ਫਿਰੌਤੀ ਲਈ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਗੁਰਗੇ 5 ਹਥਿਆਰਾਂ ਸਮੇਤ ਪੁਲਿਸ ਵੱਲੋਂ ਕਾਬੂ

Date:

spot_img

Mohali News: ਪੰਜਾਬ ਸਰਕਾਰ ਦੀਆਂ ਹਿਦਾਇਤਾਂ ‘ਤੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੇ ਫਿਰੌਤੀ ਲਈ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਗੁਰਗਿਆਂ ਨੂੰ 5 ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਡੀ.ਜੀ.ਪੀ. ਸ਼੍ਰੀ ਗੌਰਵ ਯਾਦਵ ਅਤੇ ਡੀ.ਆਈ.ਜੀ. ਰੋਪੜ ਰੇਂਜ ਸ਼੍ਰੀ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲ਼ੀ ਪੁਲਿਸ ਵੱਲੋਂ ਇਹ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਿਤੀ 04/05-09-2026 ਦੀ ਦਰਮਿਆਨੀ ਰਾਤ ਨੂੰ ਸੰਯਮ ਜੁਡੇਜਾ ਪੁੱਤਰ ਦਰਸ਼ਨ ਜੁਡੇਜਾ ਵਾਸੀ ਮਕਾਨ ਨੰ: 1959 ਫੇਸ-10 ਮੋਹਾਲ਼ੀ ਦੇ ਘਰ ਤੇ 02 ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਵੱਲੋਂ ਆਟੋਮੈਟਿਕ ਹਥਿਆਰਾਂ ਨਾਲ਼ ਮਾਰ ਦੇਣ ਅਤੇ ਫਿਰੌਤੀ ਲੈਣ ਲਈ ਫਾਇਰਿੰਗ ਕੀਤੀ ਸੀ। ਫਾਇਰਿੰਗ ਕਰਨ ਤੋਂ ਪਹਿਲਾਂ ਵਿਦੇਸ਼ ਵਿੱਚ ਬੈਠੇ ਲਾਰੈਂਸ ਗੈਂਗ ਦੇ ਕੁਲਵੀਰ ਸਿੰਘ ਸਿੱਧੂ ਨੇ ਸੰਯਮ ਜੁਡੇਜਾ ਪਾਸੋਂ 05 ਕਰੋੜ ਰੁਪਏ ਦੀ ਫਰੌਤੀ ਮੰਗੀ ਸੀ। ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 139 ਮਿਤੀ 05-09-2026 ਅ/ਧ 308(4), 351(2), 125, 3(5), 61(2), 109, 111(2) BNS 25/27-54-59 Arms Act ਥਾਣਾ ਫੇਸ-11 ਮੋਹਾਲ਼ੀ ਦਰਜ ਰਜਿਸਟਰ ਹੋਇਆ ਸੀ। ਇਸੇ ਤਰ੍ਹਾਂ ਮਿਤੀ 07-09-2026 ਨੂੰ ਸੰਯਮ ਜੁਡੇਜਾ ਦੇ ਪਾਰਟਨਰ ਬਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਕਾਨ ਨੰ 2459 ਫੇਸ-10 ਮੋਹਾਲ਼ੀ ਦੇ ਘਰ ਤੇ 02 ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਵੱਲੋਂ ਆਟੋਮੈਟਿਕ ਹਥਿਆਰਾਂ ਨਾਲ਼ ਮਾਰ ਦੇਣ ਅਤੇ ਫਿਰੌਤੀ ਲੈਣ ਲਈ ਫਾਇਰਿੰਗ ਕੀਤੀ ਗਈ ਸੀ। ਫਾਇਰਿੰਗ ਕਰਨ ਤੋਂ ਪਹਿਲਾਂ ਵਿਦੇਸ਼ ਵਿੱਚ ਬੈਠੇ ਲਾਰੈਂਸ ਗੈਂਗ ਦੇ ਕੁਲਵੀਰ ਸਿੰਘ ਸਿੱਧੂ ਨੇ ਬਲਜੀਤ ਸਿੰਘ ਪਾਸੋਂ 05 ਕਰੋੜ ਰੁਪਏ ਦੀ ਫਰੌਤੀ ਮੰਗੀ ਸੀ।

