ਬਠਿੰਡਾ, 9 ਸਤੰਬਰ: ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਦੀ ਚੋਣ ਲਈ ਸਥਾਨਕ ਸ਼ਹਿਰ ਦੇ ਇੱਕ ਹੋਟਲ ਵਿਚ ਰੱਖੀ ਮੀਟਿੰਗ ਹੰਗਾਮੇ ਦੀ ਭੇਂਟ ਚੜ ਗਈ। ਮੌਜੂਦਾ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਉਸ ਸਮੇਂ ਵਿਵਾਦ ਹੋ ਗਿਆ ਜਦ ਕੁੱਝ ਨੌਜਵਾਨਾਂ ਨੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਮੇਜ਼ ’ਤੇ ਪਏ ਕਾਗਜ਼ ਚੁੱਕ ਕੇ ਖਿਲਾਰ ਦਿੱਤੇ।
ਅੱਧੀ ਰਾਤ ਨੂੰ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਗਿਆ ਪ੍ਰੇਮੀ ਕੁੱਟ-ਕੁੱਟ ਮਾਰਿਆਂ
ਚਰਚਾ ਮੁਤਾਬਕ ਪ੍ਰਧਾਨਗੀ ਲਈ ਬਾਦਲ ਪ੍ਰਵਾਰ ਦੇ ਖ਼ਾਸਮਖਾਸ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਪਟਿਆਲਾ ਦੇ ਹਲਕਾ ਘਨੌਰ ਤੋਂ ਵਿਧਾਇਕ ਤੇ ਸਾਬਕਾ ਨਾਮਵਾਰ ਕਬੱਡੀ ਖਿਡਾਰੀ ਗੁਰਲਾਲ ਘਨੌਰ ਦਾਅਵੇਦਾਰ ਸਨ। ਜਦੋਂਕਿ ਸਿਕੰਦਰ ਸਿੰਘ ਮਲੂਕਾ ਅਪਣੇ ਪੁੱਤਰ ਤੇ ਭਾਜਪਾ ਆਗੂ ਗੁਰਪ੍ਰੀਤ ਮਲੂਕਾ ਨੂੰ ਸਕੱਤਰ ਬਣਾਉਂਣਾ ਚਾਹੁੰਦੇ ਸਨ।
ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋ-ਮਾਰਨ ਦੀ ਧਮਕੀ
ਦਸਣਾ ਬਣਦਾ ਹੈ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਜ਼ਿਲ੍ਹਾ ਪੱਧਰ ’ਤੇ ਵੀ ਇਕਾਈਆਂ ਹਨ ਅਤੇ ਕੁੱਲ ਵੋਟ 46 ਹਨ। ਅੱਜ ਇਸ ਐਸੋਸੀਏਸ਼ਨ ਦਾ ਚੋਣ ਪ੍ਰੋਗਰਾਮ ਸੀ ਤੇ 9 ਤੋਂ 11 ਨਾਮਜਦਗੀਆਂ ਸਨ ਪ੍ਰੰਤੂ ਨਾਮਜਦਗੀਆਂ ਦੌਰਾਨ ਹੀ ਰੋਲਾ ਪੈ ਗਿਆ। ਹਾਲਾਂਕਿ ਸੁਰੱਖਿਆ ਦੇ ਲਈ ਇੱਥੇ ਪੁਲਿਸ ਦੇ ਭਾਰੀ ਇੰਤਜਾਮ ਸਨ। ਵਿਵਾਦ ਵਧਦਾ ਦੇਖ ਇਸ ਚੌਣ ਨੂੂੰ ਰੱਦ ਕਰ ਦਿੱਤਾ ਗਿਆ।