ਬਠਿੰਡਾ, 22 ਫਰਵਰੀ : ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿਚ ਸਮਾਨਤਾ ਲਿਆਉਣ ਅਤੇ ਪੀ.ਸੀ.ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਉਦੇਸ਼ ਨਾਲ ਜਿਲ੍ਹਾ ਐਪ੍ਰੋਪ੍ਰਾਈੲਟ ਅਥਾਰਟੀ ਕਮ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋ ਦੀ ਦੇਖ ਰੇਖ ਵਿੱਚ ਅਤੇ ਡਾ ਪ੍ਰੀਤ ਮਨਿੰਦਰ ਦੀ ਪ੍ਰਧਾਨਗੀ ਵਿੱਚ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਰੇਡੀਓਲੋਜਿਸਟਾਂ ਵੱਲੋਂ ਕਲੀਨਿਕਾਂ ਹਸਪਤਾਲਾਂ ਵਿੱਚ ਅਲਟਰਾਸਾਊਂਡ ਕਰਨ ਦੀ ਮੰਨਜੂਰੀ ਲੈਣਾ, ਰਜਿਸ਼ਟਰੇਸ਼ਨ ਰੱਦ ਕਰਨ, ਜਿਲ੍ਹੇ ਵਿੱਚ ਪ੍ਰਾਈਵੇਟੇਸਰਕਾਰੀ ਹਸਪਤਾਲਾਂ ਵੱਲੋਂ ਨਵੀਆਂ ਮਸ਼ੀਨਾਂ ਦੀ ਰਜਿਸਟਰੇਸ਼ਨ ਕਰਵਾਉਣੀ,
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੋਵੇਗਾ ਇਕ ਮਾਰਚ ਤੋਂ ਸ਼ੁਰੂ
ਅਲਟਰਾ ਸਾਊਂਡ ਸੈਂਟਰਾਂ ਦੀ ਨਿਰੰਤਰ ਇੰਸਪੈਕਸ਼ਨਾਂ ਕਰਨੀਆਂ, ਜਾਗਰੂਕਤਾ ਮੁਹਿੰਮਾਂ ਤੇਜ਼ ਕਰਨ ਅਤੇ ਕਪੈਸਿਟੀ ਬਿਲਡਿੰਗ ਵਰਕਸ਼ਾਪ ਕਰਨ ’ਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਫੈਸਲੇ ਲਏ ਗਏ। ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਲਿੰਗ ਅਨੁਪਾਤ ਵਿੱਚ ਕਾਫ਼ੀ ਸੁਧਾਰ ਆਇਆ ਹੈ ਅਤੇ ਹੋਰ ਸੁਧਾਰ ਲਿਆਉਣ ਲਈ ਉਪਰਾਲੇ ਜਾਰੀ ਹਨ। ਇਸ ਸਮੇਂ ਡਾ ਰਵੀਕਾਂਤ, ਤਰੁਣ ਗੋਇਲ ਏ.ਡੀ.ਏ. ਲੀਗਲ, ਨਵੀਨ ਕੁਮਾਰ, ਸ੍ਰੀਮਤੀ ਟਵਿੰਕਲ ਗੁਪਤਾ ਐਨ ਜੀ ਓ, ਵਿਨੋਦ ਖੁਰਾਣਾ, ਸੁਮਨ ਪੀਸੀਪੀਐਨਡੀਟੀ ਕੋਆਰਡੀਨੇਟਰ, ਕੁਲਵੰਤ ਸਿੰਘ ਹਾਜ਼ਰ ਸਨ।