Monday, February 2, 2026

ਪੁਰਾਣੀ ਰੰਜਿਸ਼ ਦੇ ਚੱਲਦਿਆਂ ਮਾਪਿਆਂ ਦੇ ਇਕਲੌਤੇ ਪੁੱਤ ਦਾ ਬੇਰਹਿਮੀ ਨਾਲ ਕ+ਤ+ਲ

Date:

spot_img

Patiala News: ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਅਧੀਨ ਆਉਂਦੇ ਪਿੰਡ ਕਰਹਾਲੀ ਸਾਹਿਬ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਦਾ ਵਿਰੋਧੀ ਧੜੇ ਵੱਲੋਂ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮਨਪ੍ਰੀਤ ਸਿੰਘ (28 ਸਾਲ) ਵਜੋਂ ਹੋਈ ਹੈ, ਜੋਕਿ ਆਪਣੈ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਸੂਚਨਾ ਦੇ ਮੁਤਾਬਕ ਮਨਪ੍ਰੀਤ ਦਾ ਪਿੰਡ ਦੇ ਕੁੱਝ ਨੌਜਵਾਨਾਂ ਨਾਲ ਝਗੜਾ ਚੱਲ ਰਿਹਾ ਸੀ।

ਇਹ ਵੀ ਪੜ੍ਹੋ ਚਰਚ ‘ਚ ਲੱਗਿਆ ਟਾਵਰ ਡਿੱਗਣ ਨਾਲ 16 ਸਾਲ ਦੇ ਬੱਚੇ ਦੀ ਹੋਈ ਮੌ+ਤ

ਹਾਲਾਂਕਿ ਇਸ ਝਗੜੇ ਨੁੰ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਿਪਟਾਉਣ ਦੀ ਕੋਸ਼ਿਸ ਕੀਤੀ ਗਈ। ਪਤਾ ਲੱਗਿਆ ਕਿ ਬੀਤੇ ਕੱਲ ਜਦ ਪਿੰਡ ਵਿਚ ਕੁੱਝ ਨੌਜਵਾਨ ਇਕੱਠੇ ਹੋਏ ਸਨ ਤਾਂ ਮੁੜ ਮਨਪ੍ਰੀਤ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਦੌਰਾਨ ਜਦ ਉਹ ਵਾਪਸ ਆ ਰਿਹਾ ਸੀ ਤਾਂ ਵਿਰੋਧੀ ਧੜੇ ਵੱਲੋਂ ਉਸਨੂੰ ਘੇਰ ਕੇ ਕੁੱਟ-ਕੁੱਟ ਮਾਰ ਦਿੱਤਾ। ਮਾਪਿਆਂ ਨੇ ਆਪਣੇ ਘਰ ਦਾ ਦੀਵਾ ਗੁੱਲ ਕਰਨ ਵਾਲਿਆਂ ਵਿਰੁਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

ਥਾਣਾ ਢਕੌਲੀ ਖੇਤਰ ਵਿੱਚ ਗੋਲੀਆਂ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ

SAS Nagar News:ਸ਼੍ਰੀ ਹਰਮਨਦੀਪ ਸਿੰਘ ਹਾਂਸ ਐਸ.ਐਸ.ਪੀ. ਜ਼ਿਲ੍ਹਾ ਐੱਸ.ਏ.ਐੱਸ...