ਨਾਲ ਦੇ ਮਾਸਟਰ ਤੋਂ ਪੰਜ ਲੱਖ ਦੀ ਫ਼ਿਰੌਤੀ ਮੰਗਣ ਵਾਲਾ ‘ਮਾਸਟਰ ਜੀ’ ਪੁਲਿਸ ਨੇ ਕੀਤਾ ਕਾਬੂ

0
1269

ਮਾਨਸਾ, 25 ਦਸੰਬਰ: ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿਚ ਪੜਾਉਂਦੇ ਮਾਸਟਰ ਦੇ ਮਨ ਵਿਚ ਪਤਾ ਨਹੀਂ ਅਜਿਹਾ ਕੀ ਲਾਲਚ ਆ ਗਿਆ ਕਿ ਉਸਨੇ ਆਪਣੇ ਨਾਲ ਹੀ ਪੜਾਉਂਦੇ ਇੱਕ ਮਾਸਟਰ ਤੋਂ ਪੰਜ ਲੱਖ ਦੀ ਫ਼ਿਰੌਤੀ ਮੰਗ ਲਈ। ਜਿਸ ਮਾਸਟਰ ਤੋਂ ਫ਼ਿਰੌਤੀ ਮੰਗੀ ਗਈ, ਉਸਦੀ ਆਰਥਿਕ ਹਾਲਾਤ ਉਸਦੇ ਨਾਲੋਂ ਕਾਫ਼ੀ ਚੰਗੀ ਦੱਸੀ ਜਾ ਰਹੀ ਹੈ। ਲਾਲਚ ਵੱਸ ਆਏ ਮਾਸਟਰ ਨੇ ਇਹ ਫ਼ਿਰੌਤੀ ਇੱਕ ਚਿੱਠੀ ਰਾਹੀਂ ਕਿਸੇ ਗੈਂਗਸਟਰ ਦੇ ਨਾਂ ‘ਤੇ ਮੰਗੀ ਅਤੇ ਨਾਲ ਹੀ ਫ਼ਿਰੌਤੀ ਨਾਂ ਦੇਣ ’ਤੇ ਨੁਕਸਾਨ ਲਈ ਤਿਆਰ ਰਹਿਣ ਦਾ ਵੀ ਸੱਦਾ ਦੇ ਦਿੱਤਾ।

ਇਹ ਵੀ ਪੜ੍ਹੋ ਬਠਿੰਡਾ ’ਚ ਨਹਾਉਂਦੀ ਨਰਸ ਦੀ ਵੀਡੀਓ ਬਣਾਉਂਦਾ ਗੁਆਂਢੀ ਕਾਬੂ

ਪਰ ਬੱਚਿਆਂ ਨੂੰ ਪੜਾਉਂਦੇ-ਪੜਾਉਂਦੇ ਗੈਂਗਸਟਰ ਨੇ ਫ਼ਿਰੌਤੀ ਵਾਲੀ ਚਿੱਠੀ ਵਿਚ ਉਹੀ ਤਕੀਆ ਕਲਾਮ ਵਾਲੀਆਂ ਗੱਲਾਂ ਲਿਖ ਦਿੱਤੀਆਂ, ਜਿਹੜੀਆਂ ਅਕਸਰ ਉਹ ਅੱਧੀ ਛੁੱਟੀ ਵੇਲੇ ਸਾਥੀ ਮਾਸਟਰਾਂ ਨਾਲ ਰੋਟੀ ਖ਼ਾਣ ਸਮਂੇ ਬੋਲਦਾ ਹੁੰਦਾ ਸੀ। ਜਿਸਤੇ ’ਤੇ ਪੀੜਤ ਮਾਸਟਰ ਨੂੰ ਸ਼ੱਕ ਹੋਇਆ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਚੁੱਪ ਚਪੀਤੇ ਇਸ ਗੈਂਗਸਟਰ ਮਾਸਟਰ ਜੀ ਦੀਆਂ ਹੱਥ ਲਿਖਤਾਂ ਦਾ ਫ਼ਿਰੌਤੀ ਵਾਲੀ ਚਿੱਠੀ ਨਾਲ ਮਿਲਾਣ ਕੀਤਾ ਤਾਂ ਸ਼ੱਕ ਪੂਰੇ ਯਕੀਨ ਵਿਚ ਬਦਲ ਗਿਆ। ਜਿਸਤੋਂ ਬਾਅਦ ਪੁਲਿਸ ਨੇ ਇਸ ਨਵੇਂ ਬਣੇ ਗੈਂਗਸਟਰ ਮਾਸਟਰ ਜੀ ਨੂੰ ਚੁੱਕ ਲਿਆ ਤੇ ਜਦ ਸੀਆਈਏ ਸਟਾਫ਼ ਲਿਜਾ ਕੇ ‘ਸੇਵਾ’ ਕੀਤੀ ਤਾਂ ਮਾਸਟਰ ਜੀ ਨੇ ‘ਭੁੱਟ-ਭੁੱਟ’ ਸਾਰੀਆਂ ਗੱਲਾਂ ਮੰਨ ਲਈਆਂ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਦਾ ਹੌਲਦਾਰ ਨਸ਼ਾ ਤਸਕਰੀ ਕਰਦਾ ਦੋ ਸਾਥੀਆਂ ਸਹਿਤ ਕਾਬੂ

