Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਆਧਾਰਿਤ ਫ਼ਿਲਮ ਨੂੰ ਪਾਸ ਨਾ ਕਰਨ ਦੀ ਪਰਮਜੀਤ ਸਿੰਘ ਸਰਨਾ ਨੇ ਕੀਤੀ ਨਿਖੇਧੀ

ਨਵੀਂ ਦਿੱਲੀ, 27 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਸਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਉਪਰ ਬਣੀ ਫ਼ਿਲਮ ਉਪਰ ਸੈਂਸਰ ਬੋਰਡ ਵੱਲੋਂ ਰੋਕ ਲਗਾਉਣ ਦੀ ਨਿਖ਼ੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅੰਦਰ ਹਰ ਰੋਜ਼ ਕਿੰਨੀਆਂ ਫ਼ਿਲਮਾਂ ਬਣਦੀਆਂ ਹਨ ਤੇ ਰੀਲੀਜ਼ ਹੁੰਦੀਆਂ ਹਨ । ਇਹਨਾਂ ਵਿੱਚੋਂ ਬਹੁਤ ਸਾਰੀਆਂ ਗੰਭੀਰ ਇਤਰਾਜ਼ਾਂ ਵਾਲੀਆਂ ਵੀ ਹੁੰਦੀਆਂ ਹਨ। ਪਰ ਸੈਂਸਰ ਬੋਰਡ ਅਕਸਰ ਹੀ ਉਹਨਾਂ ਗੰਭੀਰ ਇਤਰਾਜ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ।

ਪੰਚਾਇਤ ਚੋਣਾਂ: ਪੰਜਾਬ ਦੇ ਵਿਚ ਅੱਜ ਤੋਂ ਨਾਮਜਦਗੀਆਂ ਹੋਈਆਂ ਸ਼ੁਰੂ

ਪਰੰਤੂ ਸਿੱਖ ਕੌਮ ਨਾਲ ਤੇ ਪੰਜਾਬ ਅੰਦਰ ਡੇਢ ਦਹਾਕੇ ਹੋਏ ਅੱਤਿਆਚਾਰਾਂ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਦਰਸਾਉਂਦੀ ਤੇ ਮਨੁੱਖੀ ਹੱਕਾਂ ਲਈ ਸ਼ਹੀਦੀ ਜਾਮ ਪੀਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਤ ਫਿਲਮ ਦੇ ਨਾਮ ਉੱਪਰ ਇਤਰਾਜ਼ ਕਰਨਾ, ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਨੂੰ ਬਦਲਣ ਲਈ ਕਹਿਣਾ ਤੇ ਅਨੇਕਾਂ ਹੀ ਕੱਟ ਲਗਾਕੇ ਫਿਲਮ ਦੇ ਸੰਦੇਸ਼ ਨੂੰ ਹੀ ਬਦਲਣ ਦੀ ਕੋਸ਼ਿਸ਼ ਕਰਨਾ ਦੱਸਦਾ ਹੈ ਕਿ ਨਾ ਸਿਰਫ ਸਿੱਖ ਕੌਮ ਦੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਗਿਆ। ਸਗੋਂ ਅੱਜ ਵੀ ਸਿੱਖਾਂ ਨੂੰ ਆਪਣੇ ਉੱਪਰ ਹੋਏ ਜ਼ੁਲਮਾਂ ਬਾਰੇ ਗੱਲ ਕੀਤੇ ਜਾਣ ਦੀ ਵੀ ਪਾਬੰਦੀ ਹੈ ।

Big News: ਜਾਟ ਆਗੂ ਸੁਨੀਲ ਜਾਖ਼ੜ ਨੇ ਭਾਜਪਾ ਦੀ ਸੂਬਾਈ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ, ਅੱਗ ਵਾਂਗ ਫੈਲੀ ਅਵਫ਼ਾਹ!

ਜਦਕਿ ਸਿੱਖਾਂ ਦੇ ਅਕਸ ਨੂੰ ਵਿਗਾੜਕੇ ਪੇਸ਼ ਕਰਦਿਆਂ ਫਿਲਮਾਂ ਅਕਸਰ ਹੀ ਸਾਡੇ ਇਤਰਾਜ਼ਾਂ ਨੂੰ ਦਰ ਕਿਨਾਰ ਕਰਕੇ ਪਾਸ ਕਰ ਦਿੱਤੀਆਂ ਜਾਂਦੀਆਂ ਹਨ । ਸੈਂਸਰ ਬੋਰਡ ਦਾ ਇਹ ਫੈਸਲਾ ਸਾਬਤ ਕਰਦਾ ਹੈ ਕਿ ਸਿੱਖ ਕੌਮ ਲਈ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ, ਜੋ ਕਿ ਅਤਿ ਨਿੰਦਣਯੋਗ ਗੱਲ ਹੈ। ਸ:ਸਰਨਾ ਨੇ ਸਵਾਲ ਕੀਤਾ ਕਿ ਸਿੱਖ ਕੌਮ ਉੱਪਰ ਜੋ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਨੇ ਜ਼ੁਲਮ ਕੀਤੇ ਹਨ। ਉਹਨਾਂ ਨੂੰ ਇਸ ਫ਼ਿਲਮ ਵਿੱਚ ਦਿਖਾਇਆ ਗਿਆ ਹੈ। ਕੀ ਭਾਜਪਾ ਉਹਨਾਂ ਜ਼ੁਲਮਾਂ ਨੂੰ ਸਹੀ ਮੰਨਦੀ ਹੈ? ਜਾਂ ਆਪਣੇ ਇੱਕ ਮੰਤਰੀ ਤੇ ਉਸਦੇ ਪਰਿਵਾਰ ਕਾਰਨ ਅਜਿਹਾ ਕਰ ਰਹੀ ਹੈ? ਜਿਸ ਮੰਤਰੀ ਦਾ ਦਾਦਾ ਬੇਅੰਤ ਸਿੰਘ ਉਸ ਵੇਲੇ ਮੁੱਖ ਮੰਤਰੀ ਸੀ।

 

Related posts

ਦੇਸ਼ ਨੂੰ ਬਚਾਉਣ ਲਈ ਵਿਰੋਧੀ ਧਿਰ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ: ਭਗਵੰਤ ਮਾਨ

punjabusernewssite

Big News: ਉੱਘੇ ਪਹਿਲਵਾਨ ਵਿਨੇਸ਼ ਫ਼ੋਗਟ ਤੇ ਬਜਰੰਗ ਪੂਨੀਆ ਹੋਏ ਕਾਂਗਰਸ ਵਿਚ ਸ਼ਾਮਲ

punjabusernewssite

Big News: ਭਾਜਪਾ ਨੂੰ ਰਾਜਸਥਾਨ ‘ਚ ਲੱਗਿਆ ਕਰਾਰਾ ਝਟਕਾ

punjabusernewssite