ਬਿਹਾਰ, 13 ਮਈ: ਬਿਹਾਰ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖਰੇ ਰੰਗ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਪੀਐਮ ਮੋਦੀ ਵੱਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਵਿਖੇ ਹਾਜ਼ਰੀ ਭਰੀ ਗਈ[ ਇਸ ਮੌਕੇ ਪੀਐਮ ਮੋਦੀ ਨੇ ਲੰਗਰ ਵਾਲੀ ਜਗਹਾ ਤੇ ਖੁਦ ਤੋਂ ਖਾਣਾ ਪਕਾਇਆ ਤੇ ਉੱਥੇ ਪੰਗਤ ਵਿੱਚ ਬੈਠੇ ਸੰਗਤ ਨੂੰ ਲੰਗਰ ਵੀ ਵਰਤਾਇਆ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਪੀਐਮ ਮੋਦੀ ਨੇ ਸਿਰ ਤੇ ਦਸਤਾਰ ਬੰਨੀ ਹੋਈ ਹੈ। ਪੀਐਮ ਮੋਦੀ ਦੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਨੂੰ ਲੈ ਕੇ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਤੋਂ ਹੀ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ।
ਸਾਡੇ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਅੱਜ ਪਟਨਾ ਸਾਹਿਬ ਤਖ਼ਤ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਤੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ।
ਗੁਰੂ ਸਾਹਿਬ ਦੇ ਲੰਗਰ ਸੇਵਾ ਦੇ ਫ਼ਲਸਫੇ ਨੂੰ ਸਿਜਦਾ ਕਰਦਿਆਂ ਮੋਦੀ ਜੀ ਨੇ ਲੰਗਰ ਵੀ ਵਰਤਾਇਆ।
ਸਿੱਖਾਂ ਨੂੰ ਜੋ ਮਾਣ-ਸਤਿਕਾਰ ਮੋਦੀ ਜੀ ਨੇ ਦਿੱਤਾ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਉਨ੍ਹਾਂ… pic.twitter.com/29bolGWpug— Manjinder Singh Sirsa (मोदी का परिवार) (@mssirsa) May 13, 2024
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ “ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅੱਜ ਪਟਨਾ ਸਾਹਿਬ ਤਖ਼ਤ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਤੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ। ਗੁਰੂ ਸਾਹਿਬ ਦੇ ਲੰਗਰ ਸੇਵਾ ਦੇ ਫ਼ਲਸਫੇ ਨੂੰ ਸਿਜਦਾ ਕਰਦਿਆਂ ਮੋਦੀ ਜੀ ਨੇ ਲੰਗਰ ਵੀ ਵਰਤਾਇਆ। ਸਿੱਖਾਂ ਨੂੰ ਜੋ ਮਾਣ-ਸਤਿਕਾਰ ਮੋਦੀ ਜੀ ਨੇ ਦਿੱਤਾ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਉਨ੍ਹਾਂ ਲਈ ਸਿੱਖ ਧਰਮ ‘ਚ ਕਿੰਨੀ ਆਸਥਾ ਹੈ।
Share the post "PM ਮੋਦੀ ਦਾ ਵੱਖਰਾ ਅੰਦਾਜ਼, ਦਸਤਾਰ ਬਨ੍ਹ ਕੇ ਪਟਨਾ ਸਾਹਿਬ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ"