👉ਮਾਮਲਾ ਪੀਟੀਆਈ ਅਧਿਆਪਕਾਂ ਦੇ ਗ੍ਰੇਡ ਪੇ ਘਟਾਉਣ ਰਿਕਵਰੀ ਕਰਨ ਅਤੇ ਪ੍ਰਮੋਸ਼ਨ ਤੋਂ ਬਾਅਦ ਬਾਹਰਲੇ ਜਿਲਿਆਂ ਵਿੱਚ ਸਟੇਸ਼ਨ ਦੇਣ ਦਾ
ਬਠਿੰਡਾ, 30 ਨਵੰਬਰ: ਗੌਰਮਿੰਟ ਫਿਜੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਬਠਿੰਡਾ ਅਤੇ ਸੂਬਾ ਜਨਰਲ ਸਕੱਤਰ ਇੰਦਰਪਾਲ ਸਿੰਘ ਢਿੱਲੋ ਮੋਗਾ ਵੱਲੋਂ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 8 ਨਵੰਬਰ ਅਤੇ 11 ਨਵੰਬਰ 2024 ਨੂੰ ਜਾਰੀ ਕੀਤੇ ਪੱਤਰਾਂ ਨੂੰ ਸੀ ਐਂਡ ਵੀ ਕਾਡਰ ਲਈ ਬੇਇਨਸਾਫੀ ਦੱਸਿਆ ਹੈ। ਸਰੀਰਕ ਸਿੱਖਿਆ ਅਧਿਆਪਕਾਂ ਦੇ ਨਾਲ ਵਿਤਕਰੇ ਦੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਪੀਟੀਆਈ ਸੀ ਐਂਡ ਵੀ ਕਾਡਰ ਨੂੰ ਅਕਤੂਬਰ 2011 ਵਿੱਚ ਗਰੇਡ ਪੇ 3200 ਤੋਂ ਸੋਧ ਕੇ 4400 ਕੀਤਾ ਗਿਆ ਸੀ। ‘
ਇਹ ਵੀ ਪੜ੍ਹੋ ਡੇਰਾ ਮੁਖੀ ਨੂੰ ਮੁਆਫ਼ੀ ਦਾ ਮਾਮਲਾ: ਭਾਜਪਾ ਆਗੂ ਮਨਜਿੰਦਰ ਸਿਰਸਾ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ
2012 ਤੋਂ 2017 ਤੱਕ ਅਕਾਲੀ ਸਰਕਾਰ ਤੇ 2017 ਤੋਂ 2022 ਤੱਕ ਕਾਂਗਰਸ ਸਰਕਾਰ ਸਮੇਂ ਇਹ ਕੇਡਰ 4400 ਗ੍ਰੇਡ ਪੇ ਨਾਲ ਤਨਖਾਹ ਲੈਂਦਾ ਰਿਹਾ ਹੈ।ਜੋ ਕਿ ਆਮ ਆਦਮੀ ਦੀ ਸਰਕਾਰ ਦੇ ਪਹਿਲੇ ਦੋ ਸਾਲਾਂ ਦੀ ਟਰਮ ਵਿੱਚ ਵੀ ਇਹਨਾਂ ਨੂੰ 4400 ਗ੍ਰੇਡ ਪੇ ਨਾਲ ਤਨਖਾਹ ਮਿਲਦੀ ਰਹੀ ਪਰ ਵਿਭਾਗ ਨੇ ਬਿਨਾਂ ਅਧਿਆਪਕਾਂ ਦਾ ਪੱਖ ਸੁਣੇ ਕੋਰਟ ਕੇਸਾਂ ਦੀ ਅਣਦੇਖੀ ਕਰਦੇ ਹੋਏ ਗ੍ਰੇਡ ਪੇ 4400 ਤੋਂ ਘਟਾ ਕੇ 3200 ਕਰ ਦਿੱਤਾ ਤੇ ਅਧਿਆਪਕਾਂ ਦੀ 2012 ਤੋਂ ਰਿਕਵਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜੋ ਕਿ ਸਰਾਸਰ ਨਾਇਨਸਾਫੀ ਹੈ।ਦੂਜੇ ਪਾਸੇ ਪਿਛਲੇ ਦਿਨੀ ਪੀਟੀਆਈ ਅਧਿਆਪਕਾਂ ਲੰਬੇ ਸਮੇਂ ਬਾਅਦ ਬਤੌਰ ਡੀਪੀਈ ਅਧਿਆਪਕ ਵਜੋਂ ਤਰੱਕੀ ਨਸੀਬ ਹੋਈ ਪਰ ਇਹ ਤਰੱਕੀ ਘੱਟ ਸਜ਼ਾ ਵੱਧ ਪ੍ਰਤੀਤ ਹੁੰਦੀ ਹੈ ਕਿਉਂਕਿ ਵੱਖ-ਵੱਖ ਜਿਲਿਆਂ ਅੰਦਰ ਡੀਪੀਈ
