Parvinder Singh Jhota Murder Case; ਅਸ਼ਵਨੀ ਵਿਰੁਧ ਇੱਕ ਹੋਰ ਵੱਡੀ ਕਾਰਵਾਈ!

Date:

spot_img

Mansa News: Parvinder Singh Jhota Murder Case; ਪੰਜਾਬ ਦੇ ਵਿਚ ਪਿਛਲੇ 10 ਦਿਨਾਂ ਤੋਂ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਕਤਲ ਕੇਸ ਵਿਚ ਹੁਣ ਇੱਕ ਹੋਰ ਵੱਡੀ ਕਾਰਵਾਈ ਹੋਈ ਹੈ। ਪੰਜਾਬ ਫ਼ਾਰਮੇਸੀ ਕੌਂਸਲ ਨੇ ਇਸ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦਾ ਫ਼ਾਰਮੇਸੀ ਲਾਇਸੰਸ ਰੱਦ ਕਰ ਦਿੱਤਾ ਹੈ। ਇਸ ਸਬੰਧ ਵਿਚ ਕੋਂਸਲ ਵੱਲੋਂ ਅਸ਼ਵਨੀ ਕੁਮਾਰ ਨੂੰ ਇੱਕ ਪੱਤਰ ਭੇਜ ਕੇ ਆਪਣੇ ਫ਼ੈਸਲੇ ਤੋਂ ਜਾਣੂ ਕਰਵਾਇਆ ਹੈ। ਸੂਚਨਾ ਮੁਤਾਬਕ ਕੋਂਸਲ ਦੇ ਵੱਲੋਂ 10 ਜੁਲਾਈ 2020 ਨੂੰ ਬਤੌਰ ਫ਼ਾਰਮਾਸਿਸਟ ਰਜ਼ਿਸਟਰੇਸ਼ਨ (ਨੰਬਰ 51464) ਕੀਤੀ ਸੀ, ਜਿਸਨੂੰ ਹੁਣ ਫ਼ਾਰਮੇਸੀ ਐਕਟ 1948 ਦੇ ਸੈਕਸ਼ਨ (1) (ii) ਤਹਿਤ ਰੱਦ ਕੀਤਾ ਗਿਆ।

ਇਹ ਵੀ ਪੜ੍ਹੋ 👉ਨਸ਼ਿਆਂ ਵਿਰੁੱਧ ਸੰਘਰਸ਼ ਦੌਰਾਨ ਜ਼ਖ਼ਮੀ ਹੋਏ ਚਾਰ ਨੌਜਵਾਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ 5-5 ਲੱਖ ਰੁਪਏ ਦੇ ਚੈੱਕ ਸੌਂਪੇ

ਦਸਣਾ ਬਣਦਾ ਹੈ ਕਿ ਇਸ ਕਤਲ ਮਾਮਲੇ ਵਿਚ 14 ਅਕਤੂਬਰ ਤੋਂ ਅਸ਼ਵਨੀ ਕੁਮਾਰ ਪੁਲਿਸ ਹਿਰਾਸਤ ਵਿਚ ਚੱਲ ਰਿਹਾ। ਜਿਸਨੂੰ ਅੱਜ ਸੀਬੀਆਈ ਵੱਲੋਂ ਆਪਣੀ ਹਿਰਾਸਤ ਵਿਚ ਲਿਆ ਜਾਵੇਗਾ। ਇਸ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਵੀ ਚੱਲ ਰਿਹਾ, ਹਾਲਾਂਕਿ ਸਰਕਾਰ ਵੱਲੋਂ ਅਸ਼ਵਨੀ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਡੀਐਸਪੀ ਤੇ ਐਸਐਚਓ ਸਮੇਤ ਡਰੱਗ ਇੰਸਪੈਕਟਰ ਨੂੰ ਮੁਅੱਤਲ ਵੀ ਕੀਤਾ ਜਾ ਚੁੱਕਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਕਿਸਾਨਾਂ ਲਈ ਖ਼ੁਸ਼ਖ਼ਬਰੀ! ਮਸ਼ੀਨਾਂ ਖ਼ਰੀਦਣ ’ਤੇ ਮਿਲੇਗੀ ਸਬਸਿਡੀ

ਨਿਊਜ਼ ਡੈਸਕ : ਕੀ ਤੁਸੀਂ ਵੀ ਕਿਸਾਨ ਹੋ ਅਤੇ ਟਰੈਕਟਰ...

आज से जगमगाएगा तीसरा सूरजकुंड दिवाली मेला, मुख्यमंत्री नायब सिंह सैनी करेंगे भव्य शुभारंभ

👉विरासत एवं पर्यटन मंत्री डॉ. अरविंद शर्मा की मौजूदगी...