣਾਂ ਦਾ ਐਲਾਨ ਅੱਜ ਬੁੱਧਵਾਰ ਨੂੰ ਹੋ ਸਕਦਾ ਹੈ। ਪੰਜਾਬ ਰਾਜ ਚੋਣ ਕਮਿਸ਼ਨਰ ਵੱਲੋਂ ਅੱਜ ਬਾਅਦ ਦੁਪਿਹਰ ਤਿੰਨ ਵਜੇਂ ਇੱਕ ਪ੍ਰੈਸ ਕਾਨਫਰੰਸ ਸੱਦੀ ਗਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਰਾਜ ਚੋਣ ਕਮਿਸ਼ਨਰ ਚੋਣਾਂ ਦਾ ਐਲਾਨ ਕਰ ਸਕਦੇ ਹਨ। ਉਂਝ ਵੀ ਇਸਤੋਂ ਪਹਿਲਾਂ ਜਾਰੀ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਪੰਜਾਬ ਸਰਕਾਰ ਨੇ 20 ਅਕਤੂੁਬਰ ਤੋਂ ਪਹਿਲਾਂ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ ਪ੍ਰੰਤੂ ਚੋਣ ਪ੍ਰੋਗਰਾਮ ਰਾਜ ਚੋਣ ਕਮਿਸ਼ਨਰ ਵੱਲਂੋ ਹੀ ਉਲੀਕਿਆ ਜਾਂਦਾ ਹੈ। ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਪੰਜਾਬ ਦੇ ਵਿਚ ਚੋਣ ਜਾਬਤਾ ਲਾਗੂ ਹੋ ਸਕਦਾ ਹੈ।
ਸਰਕਾਰੀ ਸਖ਼ਤੀ: ਵਿੱਤ ਕਮਿਸ਼ਨਰ ਦੀ ਮੀਟਿੰਗ ਨੂੰ ‘ਟਿੱਚ’ ਜਾਣਨ ਵਾਲਾ ਈਟੀਓ ਮੁਅੱਤਲ
ਦੋ ਦਿਨ ਪਹਿਲਾਂ ਬਠਿੰਡਾ ਜ਼ਿਲ੍ਹੇ ਵਿਚ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰਨ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ 15 ਤੋਂ 19 ਅਕਤੂਬਰ ਦੇ ਵਿਚਕਾਰ ਪੰਚਾਇਤ ਚੋਣਾਂ ਹੋਣ ਦੀ ਉਮੀਦ ਜਤਾਈ ਸੀ। ਹਾਲਾਂਕਿ ਚਰਚਾ ਇਹ ਵੀ ਸੀ ਕਿ ਇੰਨ੍ਹਾਂ ਦਿਨਾਂ ਦੌਰਾਨ ਝੋਨੇ ਦੀ ਫ਼ਸਲ ਆਉਣ ਕਾਰਨ ਕਿਸਾਨ ਤੇ ਮਜਦੂਰ ਖੇਤੀ ਵਿਚ ਉਲਝੇ ਹੋਣਗੇ, ਜਿਸ ਕਾਰਨ ਇੰਨ੍ਹਾਂ ਪੰਚਾਇਤ ਚੋਣਾਂ ਨੂੰ ਪਿੱਛੇ ਪਾਏ ਜਾਣ ਦੀ ਵੀ ਚਰਚਾ ਸੀ ਪ੍ਰੰਤੂ ਅੱਜ ਮੁੱਖ ਰਾਜ ਚੋਣ ਕਮਿਸ਼ਨਰ ਸ਼੍ਰੀ ਰਾਜ ਕਮਲ ਚੌਧਰੀ ਵੱਲੋਂ ਕੁੱਝ ਘੰਟਿਆਂ ਬਾਅਦ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਵਿਚ ਸਭ ਕੁੱਝ ਸਾਫ਼ ਹੋਣ ਦੀ ਉਮੀਦ ਹੈ। ਬਹਰਹਾਲ ਪੰਜਾਬ ਸਰਕਾਰ ਵੱਲੋਂ ਸੂੁਬੇ ਦੀਆਂ 13,241 ਪੰਚਾਇਤਾਂ ਦੇ ਲਈ ਚੋਣਾਂ ਸਬੰਧੀ ਪੂਰੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ।
Share the post "ਪੰਜਾਬ ਦੇ ਵਿਚ ਪੰਚਾਇਤ ਚੋਣਾਂ ਦਾ ਅੱਜ ਹੋਵੇਗਾ ਐਲਾਨ? ਰਾਜ ਚੋਣ ਕਮਿਸ਼ਨਰ ਨੇ ਸੱਦੀ ਪ੍ਰੈਸ ਕਾਨਫਰੰਸ"