ਇਹ ਵੀ ਪੜ੍ਹੋ ਰਾਹਤ ਭਰੀ ਖ਼ਬਰ: ਤਹਿਸੀਲਦਾਰਾਂ ਨੇ ਹੜਤਾਲ ਲਈ ਵਾਪਸ, ਸੋਮਵਾਰ ਤੋਂ ਤਹਿਸੀਲਾਂ ਵਿਚ ਹੋਵੇਗਾ ਕੰਮਕਾਜ਼
ਅਧਿਆਪਕਾਂ ਦੇ ਕਾਫੀ ਸਟੇਸ਼ਨ ਖਾਲੀ ਹੋਣ ਦੇ ਬਾਵਜੂਦ ਵੀ ਸਟੇਸ਼ਨ ਚੋਣ ਸਮੇਂ ਬਾਹਰਲੇ ਜਿਲਿਆਂ ਦੇ ਸਟੇਸ਼ਨ ਦਿੱਤੇ ਗਏ ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਤਰੱਕੀ ਨਹੀਂ ਸਜ਼ਾ ਦੇ ਰਹੀ ਹੈ। ਕਿਉਂਕਿ ਇਹਨਾਂ ਵਿੱਚੋਂ ਕਾਫੀ ਅਧਿਆਪਕਾਂ ਦੇ ਆਪਣੇ ਸਕੂਲਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਖੇਡਾਂ ਦੇ ਸੈਂਟਰ ਚੱਲ ਰਹੇ ਹਨ ਅਤੇ ਗਿਣਤੀ ਵੀ 300 ਤੋਂ ਵੱਧ ਹੈ।ਗੌਰਮਿੰਟ ਫਿਜੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਪੰਜਾਬ ਵੱਲੋਂ ਦੋ ਦਸੰਬਰ ਦਿਨ ਸੋਮਵਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਡੀ.ਪੀ ਆਈ ਦਫਤਰ ਮੋਹਾਲੀ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸੂਬਾ ਸਕੱਤਰ ਇੰਦਰਪਾਲ ਸਿੰਘ ਢਿੱਲੋ ਨੇ ਕਿਹਾ ਕਿ ਸਰਕਾਰ ਨੂੰ ਗ੍ਰੇਡ ਘਟਾਉਣਾ ਵਾਲਾ ਪੱਤਰ ਵਾਪਸ ਲੈਣ ਚਾਹੀਦਾ ਹੈ ਅਤੇ ਤਰੱਕੀ ਪ੍ਰਾਪਤ ਪੀਟੀਆਈ ਅਧਿਆਪਕਾਂ ਦੀ ਸਟੇਸ਼ਨ ਚੋਣ ਦੁਬਾਰਾ ਕਰਵਾ ਕੇ ਜ਼ਿਲ੍ਹਾ ਅੰਦਰ ਸਟੇਸ਼ਨ ਦਿੱਤੇ ਜਾਣ।
Share the post "ਫਿਜੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਵੱਲੋਂ ਡੀ.ਪੀ.ਆਈ ਦਫਤਰ ਮੋਹਾਲੀ ਦਾ ਘਰਾਓ 2 ਨੂੰ"