Bathinda News: ਪਿਛਲੇ ਕਰੀਬ ਦੋ ਸਾਲਾਂ ਤੋਂ ਹੀ ਚਰਚਾ ਵਿਚ ਚੱਲੀ ਆ ਰਹੀ ਬਠਿੰਡਾ ਦੀ ਮਲਟੀਸਟੋਰੀ ਕਾਰ ਪਾਰਕਿੰਗ ਦੀ ਟੋਹ ਵੈਨ ਵੱਲੋਂ ਬਜ਼ਾਰ ’ਚ ਖ਼ੜੀ ਗੱਡੀ ਨੂੰ ਚੁੱਕਣ ਦਾ ਮਾਮਲਾ ਸ਼ੁੱਕਰਵਾਰ ਨੂੰ ਮੁੜ ਭਖ ਗਿਆ। ਇਸ ਦੌਰਾਨ ਟੋਹ ਵੈਨ ’ਚ ਮੌਜੂਦ ਨਗਰ ਨਿਗਮ ਦਾ ਇੱਕ ਕਰਮਚਾਰੀ ਤੇ ਬਜ਼ਾਰ ’ਚ ਖੜੀ ਕਾਰ ਦਾ ਚਾਲਕ ਆਪਸ ਵਿਚ ਥੱਪੜੋ-ਥਪੜੀ ਹੋ ਗਏ। ਬਾਅਦ ਵਿਚ ਨਗਰ ਨਿਗਮ ਦੇ ਮੁਲਾਜਮਾਂ ਵੱਲੋਂ ਦਿੱਤੀ ਸਿਕਾਇਤ ਦੇ ਆਧਾਰ ’ਤੇ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਅੱਧੀ ਦਰਜ਼ਨ ਲੋਕਾਂ ਵਿਰੁਧ ਪਰਚਾ ਦਰਜ਼ ਕਰਨ ਦੀ ਵੀ ਸੂਚਨਾ ਹੈ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਹਾਈ ਅਲਰਟ ‘ਤੇ; ਭਾਰਤ-ਪਾਕਿਸਤਾਨ ਤਣਾਅ ਦੇ ਚਲਦਿਆਂ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਮੁਸਤੈਦ
ਮਿਲੀ ਜਾਣਕਾਰੀ ਮੁਤਾਬਕ ਕਿਸੇ ਨਜਦੀਕੀ ਪਿੰਡ ਦਾ ਇੱਕ ਸਾਬਕਾ ਫ਼ੌਜੀ ਆਪਣੀ ਕਾਰ ’ਤੇ ਪਤਨੀ ਤੇ ਪ੍ਰਵਾਰ ਵਾਲਿਆਂ ਨਾਲ ਸਥਾਨਕ ਸਿਰਕੀ ਬਜ਼ਾਰ ਦੇ ਵਿਚ ਖ਼ਰੀਦਦਾਰੀ ਕਰਨ ਦੇ ਲਈ ਆਇਆ ਹੋਇਆ ਸੀ। ਉਸਨੇ ਕਾਰ ਦੁਕਾਨ ਦੇ ਨਜਦੀਕ ਹੀ ਖ਼ੜੀ ਕਰ ਦਿੱਤੀ । ਇਸ ਦੌਰਾਨ ਟੋਹ ਵੈਨ ਵਾਲੇ ਮੌਕੇ ’ਤੇ ਪੁੱਜ ਗਏ ਤੇ ਉਨ੍ਹਾਂ ਕਾਰ ਨੂੰ ਟੋਹ ਕਰ ਲਿਆ। ਮੌਕੇ ’ਤੇ ਦੇਖਣ ਵਾਲਿਆਂ ਮੁਤਾਬਕ ਆਪਣੀ ਕਾਰ ਨੂੰ ਚੁੱਕਦਿਆਂ ਵੇਖ ਉਸਦਾ ਮਾਲਕ ਵੀ ਮੌਕੇ ’ਤੇ ਹੀ ਪੁੱਜ ਗਿਆ ਤੇ ਉਸਨੇ ਕਾਰ ਛੱਡਣ ਦੀ ਬੇਨਤੀ ਕੀਤੀ। ਪ੍ਰੰਤੂ ਇਸ ਮੌਕੇ ਦੋਨਾਂ ਧਿਰਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਤਕਰਾਰ ਹੋ ਗਈ,ਜੋਕਿ ਬਾਅਦ ਚ ਕੁੱਟਮਾਰ ਤੱਕ ਪੁੱਜ ਗਈ।
ਇਹ ਵੀ ਪੜ੍ਹੋ ਡਿਪਟੀ ਕਮਿਸ਼ਨਰ ਨੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਧਿਕਾਰੀਆਂ ਨਾਲ ਕੀਤੀ ਹੰਗਾਮੀ ਮੀਟਿੰਗ
ਉਧਰ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਦਸਿਆ ਕਿ ‘‘ ਨਿਗਮ ਮੁਲਾਜਮਾਂ ਵੱਲੋਂ ਉਨ੍ਹਾਂ ਕੋਲ ਸਿਕਾਇਤ ਪੁੱਜੀ ਹੈ, ਜਿਸਦੇ ਆਧਾਰ ’ਤੇ ਅੱਧੀ ਦਰਜ਼ਨ ਵਿਅਕਤੀਆਂ ਖਿਲਾਫ਼ ਪਰਚਾ ਦਰਜ਼ ਕੀਤਾ ਜਾ ਰਿਹਾ। ’’ ਗੌਰਤਲਬ ਹੈ ਕਿ ਇਸ ਟੋਹ ਵੈਨ ਨੂੰ ਬੰਦ ਕਰਵਾਉਣ ਦੇ ਲਈ ਸ਼ਹਿਰ ਦੇ ਵਪਾਰੀਆਂ ਵੱਲੋਂ ਵੀ ਸੰਘਰਸ਼ ਵਿੱਢਿਆ ਹੋਇਆ ਪ੍ਰੰਤੂ ਨਗਰ ਨਿਗਮ ਨੇ ਇਸਨੂੰ ਬੰਦ ਕਰਨ ਦੀ ਬਜ਼ਾਏ ਗੱਡੀਆਂ ਨੂੰ ਚੁੱਕਣ ਦਾ ਕੰਮ ਆਪਣੇ ਹੱਥ ਵਿਚ ਲੈ ਲਿਆ ਹੈ ਤੇ ਠੇਕੇਦਾਰ ਨੂੰ ਬੈਠੇ-ਬਿਠਾਏ ਕਮਾਈ ਕਰਕੇ ਦਿੱਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।






