WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਪਰਮਿੰਦਰ ਸੋਢੀ ਦੂਜੇ ਭੂਸ਼ਨ ਧਿਆਨਪੁਰੀ ਵਾਰਤਕ ਅਵਾਰਡ ਨਾਲ ਸਨਮਾਨਿਤ

ਚੰਡੀਗੜ੍ਹ, 18 ਅਗਸਤ: ਅੱਜ ਸਵਪਨ ਫਾਊਂਡੇਸ਼ਨ ਪਟਿਆਲਾ(ਰਜਿ.) ਵੱਲੋਂ ਟੀ. ਐਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਦੂਜਾ ਭੂਸ਼ਨ ਧਿਆਨਪੁਰੀ ਯਾਦਗਾਰੀ ਸਨਮਾਨ ਸਮਾਗਮ ਤੇ ਕਵੀ ਦਰਬਾਰ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਵਪਨ ਫਾਊਂਡੇਸ਼ਨ ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਆਏ ਮਹਿਮਾਨਾ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਨੌਜਵਾਨ ਆਲੋਚਕ ਡਾ. ਤੇਜਿੰਦਰ ਨੇ ਅੱਜ ਦੀ ਸਨਮਾਨਿਤ ਸਖ਼ਸ਼ੀਅਤ ਉੱਘੇ ਵਾਰਤਕਕਾਰ ਤੇ ਕਵੀ ਪਰਮਿੰਦਰ ਸੋਢੀ ਬਾਰੇ ਬੋਲਦਿਆਂ ਕਿਹਾ ਕਿ ਪਰਮਿੰਦਰ ਸੋਢੀ ਦੇ ਲੇਖਨ ਨੇ ਪੰਜਾਬੀ ਨੂੰ ਬਹੁਤ ਪਾਠਕ ਦਿੱਤੇ। ਇਸ ਤੋਂ ਬਾਅਦ ਪਰਮਿੰਦਰ ਸੋਢੀ ਹੋਰਾਂ ਦਾ ਭੂਸ਼ਨ ਧਿਆਨਪੁਰੀ ਵਾਰਤਕ ਅਵਾਰਡ ਨਾਲ ਸਨਮਾਨ ਕੀਤ ਗਿਆ। ਪ੍ਰਧਾਨਗੀ ਮੰਡਲ ਵਿੱਚੋਂ ਸਭ ਤੋੱ ਪਹਿਲਾਂ ਉੱਘੇ ਆਲੋਚਕ ਡਾ. ਰੌਣਕੀ ਰਾਮ ਨੇ ਬੋਲਦਿਆਂ ਕਿਹਾ ਕਿ ਸੋਢੀ ਦੀ ਵਾਰਤਕ ਨੂੰ ਤੁਸੀਂ ਮਾਣਨ ਦੇ ਨਾਲ ਨਾਲ ਸਿੱਖਿਆ ਵੀ ਗ੍ਰਹਿਣ ਕਰਦੇ ਹੋ।

ਮੁੱਖ ਮੰਤਰੀ ਵੱਲੋਂ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਦਾ ਨਕਦ ਇਨਾਮਾਂ ਨਾਲ ਸਨਮਾਨ

ਇਸ ਉਪਰੰਤ ਉੱਘੇ ਲੇਖਕ ਜੰਗ ਬਹਾਦੁਰ ਗੋਇਲ ਨੇ ਕਿਹਾ ਕਿ ਉਹ ਪਰਮਿੰਦਰ ਸੋਢੀ ਨੂੰ ਇਕ ਕਵੀ ਵਜੋਂ ਜਾਣਦੇ ਹਨ, ਪਰ ਹੁਣ ਉਹਨਾਂ ਦੀ ਵਾਰਤਕ ਪੜ੍ਹ ਕੇ ਉਹਨਾਂ ਦੇ ਮੁਰੀਦ ਹੋ ਗਏ ਹਨ। ਪ੍ਰੋ ਸੁਰਜੀਤ ਜੱਜ ਨੇ ਸੋਢੀ ਹੋਰਾਂ ਦੇ ਲਿਖਤਾਂ ਦੀ ਸੀਮਾ ਬਾਰੇ ਦੱਸਿਆ। ਇਸ ਅਵਾਰਡ ਲਈ ਧੰਨ ਰਾਸ਼ੀ ਜੁਟਾਉਣ ਵਾਲੇ ਉੱਘੇ ਕਹਾਣੀਕਾਰ ਬਲੀਜੀਤ ਨੇ ਭੂਸ਼ਨ ਧਿਆਨਪੁਰੀ ਦੇ ਸਾਹਿਤ ਵਿਚ ਪਾਏ ਯੋਗਦਾਨ ਬਾਰੇ ਮਹੱਤਵਪੂਰਨ ਗੱਲਾਂ ਕੀਤੀਆਂ।ਇਸ ਉਪਰੰਤ ਸਨਮਾਨਿਤ ਸਖ਼ਸ਼ੀਅਤ ਪਰਮਿੰਦਰ ਸੋਢੀ ਨੇ ਆਪਣੇ ਲੇਖਨ ਸਫ਼ਰ ਬਾਰੇ ਗੱਲਾਂ ਕੀਤੀਆਂ ਤੇ ਕਿਹਾ ਕਿ ਇਹ ਸਨਮਾਨ ਲੈ ਕੇ ਉਹ ਆਪਣੇ ਆਪ ਨੂੰ ਵੱਢਭਾਗਾ ਸਮਸਝਦੇ ਹਨ। ਪ੍ਰਧਾਨਗੀ ਭਾਸ਼ਨ ਵਿਚ ਡਾ. ਮਨਮੋਹਨ ਨੇ ਕਿਹਾ ਕਿ ਸੋਢੀ ਹੋਰਾਂ ਨੇ ਪੰਜ ਹਜ਼ਾਰ ਪੁਰਾਣਾ ਭਾਰਤੀ ਗਿਆਨ ਲੈ ਕੇ ਉਸ ਦੀ ਰੌਸ਼ਨੀ ਵਿਚ ਜਾਪਾਨ ਵਿਚ ਰਹਿ ਕੇ ਮਹੱਤਵਪੂਰਨ ਲਿਖਤਾਂ ਨਾਲ ਯੋਗਦਾਨ ਪਾਇਆ।

