ਪੈਰਿਸ ਓਲੰਪਿਕ 2024: ਭਾਰਤ ਦੇ ਕੁੱਲ 115 ਖਿਡਾਰੀਆਂ ਵਿਚੋਂ 25 ਖਿਡਾਰੀ ਇਕੱਲੇ ਹਰਿਆਣਾ ਦੇ

0
12

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਸਾਰੇ ਖਿਡਾਰੀਆਂ ਨੂੰ ਦਿੱਤੀ ਵਧਾਈ
ਚੰਡੀਗੜ੍ਹ, 26 ਜੁਲਾਈ: ਖੇਡਾਂ ਦੇ ਵਿਚ ਪਹਿਲਾਂ ਹੀ ਨਾਮਣਾ ਖੱਟ ਚੁੱਕੇ ਹਰਿਆਣਾ ਦੇ ਹਿੱਸੇ ਹੋਰ ਵੱਡੀ ਪ੍ਰਾਪਤੀ ਆਈ ਹੈ। ਵਿਸ਼ਵ ਵਿਚ ਖੇਡਾਂ ਦਾ ਮਹਾਕੁੰਭ ਕਹੇ ਜਾਣ ਵਾਲੇ ਓਲੰਪਿਕ 2024 ਖੇਡਾਂ ਦੀ ਸ਼ੁਰੂਆਤ 26 ਜੁਲਾਈ 2024 ਤੋਂ ਪੈਰਿਸ ਵਿਚ ਹੋ ਚੁੱਕੀ ਹੈ, ਜਿਸ ਵਿਚ ਭਾਰਤੀ ਤੋਂ ਕੁੱਲ 115 ਖਿਡਾਰੀ ਇਸ ਵਿਚ ਹਿੱਸਾ ਲੈ ਰਹੇ ਹਨ ਪਰੰਤੂ ਇਹ ਹਰਿਆਣਾ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਇੰਨ੍ਹਾਂ 115 ਖਿਡਾਰੀਆਂ ਵਿੱਚੋਂ 25 ਖਿਡਾਰੀ ਸਿਰਫ ਹਰਿਆਣਾ ਤੋਂ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਸੂਬੇ ਤੇ ਦੇਸ਼ ਦੇ ਹੋਰ ਖਿਡਾਰੀਆਂ ਨੁੰ ਓਲੰਪਿਕ ਵਿਚ ਜਾਣ ’ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ ਹੈ।

ਹਰਸਿਮਰਤ ਨੇ ਵਪਾਰ ਲਈ ਵਾਹਗਾ ਸਰਹੱਦ ਖੋਲ੍ਹਣ ਅਤੇ ਪੰਜਾਬ ਦਾ ਬਕਾਇਆ ਆਰਡੀਐਫ ਜਾਰੀ ਕਰਨ ਦੀ ਕੀਤੀ ਮੰਗ

ਨਾਇਬ ਸਿੰਘ ਸੈਨੀ ਨੇ ਕਿਹਾ ਕਿ 2 ਫੀਸਦੀ ਆਬਾਦੀ ਵਾਲੇ ਹਰਿਆਣਾ ਤੋਂ 22 ਫੀਸਦੀ ਖਿਡਾਰੀਆਂ ਦਾ ਚੋਣ ਪੂਰੇ ਹਰਿਆਣਾ ਸੂਬੇ ਦੇ ਲਈ ਬਹੁਤ ਮਾਣ ਦੀ ਗੱਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਨੁੰ ਸਨਮਾਨ ਦਿੰਦੇ ਹੋਏ ਸੂਬਾ ਸਰਕਾਰ ਵੱਲੋਂ ਓਲੰਪਿਕ ਮੈਡਲ ਜੇਤੂਆਂ ਨੂੰ ਦੇਸ਼ ਵਿਚ ਸੱਭ ਤੋਂ ਵੱਧ ਪੁਰਸਕਾਰ ਰਕਮ ਦਿੱਤੀ ਜਾਂਦੀ ਹੈ। ਓਲੰਪਿਕ ਵਿਚ ਗੁੋਲਡ ਮੈਡਲ ਜੇਤੂ ਖਿਡਾਰੀ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ਜੇਤੂ ਨੁੰ 4 ਕਰੋੜ ਰੁਪਏ ਅਤੇ ਬ੍ਰਾਂਜ ਮੈਡਲ ਜੇਤੂ ਨੂੰ 2.5 ਕਰੋੜ ਰੁਪਏ ਦੀ ਰਕਮ ਪੁਰਸਕਾਰ ਵਜੋ ਦਿੱਤੀ ਜਾਂਦੀ ਹੈ। ਇੰਨ੍ਹਾਂ ਹੀ ਨਹੀਂ, ਰਾਜ ਸਰਕਾਰ ਸਾਰੇ ਪ੍ਰਤੀਭਾਗੀ ਖਿਡਾਰੀਆਂ ਨੂੰ ਵੀ 15 ਲੱਖ ਰੁਪਏ ਦੀ ਰਕਮ ਦਿੰਦੀ ਹੈ।

 

LEAVE A REPLY

Please enter your comment!
Please enter your name here