WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਧਰਮ ਤੇ ਵਿਰਸਾ

ਪਰਮਜੀਤ ਸਿੰਘ ਸੇਖੋ ਬਣੇ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਕਮੇਟੀ ਦੇ ਪ੍ਰਧਾਨ

ਬਠਿੰਡਾ, 15 ਮਾਰਚ: ਸਥਾਨਕ ਸ਼ਹਿਰ ਦੇ ਪੁਰਾਤਨ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਬਣੀ ਪ੍ਰਬੰਧਕ ਕਮੇਟੀ ਦੀ ਪਿਛਲੇ ਦਿਨੀਂ ਹੋਈ ਸਰਬਸੰਮਤੀ ਨਾਲ ਚੋਣ ਵਿਚ ਪਰਮਜੀਤ ਸਿੰਘ ਸੇਖੋ ਪ੍ਰਧਾਨ ਚੁਣੇ ਗਏ ਹਨ। ਉਹ ਇਸਤੋਂ ਪਹਿਲਾਂ ਵੀ ਪ੍ਰਧਾਨ ਰਹੇ ਹਨ। ਇਹ ਚੋਣ ਤਿੰਨ ਸਾਲ ਦੇ ਲਈ ਹੋਈ ਹੈ ਤੇ ਆਉਣ ਵਾਲੀ 1 ਅਪ੍ਰੈਲ ਤੋਂ ਨਵੀਂ ਕਮੇਟੀ ਪਰਮਜੀਤ ਸਿੰਘ ਸੇਖੋ ਦੀ ਅਗਵਾਈ ਹੇਠ ਪ੍ਰਬੰਧ ਸੰਭਾਲੇਗੀ। ਜਿਕਰ ਕਰਨਾ ਬਣਦਾ ਹੈ ਕਿ ਸ਼ਹਿਰ ਦੀ ਨਾਮਵਰ ਇਸ ਧਾਰਮਿਕ ਸੰਸਥਾ ਦੇ ਅਧੀਨ ਸ਼੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਨਾਂ ਹੇਠ ਦੋ ਸਕੂਲ ਵੀ ਚੱਲਦੇ ਹਨ, ਜਿੰਨ੍ਹਾਂ ਵਿਚ ਇੱਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ 100 ਫੁੱਟੀ ਰੋਡ ਅਤੇ ਦੂਜਾ ਕਮਲਾ ਨਹਿਰੂ ਕਲੌਨੀ ਵਿਚ ਚੱਲਦਾ ਹੈ।

ਚੋਣ ਅਧਿਕਾਰੀ ਵੱਲੋਂ ਪੰਜਾਬ ਦੇ ਲੋਕ ਸਭਾ ਹਲਕਿਆਂ ਦੇ ਵੋਟਰਾਂ ਦੇ ਵੇਰਵੇ ਜਾਰੀ,ਜਾਣੋ ਕਿਸ ਹਲਕੇ ਵਿੱਚ ਹਨ ਕਿੰਨੇ ਲੱਖ ਵੋਟਰ

ਇਸਤੋਂ ਇਲਾਵਾ ਇੱਕ ਹੋਰ ਸਕੂਲ, ਜਿਸਦੀ ਇਮਾਰਤ ਤਿਆਰ ਹੋ ਚੁੱਕੀ ਹੈ, ਨੂੰ ਵੀ ਇਸ ਵਾਰ ਸ਼ੁਰੂ ਕੀਤਾ ਜਾ ਰਿਹਾ ਹੈ। ਉਧਰ ਨਵੇਂ ਚੁਣੇ ਗਏ ਪ੍ਰਧਾਨ ਪਰਮਜੀਤ ਸਿੰਘ ਸੇਖੋ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਵਧੀਆਂ ਤਰੀਕੇ ਨਾਲ ਚਲਾਉਣ ਦਾ ਯਤਨ ਕਰਨਗੇ। ਉਨ੍ਹਾਂ ਦਸਿਆ ਕਿ ਜਲਦੀ ਹੀ ਗੁਰਦੁਆਰਾ ਸਾਹਿਬ ਦੀ ਬਾਕੀ ਕਮੇਟੀ, ਜਿਸ ਵਿਚ ਮੀਤ ਪ੍ਰਧਾਨ ਸਕੱਤਰ, ਉਪ ਸਕੱਤਰ ਤੇ ਖ਼ਜਾਨਚੀ ਤੋਂ ਇਲਾਵਾ ਦੋ ਕਾਰਜ਼ਕਾਰੀ ਮੈਂਬਰਾਂ ਦੀ ਸੰਗਤ ਦੇ ਸਹਿਯੋਗ ਨਾਲ ਚੋਣ ਕੀਤੀ ਜਾਵੇਗੀ। ਇਸਤੋਂ ਇਲਾਵਾ ਦੋਨਾਂ ਸਕੂਲਾਂ ਦੇ ਪ੍ਰਬੰਧਾਂ ਨੂੰ ਚਲਾਉਣ ਲਈ ਇੰਨ੍ਹਾਂ ਦੀਆਂ ਵੀ ਪ੍ਰਬੰਧਕੀ ਕਮੇਟੀਆਂ ਬਣਾਈਆਂ ਜਾਣਗੀਆਂ।

 

Related posts

ਰਾਏ ਕੱਲੇ ਦੇ ਵੰਸ਼ਜ ਨੇ ਸਿੱਖ ਕੌਮ ਨੂੰ ਗੁਰਪੂਰਬ ਦੀਆਂ ਦਿੱਤੀਆਂ ਵਧਾਈਆਂ

punjabusernewssite

ਕੈਨੇਡਾ-ਭਾਰਤ ਵਿਵਾਦ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 1 ਅਕਤੂਬਰ ਨੂੰ ਕੱਢੇਗਾ ਮਾਰਚ

punjabusernewssite

ਬਠਿੰਡਾ ਦੇ ਈ-ਸਕੂਲ ਵੱਲੋਂ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਦਸਤਾਰਾਂ ਦਾ ਲੰਗਰ ਲਗਾਇਆ

punjabusernewssite