ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਫੁਲਕਾਰੀ-ਮੁਕਾਬਲਾ” ਆਯੋਜਿਤ

0
42
+3

ਬਠਿੰਡਾ, 09 ਜਨਵਰੀ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਵੱਲੋਂ ਰੂਰਲ ਐਜੂਕੇਸ਼ਨ ਐਂਡ ਡਿਵਲੈਪਮੈਂਟ (ਰੀਡ ਇੰਡੀਆ) ਦੇ ਸਹਿਯੋਗ ਨਾਲ ਸਹੀ ਕੀਤੇ ਗਏ ਇਕਰਾਰਨਾਮੇ ਤਹਿਤ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਫੁਲਕਾਰੀ ਦੇ ਵਿਕਾਸ ਤੇ ਪ੍ਰਚਾਰ-ਪਾਸਾਰ ਲਈ ਪਿ੍ਰੰਸੀਪਲ ਇੰਨਵੈਸਟੀਗੇਟਰ ਡਾ. ਕੰਵਲਜੀਤ ਕੌਰ ਦੀ ਦੇਖ-ਰੇਖ ਹੇਠ “ਫੁਲਕਾਰੀ ਮੁਕਾਬਲਾ” ਆਯੋਜਿਤ ਕੀਤਾ ਗਿਆ।

Munna Bhai MBBS ਫਿਲਮ ਨੂੰ ਵੀ ਛੱਡਿਆ ਪਿੱਛੇ, ਲੜਕੀ ਦੇ ਭੇਸ ‘ਚ ਲੜਕਾ ਦੇਣ ਆਇਆ ਪੇਪਰ

ਇਸ ਮੌਕੇ ਆਨ-ਲਾਈਨ ਸ਼ਿਰਕਤ ਕਰਦਿਆਂ ਰੀਡ ਇੰਡੀਆ ਦੇ ਕੰਟਰੀ ਹੈੱਡ ਡਾ. ਗੀਤਾ ਮਲਹੋਤਰਾ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਆਪਣੇ ਮਾਣਮੱਤੇ ਵਿਰਸੇ, ਸੰਸਕਿ੍ਰਤੀ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਕਿਲ ਫੁਲਕਾਰੀ ਪ੍ਰੋਜੈਕਟ ਦੇ ਭਾਗ ਦੂਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਤੀਯੋਗਿਤਾ ਦਾ ਮਕਸਦ ਪੇਂਡੂ ਸੁਆਣੀਆਂ ਨੂੰ ਸੂਖ਼ਮ ਕਲਾਵਾਂ ਵਿੱਚ ਮਾਹਿਰ ਬਣਾ ਕੇ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਹੈ।

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀ ਮਾਹਿਰ ਅਤੇ ਕੀਟ ਵਿਗਿਆਨੀ ਕਿਸਾਨਾਂ ਨੂੰ ਦੇਣਗੇ ਮੁਫ਼ਤ ਸਲਾਹ

ਮੁਕਾਬਲੇ ਵਿੱਚ ਰੀਡ ਦੇ ਡਾਇਰੈਕਟਰ ਸਮਿਤਾ ਰਾਏ, ਨੇੜਲੇ ਪਿੰਡਾਂ ਦੀ ਸੁਆਣੀਆਂ ਅਤੇ ਵਿਦਿਆਰਥੀਆਂ ਨੇ ਬੜ੍ਹੇ ਜ਼ੋਸ਼ ਨਾਲ ਹਿੱਸਾ ਲਿਆ। ਮੁਕਾਬਲੇ ਬਾਰੇ ਵਿਦਿਆਰਥਣ ਰੁਖਸਾਨਾ ਖਾਨ ਤੇ ਨਵਦੀਪ ਕੌਰ ਨੇ ਆਪਣੇ ਯਾਦਗਾਰ ਤਜ਼ਰਬੇ ਸਾਂਝੇ ਕੀਤੇ। ਜੇਤੂ ਵਿਦਿਆਰਥੀਆਂ ਨੂੰ ਰੀਡ ਇੰਡੀਆ ਦੇ ਅਧਿਕਾਰੀਆਂ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

 

+3

LEAVE A REPLY

Please enter your comment!
Please enter your name here