ਬਠਿੰਡਾ, 17 ਜੁਲਾਈ: ਸਥਾਨਕ ਐੱਸ. ਐੱਸ. ਡੀ. ਗਰਲਜ਼ ਕਾਲਜ ਵਿਖੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਅਧੀਨ ਨਿਰਮਾਣ ਫਾਊਡੇਸ਼ਨ ਦੇ ਸਹਿਯੋਗ ਨਾਲ ਐਨ. ਐਸ. ਐਸ. ਯੂਨਿਟਾਂ ਅਤੇ ਰੈੱਡ ਰਿੱਬਨ ਕਲੱਬਾ, ਗਣਿਤ ਵਿਭਾਗ ਵੱਲੋਂ ਇੱਕ ਪੌਦਾ ਮਾਂ ਦੇ ਨਾਮ ਪ੍ਰੋਗਰਾਮ ਤਹਿਤ ਕਾਲਜ਼ ਦੇ ਵਿਹੜੇ ਵਿਚ ਪੌਦੇ ਲਗਾਏ ਗਏ। ਇਸ ਗਤੀਵਿਧੀ ਵਿਚ 50 ਵੰਲਟੀਅਰਾਂ ਅਤੇ ਗਣਿਤ ਵਿਭਾਗ ਦੇ ਮੁੱਖੀ ਡਾ. ਤਰੂ ਗੁਪਤਾ, ਮੈਡਮ ਵੰਦਨਾ ਸਰਮਾ, ਮੈਡਮ ਭਾਵਨਾ ਗਰਗ ਅਤੇ ਪ੍ਰੋਗਰਾਮ ਅਫਸਰਾਂ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਨੇ ਹਿੱਸਾ ਲਿਆ ।
Big News: ਹਰਿਆਣਾ ਸਰਕਾਰ ਨੇ ਅਗਨੀਵੀਰਾਂ ਲਈ ਖੋਲਿਆ ਰਿਆਇਤਾਂ ਦਾ ਪਿਟਾਰਾ
ਕਾਲਜ ਕਮੇਟੀ ਦੇ ਪ੍ਰਧਾਨ ਸ਼ਸੰਜੇ ਗੋਇਲ, ਜਨਰਲ ਸਕੱਤਰ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਾਤਾਵਰਨ ਨੂੰ ਬਚਾਉਣ ਲਈ ਐਨ. ਐਸ. ਐਸ. ਯੂਨਿਟਾਂ, ਰੈੱਡ ਰਿੱਬਨ ਕਲੱਬਾ ਅਤੇ ਗਣਿਤ ਵਿਭਾਗ ਦੁਆਰਾ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ । ਇਸ ਸਮੇਂ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ.ਸਵਿਤਾ ਗੁਪਤਾ, ਡਾ.ਅੰਜੂ ਗਰਗ, ਮੈਡਮ ਰਸ਼ਮੀ ਤਿਵਾੜੀ , ਮੈਡਮ ਰੀਟਾ ਗਰਗ ਅਤੇ ਐੱਸ. ਐੱਸ. ਡੀ. ਗਰਲਜ਼ ਕਾਲਜੀਏਟ ਸੀਨੀ. ਸੈਕੰ.ਸਕੂਲ, ਬਠਿੰਡਾ ਦੀਆਂ ਵਿਦਿਆਰਥਣਾਂ ਸ਼ਾਮਿਲ ਰਹੀਆਂ ।
Share the post "ਐਸਐਸਡੀ ਗਰਲਜ਼ ਕਾਲਜ਼ ’ਚ ‘ਇੱਕ ਪੌਦਾ ਮਾਂ ਦੇ ਨਾਮ’ ਤਹਿਤ ਕਾਲਜ ਦੇ ਵਿਹੜੇ ’ਚ ਲਗਾਏ ਪੌਦੇ"