ਪਟਿਆਲਾ, 9 ਸਤੰਬਰ: ਲੰਘੀ 6 ਸਤੰਬਰ ਨੂੰ ਪਟਿਆਲਾ ਸ਼ਹਿਰ ’ਚ ਇੱਕ 23 ਸਾਲਾਂ ਨੌਜਵਾਨ ‘ਕਰਨ’ ਦੇ ਹੋਏ ਕਤਲ ਦੇ ਮਾਮਲੇ ਦਾ ਪੁਲਿਸ ਨੇ ਪਰਦਾਫ਼ਾਸ ਕਰਦਿਆਂ ਪੰਜ ਮੁਲਜਮਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਮੁਲਜਮਾਂ ਵਿਚੋਂ ਇੱਕ 16 ਸਾਲਾਂ ਨਾਬਾਲਿਗ ਵੀ ਸ਼ਾਮਲ ਹੈ। ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ ਨਾਨਕ ਸਿੰਘ ਨੇ ਦਸਿਆ ਕਿ ਆਦਰਸ ਨਗਰ ਦੀ ਗਲੀ ਨੰਬਰ 01 ਵਾਲੇ ਮੋੜ ’ਤੇ ਹੋਏ ਇਸ ਕਤਲ ਮਾਮਲੇ ਵਿਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਰਚਾ ਦਰਜ਼ ਕਰਕੇ ਐਸਪੀ ਸਿਟੀ ਮੁਹੰਮਦ ਸਰਫਰਾਜ ਆਲਮ, ਐਸਪੀ ਇਨਵੈਸਟੀਗੇਸ਼ਨ ਯੁਗੇਸ਼ ਸ਼ਰਮਾ, ਆਈਪੀਐਸ ਵਾਹਿਵਸ਼ ਚੌਧਰੀ, ਡੀਐਸਪੀ ਗੁਰਦੇਵ ਸਿੰਘ ਧਾਲੀਵਾਲ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਇੰਸਪੈਕਟਰ ਅਮ੍ਰਿਤਵੀਰ ਸਿੰਘ ਚਹਿਲ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀਆਂ ਵੱਖ-ਵੱਖ ਟੀਮਾਂ ਬਣਾਕੇ ਦੋਸੀਆਨ ਦੇ ਟਿਕਾਣਿਆਂ ਪਰ ਰੇਡਾਂ ਕੀਤੀਆਂ ਗਈ ਸਨ ।
ਪਟਿਆਲਾ ਪੁਲਿਸ ਵੱਲੋਂ 24 ਘੰਟੇ ਅੰਦਰ ਅੰਦਰ ਇਸ ਕੇਸ ਦੇ ਸਾਰੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿੰਨ੍ਹਾਂ ਦੀ ਪਹਿਚਾਣ ਯੁਵਰਾਜ ਸਿੰਘ ਯੁਵੀ ਵਾਸੀ ਪਿੰਡ ਕਾਲਵਾ, ਅਮਨਮੀਤ ਸਿੰਘ ਅਮਨ ਵਾਸੀ ਨੱਟਾਵਾਲੀ ਗਲੀ ਗਉਸਾਲਾ ਰੋਡ, ਅੰਸਵੇਦ ਉਰਫ ਸੁੱਚਾ ਅੰਸ ਵਾਸੀ ਹਾਜੀਮਾਜਰਾ, ਤਰੁਨਕਾਰਪਾਲ ਸਿੰਘ ਉਰਫ ਉਜ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਅਤੇ ਇੱਕ ਨਾਬਾਲਿਗ ਸ਼ਾਮਲ ਹੈ। ਮੁਲਜਮਾਂ ਪਾਸੋਂ ਵਾਰਦਾਤ ਵਿੱਚ ਵਰਤੇ 2 ਮੋਟਰਸਾਇਕਲ ਅਤੇ 2 ਤੇਜਧਾਰ ਹਥਿਆਰ (ਛੂਰੇ) ਬਰਾਮਦ ਕੀਤੇ ਗਏ ਹਨ। ਜਾਂਚ ਦੌਰਾਨ ਇਹ ਵੀਪਤਾ ਲੱਗਿਆ ਹੈ ਕਿ ਵਾਰਦਾਤ ਵਿੱਚ ਵਰਤਿਆ ਇਕ ਮੋਟਰਸਾਇਕਲ ਪਲਟਿਨਾ ਮੁਲਜਮਾਂ ਵੱਲੋਂ ਬਹਾਦਰਗੜ੍ਹ ਕਸਬਾ ਤੋ ਰਾਤ ਸਮੇਂ ਤੇਜਧਾਰ ਹਥਿਆਰਾਂ ਦਾ ਡਰਾਵਾ ਦੇ ਕੇ ਖੋਹਿਆ ਸੀ। ਐਸ.