ਇਸ ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਮਾਨਸਾ ਬੂਟਾ ਸਿੰਘ ਗਿੱਲ ਨੇ ਇਸ ਪੱਤਰਕਾਰ ਨੂੰ ਦਸਿਆ ਕਿ ਇਹ ਘਟਲਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੱਲੂ ਦੀ ਹੈ, ਜਿੱਥੇ ਪੀੜਤ ਮਾਸਟਰ ਹਰਮਨਜੀਤ ਸਿੰਘ ਵਾਸੀ ਖਿਆਲਾ ਕਲਾਂ ਪੜਾਉਂਦਾ ਹੈ ਤੇ ਉਸਦੇ ਨਾਲ ਹੀ ਮੁਲਜ਼ਮ ਮਾਸਟਰ ਜਗਸੀਰ ਸਿੰਘ ਲੱਗਿਆ ਹੋਇਆ ਹੈ। ਡੀਐਸਪੀ ਗਿੱਲ ਮੁਤਾਬਕ ਮੁਲਜਮ ਮਾਸਟਰ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਸਨੇ ਲਾਲਚ ਵੱਸ ਆ ਕੇ ਇਹ ਗਲਤੀ ਕਰ ਲਈ ਪ੍ਰੰਤੂ ਹੁਣ ਉਸਨੂੰ ਇਹ ਗਲਤੀ ਕਾਫ਼ੀ ਭਾਰੀ ਪੈਣ ਜਾ ਰਹੀ ਹੈ ਕਿਉਂਕਿ ਪੁਲਿਸ ਨੇ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਜਿਸਤੋਂ ਬਾਅਦ ਹੁਣ ਉਸਦੀ ਸਰਕਾਰੀ ਨੌਕਰੀ ਜਾਣੀ ਵੀ ਯਕੀਨੀ ਹੈ।

ਇਹ ਵੀ ਪੜ੍ਹੋ ਲੁਧਿਆਣਾ ’ਚ ਮਾਂ-ਪੁੱਤ ਦੀਆਂ ਲਾਸ਼ਾਂ ਬਰਾਮਦ; ਕ+ਤਲ ਦਾ ਸ਼ੱਕ, ਪੁਲਿਸ ਵੱਲੋਂ ਜਾਂਚ ਸ਼ੁਰੂ

ਕੌਣ ਹੈ ਪੀੜਤ ਮਾਸਟਰ ਹਰਮਨਜੀਤ ਸਿੰਘ?
ਮਾਨਸਾ: ਇਸ ਕਹਾਣੀ ਦਾ ਇੱਕ ਹੋਰ ਵੀ ਪਹਿਲੂ ਹੈ। ਉਹ ਇਹ ਹੈ ਕਿ ਪੀੜਤ ਮਾਸਟਰ ਕੋਈ ਆਮ ਮਾਸਟਰ ਨਹੀਂ, ਬਲਕਿ ਇੱਕ ਨਾਮੀ ਸ਼ਾਇਰ ਅਤੇ ਗੀਤਕਾਰ ਵੀ ਹੈ। ਜਿਸਦੇ ਗਾਣੇ ‘ਵੇ ਤੂੰ ਲੋਂਗ ਤੇ ਮੈਂ ਲਾਚੀ’ ਨੇ ਹੁਣ ਤੱਕ ਪੂਰੀ ਪੰਜਾਬੀ ਸੰਗੀਤ ਵਿਚ ਧੁੰਮ ਮਚਾਈ ਹੋਈ ਹੈ। ਇਸੇ ਤਰ੍ਹਾਂ ਉਸਦੇ ਵੱਲੋਂ ਸ਼ਾਇਰੀ ਦੀਆਂ ਕਵਿਤਾਵਾਂ ਵੀ ਲਿਖੀਆਂ ਹੋਈਆਂ ਹਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here