ਇਹ ਵੀ ਪੜ੍ਹੋ  Aam Aadmi Party ਵੱਲੋਂ ਸੁਰਜੀਤ ਸਿੰਘ ਰੱਖੜਾ ਹਲਕਾ ਸਮਾਣਾ ਦੇ ਇੰਚਾਰਜ਼ ਨਿਯੁਕਤ

ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 144 ਮਿਤੀ 12-09-2026 ਅ/ਧ 109, 308(4), 351(2), 125, 3(5), 61(2) BNS 25/27-54-59 Arms Act ਥਾਣਾ ਫੇਸ-11 ਮੋਹਾਲ਼ੀ ਦਰਜ ਹੋਇਆ ਸੀ। ਇਸਤੋਂ ਇਲਾਵਾ ਮਿਤੀ 14-09-2026 ਨੂੰ ਜਗਦੀਪ ਸਿੰਘ ਮਾਨ ਪੁੱਤਰ ਨਰਿੰਦਰ ਸਿੰਘ ਵਾਸੀ ਕੋਠੀ ਨੰ: 269 ਸੈਕਟਰ-104 ਮੋਹਾਲ਼ੀ ਦੇ ਘਰ ਤੇ 02 ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਵੱਲੋਂ ਆਟੋਮੈਟਿਕ ਹਥਿਆਰਾਂ ਨਾਲ਼ ਮਾਰ ਦੇਣ ਅਤੇ ਫਿਰੌਤੀ ਲੈਣ ਲਈ ਫਾਇਰਿੰਗ ਕੀਤੀ ਸੀ। ਫਾਇਰਿੰਗ ਕਰਨ ਤੋਂ ਪਹਿਲਾਂ ਵਿਦੇਸ਼ ਵਿੱਚ ਬੈਠੇ ਲਾਰੈਂਸ ਗੈਂਗ ਦੇ ਕੁਲਵੀਰ ਸਿੰਘ ਸਿੱਧੂ ਨੇ ਜਗਦੀਪ ਸਿੰਘ ਮਾਨ ਪਾਸੋਂ 05 ਕਰੋੜ ਰੁਪਏ ਦੀ ਫਰੌਤੀ ਮੰਗੀ ਸੀ। ਫਾਇਰਿੰਗ ਸਮੇਂ ਜਗਦੀਪ ਸਿੰਘ ਮਾਨ ਦੇ ਘਰ ਕੰਮ ਕਰ ਰਿਹਾ ਲੜਕਾ ਸਚਿਨ ਜਖਮੀ ਹੋ ਗਿਆ ਸੀ। ਜੋ ਇਲਾਜ ਅਧੀਨ ਹੈ। ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 284 ਮਿਤੀ 15-09-2026 ਅ/ਧ ਅ/ਧ 109, 308(4) BNS 25/27-54-59 Arms Act ਥਾਣਾ ਸੋਹਾਣਾ ਦਰਜ ਰਜਿਸਟਰ ਹੋਇਆ ਸੀ।ਐਸਐਸਪੀ ਨੇ ਦਸਿਆ ਕਿ ਉਕਤ ਵਾਰਦਾਤ ਨੂੰ ਟਰੇਸ ਕਰਨ ਲਈ ਕਪਤਾਨ ਪੁਲਿਸ (ਆਪਰੇਸ਼ਨ) ਅਕਾਸ਼ਦੀਪ ਔਲਖ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੌਰਵ ਜਿੰਦਲ, ਉੱਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਰਾਜਨ ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸ: ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ.ਆਈ.ਏ. ਸਟਾਫ ਅਤੇ ਇੰਸ: ਹਰਮਿੰਦਰ ਸਿੰਘ ਇੰਚਾਰਜ ਆਪਰੇਸ਼ਨ ਸੈੱਲ ਮੋਹਾਲ਼ੀ ਦੀਆਂ ਟੀਮਾਂ ਬਣਾਈਆਂ ਗਈਆਂ। ਨੂੰ ਹਦਾਇਤ ਕੀਤੀ ਗਈ ਸੀ ਕਿ ਵਾਰਦਾਤਾਂ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਟਰੇਸ ਕੀਤਾ ਜਾਵੇ। ਦੋਨਾਂ ਟੀਮਾਂ ਵੱਲੋਂ ਕੜੀ ਨਾਲ਼ ਕੜੀ ਜੋੜਦੇ ਹੋਏ ਟੈਕਨੀਕਲ ਅਤੇ ਮਾਨਵੀ ਸੋਰਸਾਂ ਦੀ ਮਦਦ ਨਾਲ਼ ਦੋਸ਼ੀਆਂ ਦਾ ਪਿੱਛਾ ਕਰਦੇ ਹੋਏ, ਮੁਕੱਦਮਾ ਵਿੱਚ 04 ਨਾ-ਮਾਲੂਮ ਦੋਸ਼ੀਆਂ ਨੂੰ ਆਟੋਮੈਟਿਕ ਅਤੇ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ  ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਵਿਰੁਧ ਬਲਾਤਕਾਰ ਦਾ ਪਰਚਾ ਦਰਜ਼, ਦਿੱਤਾ ਅਸਤੀਫ਼ਾ