ਐਸ.ਪੀ. ਡਾ ਨਾਨਕ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਮ੍ਰਿਤਕ ਕਰਨ ਆਪਣੇ ਦੋਸਤ ਵਿਸਾਲ ਕੁਮਾਰ ਨਾਲ ਮੋਟਰਸਾਇਕਲ ’ਤੇ ਸਵਾਰ ਹੋਕੇ ਵਰਕਸਾਪ ਤੋਂ ਆਪਣੇ ਘਰ ਵੱਲ ਨੂੰ ਆ ਰਹੇ ਸੀ
ਵਪਾਰੀ ਤੋਂ 50 ਲੱਖ ਦੀ ਫਿਰੌਤੀ ਲੈਣ ਆਏ ਗੈਂਗਸਟਰ ਗੋਪੀ ਲਾਹੋਰੀਆ ਦੇ ਚਾਰ ਗੁਰਗੇ ਕਾਬੂ
ਤਾਂ ਕਥਿਤ ਦੋਸ਼ੀਆਂ ਨੇ ਮ੍ਰਿਤਕ ਕਰਨ ਨੂੰ ਰੋਕ ਕੇ ਤੇਜਧਾਰ ਹਥਿਆਰਾਂ ਨਾਲ ਸੱਟਾ ਮਾਰਕੇ ਉਸਦਾ ਕਤਲ ਕਰ ਦਿੱਤਾ ਤੇ ਮੋਕੇ ਤੋ ਫਰਾਰ ਹੋ ਗਏ ਸੀ। ਇਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 07/09/2024 ਅ/ਧ 103 (1), 191 (3),190 ਬੀ.ਐਨ.ਐਸ.ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਕਰਨ ਅਤੇ ਗ੍ਰਿਫਤਾਰ ਦੋਸੀਆਨ ਅੰਸਵੇਦ ਉਰਫ ਸੁੱਚਾ ਅੰਸ ਵਗੈਰਾ ਦਾ ਆਪਸ ਵਿੱਚ ਕਿਸੇ ਲੜਕੀ ਨੂੰ ਲੈਕੇ ਪਿਛਲੇ ਕੁਝ ਸਮੇਂ ਤੋ ਆਪਸ ਵਿੱਚ ਝਗੜਾ ਚੱਲਦਾ ਆ ਰਿਹਾ ਸੀ ਜਿਸ ਦੇ ਚਲਦੇ ਹੀ ਦੋਸੀ ਅੰਬਵੇਦ ਉਰਫ ਸੁੱਚਾ ਅੰਸ ਨੇ ਆਪਣੇ ਸਾਥੀਆਂ ਨਾਲ ਰਲਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਹੋਏ ਮੁਲਜਮਾਂ ਵਿਚੋਂ ਤਿੰਨ ਅੰਸਵੇਦ ਉਰਫ ਸੁੱਚਾ ਅੰਸ਼ ਦੇ ਖਿਲਾਫ ਇਰਾਦਾ ਕਤਲ ਅਤੇ ਸਨੈਚਿੰਗ ਲੁੱਟਖੋਹ ਦੇ 2 ਮੁਕੱਦਮੇ, ਤਰੁਨਕਾਰਪਾਲ ਸਿੰਘ ਉਰਫ ਓਜ ਅਤੇ ਅਮਨਮੀਤ ਸਿੰਘ ਉਰਫ ਅਮਨ ਦੇ ਖਿਲਾਫ 1/1 ਮੁਕੱਦਮਾ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ ।
Share the post "ਪਟਿਆਲਾ ਪੁਲਿਸ ਵੱਲੋਂ ‘ਕਰਨ’ ਦੇ ਕਾਤਲ ਕਾਬੂ, ਮੁਲਜਮ ਦੀ ਸਹੇਲੀ ਨੂੰ ‘ਮੈਸੇਜ’ ਕਰਨਾ ਪਿਆ ਮਹਿੰਗਾ"