ਮਾਡਲ ਟਾਊਨ ’ਚ ਉਦਘਾਟਨ ਮੌਕੇ ਲਗਾਇਆ ਖ਼ੁੂਨਦਾਨ ਕੈਂਪ ਤੇ ਪੌਦਿਆਂ ਦਾ ਲੰਗਰ
ਬਠਿੰਡਾ, 19 ਅਗਸਤ: ਇਲਾਕੇ ਦੇ ਨਾਮਵਾਰ ਬੱਚਿਆਂ ਦੇ ਮਾਹਰ ਡਾਕਟਰ ਤੇ ਪਿਛਲੇ ਦੋ ਦਹਾਕਿਆਂ ਤੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਚਾਈਲਡ ਸਪੈਸ਼ਲਿਸਟ ਵਜੋਂ ਸੇਵਾਵਾਂ ਨਿਭਾ ਰਹੇ ਡਾ ਸਤੀਸ਼ ਜਿੰਦਲ ਨੇ ਹੁਣ ਆਪਣਾ ਪ੍ਰਾਈਵੇਟ ਕਲੀਨਿਕ ਖੋਲ ਲਿਆ ਹੈ। 26 ਸਾਲਾਂ ਦੀ ਸਰਕਾਰੀ ਸੇਵਾ ਤੋਂ ਵੱਧ ਸਵੈ ਇੱਛਾ ਦੇ ਨਾਲ ਸੇਵਾਮੁਕਤੀ ਲੈਣ ਵਾਲੇ ਡਾ ਜਿੰਦਲ ਵੱਲੋਂ ਸਥਾਨਕ ਮਾਡਲ ਟਾਊਨ ਦੇ ਫ਼ੇਜ 1 ਵਿਚ ਖੋਲੇ ਗਏ ਬੱਚਿਆਂ ਦੇ ਕਲੀਨਿਕ ਦਾ ਉਦਘਾਟਨ ਖੂਨਦਾਨ ਕੈਂਪ ਤੇ ਪੌਦਿਆਂ ਦਾ ਲੰਗਰ ਲਗਾ ਕੇ ਕੀਤਾ ਗਿਆ।
ਲੁਧਿਆਣਾ ’ਚ ਉੱਘੇ ਕੱਪੜਾ ਵਪਾਰੀ ਦੇ ਪੁੱਤਰ ’ਤੇ ਰਾਤ ਨੂੰ ਚੱਲੀਆਂ ਗੋ+ਲੀਆਂ, ਜਾਣੋਂ ਵਜ੍ਹਾ
ਵੱਡੀ ਗੱਲ ਇਹ ਵੀ ਰਹੀ ਕਿ ਉਨ੍ਹਾਂ ਆਪਣੇ ਨਵੇਂ ਕਲੀਨਿਕ ਦਾ ਉਦਘਾਟਨ ਕਿਸੇ ਸਿਆਸੀ ਹਸਤੀ ਜਾਂ ਅਧਿਕਾਰੀ ਤੋਂ ਕਰਵਾਉਣ ਤੋਂ ਬਜਾਏ ਆਪਣੀ ਮਾਤਾ ਤੇ ਧਰਮਪਤਨੀ ਦੇ ਹੱਥੋਂ ਕਰਵਾਇਆ। ਹਾਲਾਂਕਿ ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਖੇਤਰ ਤੋਂ ਪ੍ਰਮੁੱਖ ਹਸਤੀਆਂ ਵੱਡੀ ਗਿਣਤੀ ਵਿਚ ਪੁੱਜੀਆਂ ਹੋਈਆਂ ਸਨ। ਡਾ: ਜਿੰਦਲ ਨੇ ਦਸਿਆ ਕਿ ਮਾਡਲ ਟਾਊਨ ਦੇ ਬੀ.ਡੀ.ਏ. ਕੰਪਲੈਕਸ ਦੇ ਨੇੜੇ ਐਸਸੀਓ 9 ਵਿਖੇ ਗੁਰੂਦੁਆਰਾ ਸਾਹਿਬ ਦੇ ਨਜਦੀਕ ਖੋਲੇ ਇਸ ਕਲੀਨਿਕ ਦਾ ਨਾਂ ਡਾ: ਸਤੀਸ਼ ਜਿੰਦਲ ਦੇ ਚਾਈਲਡ ਕੇਅਰ ਕਲੀਨਿਕ ਰੱਖਿਆ ਗਿਆ ਹੈ, ਜਿੱਥੇ ਉਹ ਬੱਚਿਆਂ ਦਾ ਇਲਾਜ਼ ਕਰਨਗੇ।