ਬਠਿੰਡਾ, 22 ਜੁਲਾਈ: ਸਥਾਨਕ ਸ਼ਹਿਰ ਦੇ ਕਮਲਾ ਨਹਿਰੂ ਨਗਰ ਵਿਚ ਸਥਿਤ ਸ਼ਹਿਰ ਦੇ ਨਾਮਵਾਰ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ ਵੱਖ ਪ੍ਰਕਾਰ ਦੇ ਪੌਦੇ ਲਗਾਏ ਗਏ। ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋਂ ਤੋਂ ਇਲਾਵਾ ਸਮੂਹ ਪ੍ਰਬੰਧਕ ਕਮੇਟੀ ਤੇ ਸਕੂਲ ਪ੍ਰਿੰਸੀਪਲ ਜਸਦੀਪ ਕੌਰ ਮਾਨ ਸਹਿਤ ਸਮੂਹ ਸਟਾਫ਼ ਹਾਜ਼ਰ ਰਿਹਾ। ਇਸ ਦੌਰਾਨ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਸਦੀਪ ਕੌਰ ਮਾਨ ਨੇ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਵਾਤਾਵਰਣ ਨੂੰ ਸੁੱਧ ਤੇ ਸਾਫ਼ ਰੱਖਣ ਦੇ ਲਈ ਵੱਧ ਤੋਂ ਵੱਧ ਪੌਦਿਆਂ ਨੂੰ ਲਗਾਉਣਾ ਜਰੂਰੀ ਹੈ।
ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਦਾਇਰ ਹੋਈ ਪਟੀਸ਼ਨ, ਲੋਕ ਸਭਾ ਮੈਂਬਰਸ਼ਿਪ ‘ਤੇ ਮੰਡਰਾਇਆ ਖ਼ਤਰਾਂ?
ਉਨ੍ਹਾਂ ਕਿਹਾ ਕਿ ਮਨੁੱਖ ਅਤੇ ਰੁੱਖਾਂ ਦਾ ਆਪਸ ਵਿੱਚ ਗੂੜਾ ਰਿਸ਼ਤਾ ਹੈ।ਰੁੱਖਾਂ ਤੋ ਸਾਨੂੰ ਸੁੱਧ ਹਵਾ ਹੀ ਨਹੀ ਮਿਲਦੀ ਸਗੋਂ ਪੋਸ਼ਟਿਕ ਫਲ ਅਤੇ ਜੜ੍ਹੀਆਂ ਬੂਟੀਆਂ ਵੀ ਮਿਲਦੀਆਂ ਹਨ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਜਨਮ ਦਿਨ ਅਤੇ ਹੋਰ ਖੁਸ਼ੀ ਤੇ ਗਮੀ ਦੇ ਮੌਕਿਆ ’ਤੇ ਇੱਕ ਪੌਦਾ ਲਗਾਉਣ ਦਾ ਪ੍ਰਣ ਲਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋ ਕਈ ਸੋਲਗਨ ਵੀ ਤਿਆਰ ਕਰਕੇ ਸਕੂਲ ਦੀਆਂ ਦੀਵਾਰਾਂ ’ਤੇ ਲਗਾਏ ਗਏ ਤਾਂ ਜੋ ਅਸੀ ਕੋਈ ਵੀ ਆਪਣੇ ਫਰਜ ਨੂੰ ਨਾ ਭੁੱਲ ਸਕੀਏ ਤੇ ਸਮੇਂ-ਸਮੇਂ ਇਹ ਸਾਨੂੰ ਰੁੱਖ ਲਗਾਉਣ ਲਈ ਉਤਸ਼ਾਹਿਤ ਕਰਦੇ ਰਹਿਣ।