ਮੁਲਜਮਾਂ ਦੀ ਪਹਿਚਾਦ ਅਕਾਸ਼ਦੀਪ ਸਿੰਘ (23 ਸਾਲ) ਵਾਸੀ ਸੈਕਟਰ-35ਏ ਚੰਡੀਗੜ, ਪ੍ਰਵੀਨ ਕੁਮਾਰ ਉਰਫ ਕਾਲ਼ੂ(23 ਸਾਲ) ਵਾਸੀ ਪਿੰਡ ਲਹਿਰਾ ਸੋਧਾ ਜਿਲਾ ਬਠਿੰਡਾ , ਜਸਮਨਦੀਪ ਸਿੰਘ (20 ਸਾਲ) ਵਾਸੀ ਆਂਸਲ ਕਲੋਨੀ ਖਰੜ ਜਿਲਾ ਐਸ.ਏ.ਐਸ. ਨਗਰ ਅਤੇ ਦੁਸ਼ੰਤ ਸ਼ਰਮਾਂ ਉਰਫ ਸ਼ੰਮੀ (27 ਸਾਲ) ਵਾਸੀ ਪਿੰਡ ਸ਼ੇਖਪੁਰਾ ਜਮੁਨਾ ਨਗਰ, ਹਰਿਆਣਾ ਵਜੋਂ ਹੋਈ ਹੈ। ਮੁਲਜ਼ਮਾਂ ਕਲੋਂ 1 ਪਿਸਟਲ PX5 .30 ਬੋਰ (ਵਿਦੇਸ਼ੀ), 1 ਪਿਸਟਲ PX3 .30 ਬੋਰ (ਵਿਦੇਸ਼ੀ), 3 ਪਿਸਟਲ .30 ਬੋਰ ਅਤੇ 12 ਜਿੰਦਾ ਕਾਰਤੂਸਾਂ ਤੋਂ ਇਲਾਵਾ ਵਾਰਦਾਤ ਕਰਨ ਤੋਂ ਪਹਿਲਾ ਅਤੇ ਬਾਅਦ ਵਿੱਚ ਵਰਤੀ ਗਈ ਟੈਂਪਰੇਰੀ ਨੰਬਰ ਫਾਰਚੂਨਰ ਕਾਰ ਵੀ ਬਰਾਮਦ ਕੀਤੀ ਗਈ ਹੈ।ਕਥਿਤ ਦੋਸ਼ੀਆਂਨ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਉਕਤ ਸਾਰੇ ਦੋਸ਼ੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ ਅਤੇ ਬੁੜੈਲ ਜੇਲ ਵਿੱਚ ਬੰਦ ਗੈਂਗਸਟਰ ਰਵਿੰਦਰ ਸਿੰਘ ਉਰਫ ਕਾਲ਼ੀ ਵਾਸੀ ਬਲੌਂਗੀ ਦੇ ਲਗਾਤਾਰ ਸੰਪਰਕ ਵਿੱਚ ਸਨ। ਰਵਿੰਦਰ ਸਿੰਘ ਉਰਫ ਕਾਲ਼ੀ ਬੁੜੈਲ ਜੇਲ੍ਹ ਵਿੱਚ ਬੈਠਕੇ ਸਾਰੇ ਗੈਂਗ ਨੂੰ ਆਪਰੇਟ ਕਰਦਾ ਸੀ। ਜੋ ਕਿ ਇਹ ਸਾਰੇ ਦੋਸ਼ੀ ਵਿਦੇਸ਼ ਵਿੱਚ ਬੈਠੇ ਗੈਂਗਸਟਰ/ਅੱਤਵਾਦੀ ਕੁਲਵੀਰ ਸਿੰਘ ਸਿੱਧੂ ਦੇ ਸੰਪਰਕ ਵਿੱਚ ਸਨ। ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚੋਂ ਦੋਸ਼ੀ ਜਸਮਨਦੀਪ ਸਿੰਘ ਫਾਇਰਿੰਗ ਤੋਂ ਪਹਿਲਾਂ ਕੋਠੀਆਂ ਦੀ ਰੈਕੀ ਕਰਦਾ ਸੀ ਅਤੇ ਦੋਸ਼ੀ ਦੁਸ਼ੰਤ ਸ਼ਰਮਾਂ ਵਾਰਦਾਤਾਂ ਵਿੱਚ ਵਰਤੇ ਗਏ ਹਥਿਆਰ ਸੰਭਾਲ਼ਦਾ ਸੀ। ਦੋਸ਼ੀ ਅਕਾਸ਼ਦੀਪ ਸਿੰਘ, ਪ੍ਰਵੀਨ ਕੁਮਾਰ ਅਤੇ ਇਹਨਾਂ ਦਾ ਇੱਕ ਹੋਰ ਸਾਥੀ ਸਿਮਰਦੀਪ ਸਿੰਘ ਉਰਫ ਜਸ਼ਨ ਵਾਸੀ ਛੱਜੂ ਮਾਜਰਾ ਕਲੋਨੀ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਫਾਇਰਿੰਗ ਕਰਦੇ ਸਨ। (ਸਿਮਰਦੀਪ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ), ਦੋਸ਼ੀ ਰਵਿੰਦਰ ਸਿੰਘ ਉਰਫ ਕਾਲ਼ੀ ਨੂੰ ਅੱਜ ਪ੍ਰੋਡੱਕਸ਼ਨ ਵਰੰਟ ਤੇ ਲਿਆਂਦਾ ਜਾ ਰਿਹਾ ਹੈ। ਸਾਰੇ ਦੋਸ਼ੀਆਂਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਵਾਰਦਾਤਾਂ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਪਾਸੋਂ ਹੋਰ ਵਾਰਦਾਤਾਂ ਟਰੇਸ ਹੋਣ ਦੀ ਅਤੇ ਹੋਰ ਨਜਾਇਜ ਹਥਿਆਰ ਬ੍ਰਾਮਦ ਹੋਣ ਦੀ ਸੰਭਾਵਨਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

MLA Jagroop Singh Gill ਨੇ “ਸਵੱਛਤਾ ਹੀ ਸੇਵਾ” ਮੁਹਿੰਮ ਦੀ ਕਰਵਾਈ ਸ਼ੁਰੂਆਤ

Bathinda News: ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ...

Guru Kashi University ਵੱਲੋਂ ਦੇਸ਼ ਦੇ ਮੋਢੀ ਇੰਜੀਨੀਅਰਾਂ ਨੂੰ ਯਾਦ ਕੀਤਾਗਿਆ

Talwandi Sabo News: Guru Kashi University ਦੇ ਫੈਕਲਟੀ ਆਫ਼...