ਫ਼ਗਵਾੜਾ/ਅੰਮ੍ਰਿਤਸਰ, 25 ਜਨਵਰੀ: ਕਰੀਬ ਸਵਾ ਦੋ ਮਹੀਨੇ ਪਹਿਲਾਂ 21 ਦਸੰਬਰ ਨੂੰ ਸੂਬੇ ਦੇ ਪੰਜ ਮਹਾਂਨਗਰਾਂ ਅਤੇ 43 ਨਗਰ ਕੋਂਸਲਾਂ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਫ਼ਗਵਾੜਾ ਵਾਸੀਆਂ ਨੂੰ ਅੱੱਜ ਨਵਾਂ ਮੇਅਰ ਮਿਲਣ ਜਾ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਲਈ 27 ਨੂੰ ਮੀਟਿੰਗ ਸੱਦੀ ਗਈ ਹੈ। ਦੋਨਾਂ ਹੀ ਸਥਾਨਾਂ ’ਤੇ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਉਭਰੀ ਹੈ ਪ੍ਰੰਤੂ ਉਹ ਸਪੱਸ਼ਟ ਬਹੁਮਤ ਤੋਂ ਪਿੱਛੇ ਹੈ। ਜਿਸਦੇ ਚੱਲਦੇ ਪਹਿਲਾਂ ਹੀ ਪਟਿਆਲਾ, ਲੁਧਿਆਣਾ ਤੇ ਜਲੰਧਰ ਵਿਚ ਆਪਣੀ ਪਾਰਟੀ ਦਾ ਝੰਡਾ ਗੱਡਣ ਵਾਲੀ ‘ਆਪ’ ਨੇ ਇੰਨ੍ਹਾਂ ਦੋਨਾਂ ਥਾਵਾਂ ‘ਤੇ ਪੂਰੀ ਅੱਖ ਰੱਖੀ ਹੋਈ ਹੈ। ਫ਼ਗਵਾੜਾ ਵਿਚ ਤਾਂ ਸੱਤਾਧਾਰੀ ਧਿਰ ਤੋਂ ‘ਬਚਣ’ ਦੇ ਲਈ ਕਾਂਗਰਸ ਦੇ ਕੋਂਸਲਰ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਕਮਾਂਡ ਹੇਠ ਪਿਛਲੇ ਕਈ ਦਿਨਾਂ ਤੋਂ ਹਿਮਾਚਲ ਦੇ ਵਿਚ ਸ਼ੈਰਾਂ ਕਰਦੇ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਦੇ ਮੋਬਾਇਲ ਫ਼ੋਨ ਵੀ ਬੰਦ ਆ ਰਹੇ ਹਨ।
ਇਹ ਵੀ ਪੜ੍ਹੋ ਵਿਦਿਆਰਥੀਆਂ ਤੋਂ ਕੰਮ ਕਰਵਾਉਣ ਵਾਲੀ ਸਕੂਲ ਪ੍ਰਿੰਸੀਪਲ ਮੁਅੱਤਲ ਤੇ ਕੈਂਪਸ ਮੈਨੇਜਰ ਬਰਖਾਸਤ
ਜਿਕਰਯੋਗ ਹੈ ਕਿ ਹਿਮਾਚਲ ਦੇ ਵਿਚ ਕਾਂਗਰਸ ਪਾਰਟੀ ਦੀ ਹੀ ਸਰਕਾਰ ਹੈ। ਜੇਕਰ ਫ਼ਗਵਾੜਾ ਨਗਰ ਨਿਗਮ ਵਿਚ ‘ਨੰਬਰਾਂ’ ਦੀ ਗੱਲ ਕੀਤੀ ਜਾਵੇ ਤਾਂ 50 ਮੈਂਬਰੀ ਹਾਊਸ ਵਿਚ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ’ਤੇ 22 ਕੋਂਸਲਰ ਚੁਣ ਕੇ ਆਏ ਹਨ। ਇੱਕ ਅਜ਼ਾਦ ਕੋਂਸਲਰ ਵੀ ਕਾਂਗਰਸੀਆਂ ਦੇ ਨਾਲ ਆ ਗਿਆ ਹੈ ਤੇ ਇੱਕ ਖ਼ੁਦ ਵਿਧਾਇਕ ਦੀ ਵੋਟ ਹੈ। ਪ੍ਰੰਤੂ ਬਹੁਮਤ ਲਈ ਕੁੱਲ 26 ਕੋਂਸਲਰਾਂ ਦੀ ਜਰੂਰਤ ਮੁਤਾਬਕ ਹਾਲੇ ਵੀ ਕਾਂਗਰਸ ਕੋਲ ਦੋ ਮੈਂਬਰਾਂ ਦੀ ਘਾਟ ਹੈ। ਇਸੇ ਤਰ੍ਹਾਂ ਇੱਥੇ ਦੂਜੇ ਨੰਬਰ ’ਤੇ ਆਈ ਆਮ ਆਦਮੀ ਪਾਰਟੀ ਦੇ 12 ਕੋਂਸਲਰ ਜਿੱਤੇ ਹਨ ਤੇ 2 ਅਜ਼ਾਦ ਨੇ ਵੀ ਝਾੜੂ ਚੁੱਕ ਲਿਆ ਹੈ। ਇਸਤੋਂ ਬਾਅਦ ਜਿੱਥੇ ਤਿੰਨ ਅਜ਼ਾਦ ਹੋਰ ਬਾਕੀ ਬਚੇ ਹਨ, ਉਥੇ ਭਾਜਪਾ ਕੋਲ 4 ਤੇ ਅਕਾਲੀ ਦਲ ਅਤੇ ਬਸਪਾ ਕੋਲ ਵੀ 3-3 ਕੋਂਸਲਰ ਹਨ। ਇੱਥੇ ਬਾਸਪਾ ਕੋਂਸਲਰਾਂ ਦੇ ਕਾਂਗਰਸ ਨਾਲ ਜਾਣ ਦੀ ਪੂਰੀ ਸੰਭਾਵਨਾ ਹੈ, ਜਿਸਦੇ ਚੱਲਦੇ ਇੰਨ੍ਹਾਂ ਚੋਣਾਂ ਤੋਂ ਬਾਅਦ ਕਾਂਗਰਸ ਫ਼ਗਵਾੜਾ ਵਿਚ ਆਪਣਾ ਪਹਿਲਾ ਮੇਅਰ ਬਣਾਉਣ ਵਿਚ ਸਫ਼ਲ ਹੋ ਸਕਦੀ ਹੈ।
ਇਹ ਵੀ ਪੜ੍ਹੋ ਪੰਜਾਬ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ’ਚ ਲੱਗਣਗੇ ਸੀਸੀਟੀਵੀ ਕੈਮਰੇ, ਸਰਕਾਰ ਅਧਿਕਾਰੀਆਂ ’ਤੇ ਰੱਖੇਗੀ ਨਜ਼ਰ
ਜੇਕਰ ਗੱਲ ਦੂਜੇ ਪਾਸੇ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਇੱਥੇ ਕੁੱਲ 85 ਕੋਂਸਲਰ ਹਨ ਅਤੇ 5 ਵਿਧਾਇਕਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਹੈ। ਜਿਸਦੇ ਚੱਲਦੇ ਮੇਅਰ ਬਣਾਉਣ ਲਈ ਜਾਦੂਈ ਅੰਕੜਾ 46 ਹੈ। ਚੋਣ ਨਤੀਜਿਆਂ ਤੋਂ ਬਾਅਦ ਇੱਥੇ ਕਾਂਗਰਸ ਦੇ 40 ਕੋਂਸਲਰ ਜਿੱਤੇ ਹਨ ਤੇ ਇੱਕ ਅਜ਼ਾਦ ਕੋਂਸਲਰ ਪਹਿਲੇ ਹੀ ਦਿਨ ਤੋਂ ਕਾਂਗਰਸ ਨਾਲ ਖੜਾ ਹੈ। ਆਮ ਆਦਮੀ ਪਾਰਟੀ ਦੇ 24, ਭਾਜਪਾ ਦੇ 9 ਅਤੇ ਅਕਾਲੀ ਦਲ ਦੇ 3 ਕੋਂਸਲਰਾਂ ਤੋਂ ਇਲਾਵਾ 8 ਅਜ਼ਾਦ ਕੋਂਸਲਰ ਵੀ ਜਿੱਤੇ ਹਨ। ਹਾਲਾਂਕਿ ਇੱਥੇ ਪਹਿਲਾਂ ਬਹੁਮਤ ਦੇ ਜਾਦੂਈ ਅੰਕੜੇਂ ਤੋਂ ਬਹੁਤ ਦੂਰ ਸੀ ਪ੍ਰੰਤੂ ਇਸਦੇ ਪੰਜ ਵਿਧਾਇਕਾਂ ਤੋਂ ਇਲਾਵਾ 6 ਅਜ਼ਾਦ ਅਤੇ 1 ਭਾਜਪਾ ਕੋਂਸਲਰ ਦੇ ਨਾਲ ਹੋਣ ਕਾਰਨ ਇਸਦੇ ਕੋਲ 90 ਮੈਂਬਰੀ ਹਾਊਸ ਵਿਚ 36 ਵੋਟ ਹੋ ਗਏ ਹਨ। ਜਿਸਦੇ ਚੱਲਦੇ 10 ਮੈਂਬਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਸੱਤਾਧਿਰ ਵੱਲੋਂ ਭਾਜਪਾ ਤੇ ਅਕਾਲੀ ਦਲ ਦੇ ਮੈਂਬਰਾਂ ਕੋਲੋਂ ਸਮਰਥਨ ਲੈਣ ਲਈ ਪੂਰਾ ਯਤਨ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ 5000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ
ਜਦਕਿ ਕਾਂਗਰਸ ਦੇ ਅੰਦਰ ਵੀ ਸੰਨਮਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਕਾਂਗਰਸ ਵਿਚ ਮੇਅਰ ਬਣਨ ਲਈ ਦੋ ਗੁੱਟ ਪੂਰੀ ਤਰ੍ਹਾਂ ਸਰਗਰਮ ਹਨ। ਇੰਨ੍ਹਾਂ ਵਿਚ ਇੱਕ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦਾ ਭਤੀਜ਼ਾ ਵਿਕਾਸ ਸੋਨੀ ਤੇ ਦੂਜੇ ਗੁੱਟ ਜਿਸਦੀ ਅਗਵਾਈ ਡਾ ਰਾਜ ਕੁਮਾਰ ਵੇਰਕਾ ਆਦਿ ਵੱਲੋਂ ਕੀਤੀ ਜਾ ਰਹੀ ਹੈ, ਵੱਲਂੋ ਰਾਜ ਕੰਵਲ ਸਿੰਘ ਲੱਕੀ ਦਾ ਨਾਂ ਅੱਗੇ ਕੀਤਾ ਹੋਇਆ। ਇੰਨ੍ਹਾਂ ਦੋਨਾਂ ਉਮੀਦਵਾਰਾਂ ਦੀ ਦਾਅਵੇਦਾਰੀ ਪਰਖਣ ਲਈ ਜਿੱਥੇ ਖ਼ੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ੁਦ ਅੰਮ੍ਰਿਤਸਰ ਦੇ ਚੱਕਰ ਲਗਾ ਰਹੇ ਹਨ, ਉਥੇ ਕੋਂਸਲਰਾਂ ਦੀ ਵੋਟਿੰਗ ਵੀ ਕਰਵਾਈ ਗਈ ਸੀ। ਹੁਣ ਦੇਖਣਾ ਹੋਵੇਗਾ ਕਿ 27 ਤੱਕ ਕਾਂਗਰਸ ਆਪਣੇ ਕੋਂਸਲਰਾਂ ਨੂੰ ਇੱਕਜੁਟ ਰੱਖਣ ਵਿਚ ਸਫ਼ਲ ਰਹਿੰਦੀ ਹੈ ਜਾਂ ਫ਼ਿਰ ਆਪ ਜਲੰਧਰ ਤੇ ਲੁਧਿਆਣਾ ਦੀ ਤਰਜ਼ ’ਤੇ ਵਿਰੋਧੀ ਪਾਰਟੀਆਂ ਵਿਚ ਸੰਨ ਲਗਾਉਣ ਵਿਚ ਕਾਮਯਾਬ ਹੁੰਦੀ ਹੈ?
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਫ਼ਗਵਾੜਾ ਨੂੰ ਅੱਜ ਮਿਲੇਗਾ ਮੇਅਰ ਤੇ ਅੰਮ੍ਰਿਤਸਰ ’ਚ ਚੋਣ 27 ਨੂੰ, ਕਾਂਗਰਸ ਤੇ ਆਪ ’ਚ ਸਖ਼ਤ ਮੁਕਾਬਲਾ"