ਮਾਲ ਅਧਿਕਾਰੀਆਂ ਵੱਲੋਂ ਭਲਕ ਤੋਂ ਕੀਤੀ ਜਾਣ ਵਾਲੀ ਹੜਤਾਲ ਵਾਪਿਸ ਲਈ

ਦੂਸਰੇ ਸੈਸ਼ਨ ਵਿਚ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਮਨਜੀਤ ਪੁਰੀ, ਡਾ. ਸੰਦੀਪ ਸ਼ਰਮਾ, ਰਣਧੀਰ, ਅਰਜਪ੍ਰੀਤ, ਗਗਨਦੀਪ ਸਿੰਘ, ਸਤਪਾਲ ਭੀਖੀ, ਗੁਰਪ੍ਰੀਤ ਨੇ ਆਪਣੀਆਂ ਰਚਨਾਵਾਂ ਨਾਲ਼ ਸਰੋਤਿਆਂ ਨੂੰ ਕੀਲ ਲਿਆ। ਇਸ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਗੁਰਪ੍ਰੀਤ, ਸੁਭਾਸ਼ ਭਾਸਕਰ, ਹਰਵਿੰਦਰ,ਉੱਘੇ ਨਾਟਕਕਾਰ ਡਾ. ਸਾਹਿਬ ਨੇ ਸ਼ਮੂਲੀਅਤ ਕੀਤੀ। ਇਸ ਸਾਰੇ ਸਮਾਗਮ ਦਾ ਸੰਚਾਲਨ ਸ਼ਾਇਰ ਤੇ ਵਾਰਤਕਕਾਰ ਤੇ ਸੰਸਥਾ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਬਾਖੂਬੀ ਨਿਭਾਇਆ। ਇਸ ਸਮਾਗਮ ਵਿਚ ਗੁਰਪ੍ਰੀਤ ਡੈਣੀ, ਵਰਿੰਦਰ ਸਿੰਘ, ਭੁਪਿੰਦਰ ਮਲਿਕ, ਪੂਨਮ ਸਿੰਘ, ਪਾਲ ਅਜਨਬੀ, ਸੰਜੀਬ ਸੈਣੀ, ਸ਼ਾਇਰ ਭੱਟੀ, ਸੁਖਵਿੰਦਰ ਸਿੱਧੂ, ਧਿਆਨ ਸਿੰਘ ਕਾਹਲੋਂ, ਸਰਦਾਰਾ ਸਿੰਘ ਚੀਮਾ, ਹਜ਼ਾਰਾ ਸਿੰਘ ਚੀਮਾ, ਵਿਸ਼ਾਲ ਬਿਆਸ, ਡਾ. ਵਿਕਰਮਜੀਤ ਹਾਜ਼ਰ ਸਨ।

 

Related posts

ਗੋਪਾਲ ਸਿੰਘ ਦੀ ਪੁਸਤਕ ‘ਮਿੱਟੀ ਦੀ ਕਸਕ’ ਤੇ ਭਖ਼ਵੀਂ ਵਿਚਾਰ ਚਰਚਾ ਹੋਈ

punjabusernewssite

ਉੱਘੇ ਸਾਹਿਤਕਾਰ ਜਸਪਾਲ ਮਾਨਖੇੜਾ ਦਾ ਦੂਜਾ ਨਾਵਲ ‘ਹਰ ਮਿੱਟੀ ਦੀ ਆਪਣੀ ਖ਼ਸਲਤ’ ਹੋਇਆ ਪ੍ਰਕਾਸ਼ਤ

punjabusernewssite

ਪੰਜਾਬੀ ਸਾਹਿਤ ਸਭਾ ਬਠਿੰਡਾ ਦੀ ਮੀਟਿੰਗ ’ਚ ਰਚਨਾਵਾਂ ਤੇ ਚਰਚਾ ਹੋਈ

punjabusernewssite