👉ਬੱਚਾ ਥੋੜਾ ਮਾਨਸਿਕ ਰੂਪ ‘ਚ ਹੈ ਆਸਾਧਰਨ, ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਬੱਚਾ ਪਿੰਗਲਵਾੜਾ ਨੂੰ ਸੌਪਿਆ
Amritsar News: ਸਥਾਨਕ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਦੀ ਪਰਿਕਰਮਾ ਦੇ ਵਿਚ ਇੱਕ 7 ਸਾਲਾਂ ਬੱਚੇ ਨੂੰ ਮਾਪਿਆਂ ਵੱਲੋਂ ਲਾਵਾਰਿਸ ਹਾਲਾਤ ‘ਚ ਛੱਡ ਕੇ ਫ਼ਰਾਰ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਬੱਚਾ ਥੋੜਾ ਮਾਨਸਿਕ ਰੂਪ ‘ਚ ਕਮਜ਼ੋਰ ਦਿਖਾਈ ਦੇ ਰਿਹਾ, ਜਿਸਨੂੰ ਨਾਲ ਲੈ ਕੇ ਆਇਆ ਜੋੜਾ ਇੱਕ ਪਾਸੇ ਖੜਾ ਕਰਕੇ ਮੁੜ ਪਰਿਕਰਮਾ ਤੋਂ ਬਾਹਰ ਚਲਾ ਗਿਆ ਤੇ ਵਾਪਸ ਨਹੀਂ ਆਇਆ। ਇਹ ਘਟਨਾ ਐਤਵਾਰ ਦੁਪਿਹਰ ਸਮੇਂ ਵਾਪਰੀ ਹੈ, ਜੋਕਿ ਦਰਬਾਰ ਸਾਹਿਬ ‘ਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ।
ਇਹ ਵੀ ਪੜ੍ਹੋ Moga ‘ਚ Doctor ‘ਤੇ ਗੋ+ਲੀ+ਆਂ ਚਲਾਉਣ ਵਾਲੇ ਬਦਮਾਸ਼ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ,ਹੋਏ ਜਖ਼ਮੀ
ਸੀਸੀਟੀਵੀ ਫੁਟੇਜ਼ ਮੁਤਾਬਕ ਸਿਰਫ਼ 12 ਮਿੰਟ ਦੇ ਵਿਚ ਇੱਕ ਔਰਤ ਤੇ ਮਰਦ, ਜਿੰਨ੍ਹਾਂ ਦੇ ਨਾਲ ਉਕਤ ਬੱਚੇ ਤੋਂ ਇਲਾਵਾ ਇੱਕ ਗੋਦੀ ਚੁੱਕੀ ਛੋਟੀ ਬੱਚੀ ਵੀ ਦਿਖਾਈ ਦਿੰਦੀ ਹੈ, ਸਿਰਫ਼ 12 ਮਿੰਟ ਵਿਚ ਬੱਚੇ ਨੂੰ ਪਰਿਕਰਮਾ ਵਿਚ ਛੱਡ ਕੇ ਤੇਜ਼ੀ ਨਾਲ ਵਾਪਸ ਚਲੇ ਗਏ ਤੇ ਉਨ੍ਹਾਂ ਵੱਲੋਂ ਇੱਥੇ ਮੱਥਾ ਵੀ ਨਹੀਂ ਟੇਕਿਆ ਗਿਆ, ਜਿਸਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਿਰਫ਼ ਬੱਚੇ ਨੂੰ ਛੱਡਣ ਆਏ ਸਨ।
ਇਹ ਵੀ ਪੜ੍ਹੋ ਪੰਜ ਭੈਣਾਂ ਦੇ ਇਕਲੌਤੇ ਭਰਾ ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ
ਸ਼੍ਰੀ ਦਰਬਾਰ ਸਾਹਿਬ ‘ਚ ਡਿਊਟੀ ਨਿਭਾ ਰਹੇ ਸੇਵਾਦਾਰਾਂ ਨੇ ਜਦ ਇਹ ਬੱਚਾ ਕਾਫ਼ੀ ਚਿਰ ਤੋਂ ਲਾਵਾਰਿਸ ਹਾਲਾਤ ਵਿਚ ਖੜ੍ਹਾ ਦੇਖਿਆ ਤਾਂ ਉਹ ਉਸਨੂੰ ਆਪਣੇ ਨਾਲ ਦਫ਼ਤਰ ਲੈ ਗਏ, ਜਿੱਥੇ ਕੁੱਝ ਖਵਾਉਣ ਤੋਂ ਬਾਅਦ ਉਸਦੇ ਬਾਰੇ ਪੁੱਛਿਆ ਗਿਆ ਪ੍ਰੰਤੂ ਬੱਚਾ ਕੁੱਝ ਵੀ ਦਸਣ ਤੋਂ ਅਸਮਰੱਥ ਸੀ। ਸ਼੍ਰੀ ਦਰਬਾਰ ਸਾਹਿਬ ਦੇ ਅਧਿਕਾਰੀ ਰਜਿੰਦਰ ਸਿੰਘ ਰੂਬੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਬੱਚੇ ਨੂੰ ਸਾਂਭ-ਸੰਭਾਲ ਲਈ ਅੰਮ੍ਰਿਤਸਰ ਸਥਿਤ ਪਿੰਗਲਵਾੜਾ ਸੰਸਥਾ ਨੂੰ ਸੌਪ ਦਿੱਤਾ ਹੈ ਤੇ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।