Sangrur News: ਪੰਜਾਬ ਦੇ ਵਿਚ ਵੱਖ ਵੱਖ ਥਾਵਾਂ ‘ਤੇ ਖੁੱਲੇ ਨਸ਼ਾ ਛੁਡਾਊ ਕੇਂਦਰਾਂ ਵਿਚੋਂ ਮਰੀਜ਼ਾਂ ਦੇ ਭੱਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸੇ ਤਰ੍ਹਾਂ ਦੀ ਸੰਗਰੂਰ ਦੇ ਨਸ਼ਾ ਛੁਡਾਊ ਕੇਂਦਰ ਘਾਬਦਾ ਵਿਚ ਵਾਪਰੀ ਤਾਜ਼ਾ ਘਟਨਾ ਵਿਚ ਬੀਤੀ ਦੇਰ ਰਾਤ ਅੱਠ ਮਰੀਜ਼ ਇੱਥੇ ਤੈਨਾਤ ਪੁਲਿਸ ਮੁਲਾਜਮ ਅਤੇ ਨਰਸ ਉਪਰ ਹਮਲਾ ਕਰਕੇ ਭੱਜ ਗਏ।
ਇਹ ਵੀ ਪੜ੍ਹੋ ਜੁਗਨੂੰ ਦੇ ਭੁਲੇਖੇ ਬਦਮਾਸ਼ਾਂ ਨੇ ਕੀਤਾ ਉਸਦੇ ਡਰਾਈਵਰ ਦਾ ਕੀਤਾ ਕ+ਤ+ਲ !
ਪੁਲਿਸ ਮੁਲਾਜਮ ਮਲਕੀਤ ਸਿੰਘ ਸੱਟਾਂ ਤੇ ਧੱਕੇਮੁੱਕੀ ਕਾਰਨ ਬੇਹੋਸ਼ ਹੋ ਗਿਆ, ਜਿਸਦੇ ਚੱਲਦੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਪੁਲਿਸ ਤੇ ਸਿਹਤ ਵਿਭਾਗ ਦਾ ਸਟਾਫ਼ ਭੱਜੇ ਹੋਏ ਮਰੀਜ਼ਾਂ ਨੂੰ ਲੱਭਣ ਦੇ ਲਈ ਭੱਜ-ਨੱਠ ਕਰ ਰਿਹਾ। ਪੁਲਿਸ ਅਧਿਕਾਰੀਆਂ ਮੁਤਾਬਕ ਭੱਜਣ ਵਾਲੇ ਮਰੀਜ਼ਾਂ ਵਿਚੋਂ ਜਿਆਦਾਤਰ ਐਨਡੀਪੀਐਸ ਮਾਮਲਿਆਂ ਵਿੱਚ ਫੜੇ ਗਏ ਸਨ ਅਤੇ ਖੁਦ ਵੀ ਨਸ਼ਾ ਕਰਦੇ ਹੋਣ ਕਾਰਨ ਉਨ੍ਹਾਂ ਨੂੰ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਹੋਇਆ ਸੀ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਜੇਲ੍ਹ ਵਿਭਾਗ ਵਿਚ ਵੱਡਾ ਫ਼ੇਰਬਦਲ, ਸੂਬੇ ਦੀਆਂ ਜੇਲ੍ਹਾਂ ਦੇ ਸੁਪਰਡੈਂਟ ਬਦਲੇ
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਭੱਜਣ ਵਾਲੇ ਮੁਲਜਮਾਂ ਦੀ ਭਾਲ ਜਾਰੀ ਹੈ। ਦਸਣਾ ਬਣਦਾ ਹੈ ਇਕ ਇਸਤੋਂ ਪਹਿਲਾਂ ਫ਼ਰੀਦਕੋਟ ਦੇ ਨਸ਼ਾ ਛੁਡਾਊ ਕੇਂਦਰ ਵਿਚੋਂ ਵੀ ਕੁੱਝ ਮਰੀਜ਼ ਭੱਜ ਗਏ ਸਨ। ਇਸੇ ਤਰ੍ਹਾਂ ਇਸ ਕੇਂਦਰ ਵਿਚੋਂ ਵੀ ਜਨਵਰੀ ਮਹੀਨੇ ਵਿੱਚ ਵੀ ਕੁੱਝ ਮਰੀਜ਼ ਭੱਜ ਗਏ ਸਨ। ਫ਼ਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


