Mansa Police ਵੱਲੋ ‘ਅਪਰੇਸ਼ਨ ਪਰਹਾਰ’ ਤਹਿਤ ਜਿਲ੍ਹਾ ਮਾਨਸਾ ਅੰਦਰ ਗੈਗਸਟਰਵਾਦ/ਸੰਗਠਿਤ ਅਪਰਾਧ ਪਰ ਕੀਤੀ ਸਖਤ ਕਾਰਵਾਈ

Date:

spot_img

Mansa News: ਭਾਗੀਰਥ ਸਿੰਘ ਮੀਨਾ,ਸੀਨੀਅਰ ਕਪਤਾਨ ਪੁਲਿਸ, ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਗੈਗਸਟਰਵਾਦ/ਸੰਗਠਿਤ ਅਪਰਾਧ ਤੋ ਮੁਕਤ ਕਰਨ ਲਈ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਤਹਿਤ ਸਖਤ ਨੀਤੀ ਅਪਨਾਈ ਗਈ ਹੈੈ। ਇਸੇ ਮੁਹਿੰਮ ਤਹਿਤ 72 ਘੰਟਿਆਂ ਲਈ ‘ਅਪਰੇਸ਼ਨ ਪਰਹਾਰ’ ਸ਼ੁਰੂ ਕੀਤਾ ਗਿਆ ਹੈ। ਜਿਸਦੀ ਲੜੀ ਵਿੱਚ ਸ੍ਰੀ ਗੌਰਵ ਯਾਦਵ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਦੇ ਅਦੇਸ਼ਾਂ ਅਨੁਸਾਰ, ਮਿਤੀ 20.1.2026 ਤੋਂ ਜਿਲ੍ਹਾ ਮਾਨਸਾ ਅੰਦਰ ਹਰਜੀਤ ਸਿੰਘ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ,ਦੀ ਅਗਵਾਈ ਵਿੱਚ ਮਾਨਸਾ ਪੁਲਿਸ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ‘ਅਪਰੇਸ਼ਨ ਪਰਹਾਰ’ ਤਹਿਤ 02 ਐਸ.ਪੀ, 07 ਡੀ.ਐਸ.ਪੀ, 12 ਮੱੁਖ ਅਫਸਰਾਨ, ਇੰਚਾਰਜ ਛੀਅ ਸਟਾਫ ਮਾਨਸਾ ਸਮੇਤ ਕੁੱਲ 357 ਪੁਲਿਸ ਕਰਮਚਾਰੀ ਤਾਇਨਾਤ ਕਰਕੇ ਜਿਲ੍ਹੇ ਅੰਦਰ ਗੈਗਸਟਰਾਂ/ਗੈਗਸਟਰਾਂ ਦੇ ਸਹਿਯੋਗੀਆਂ ਅਤੇ ਹੋਰ ਹੀਨੀਅਸ ਕਰਾਇਮ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਟਿਕਾਣਿਆਂ ਪਰ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ  Medical Store ‘ਤੇ ਫ਼ਾਈਰਿੰਗ ਕਰਨ ਵਾਲੇ ਗੈਂਗਸਟਰਾਂ ਦਾ ਪੁਲਿਸ ਨੇ ਕੀਤਾ Encounter

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ‘ਅਪਰੇਸ਼ਨ ਪਰਹਾਰ’ ਦੌਰਾਨ ਮਿਤੀ 20.01.2026 ਤੋ ਹੁਣ ਤੱਕ ਜਿਲ੍ਹਾ ਦੇ ਅੰਦਰ ਵੱਖ-ਵੱਖ ਥਾਣਿਆ ਵਿੱਚ ਗੈਗਸਟਰਾਂ/ਗੈਗਸਟਰਾਂ ਦੇ ਸਹਿਯੋਗੀਆਂ ਅਤੇ ਹੋਰ ਹੀਨੀਅਸ ਕਰਾਇਮ ਨੂੰ ਅੰਜਾਮ ਦੇਣ ਵਾਲੇ 65 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿੰਨ੍ਹਾਂ ਦੇ ਬਰਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ।ਸ੍ਰੀ ਭਾਗੀਰਥ ਸਿੰਘ ਮੀਨਾ,ਸੀਨੀਅਰ ਕਪਤਾਨ ਪੁਲਿਸ,ਵੱਲੋਂ ਦੱਸਿਆ ਗਿਆ ਕਿ ਗੈਗਸਟਰਵਾਦ ਅਤੇ ਸੰਗਠਿਤ ਅਪਰਾਧ ਨੂੰ ਜੜ੍ਹ ਤੋਂ ਖਤਮ ਕਰਨ ਲਈ ਇਹ ਕਾਰਵਾਈ ਇਸੇ ਤਰ੍ਹਾਂ ਬਰਕਰਾਰ ਰਹੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

Punjab News : ਹਿਮਾਚਲ ਐਂਟਰੀ ਟੈਕਸ ‘ਤੇ ਨਵਾਂ ਵਿਵਾਦ, ਨਿਹੰਗਾਂ ਨੇ ਸ਼ੁਰੂ ਕੀਤੀ ਖਾਲਸਾ ਟੈਕਸ ਮੁਹਿੰਮ

Punjab News : ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਐਂਟਰੀ...

Punjab News : ਈਡੀ ਦਫ਼ਤਰ ਪਹੁੰਚੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਉਰਫ਼ ਢਿੱਲੋਂ

Punjab News : ਪੰਜਾਬ ਦੀ ਸਿਆਸਤ ਨਾਲ ਜੁੜੇ ਮਨੀ...

Punjab News : CM ਸੈਣੀ ਦੀ ਹਾਜ਼ਰੀ ‘ਚ ਕੇਵਲ ਸਿੰਘ ਢਿੱਲੋਂ ਨੇ ਸੰਭਾਲਿਆ ਨਵਾਂ ਅਹੁਦਾ

Punjab News : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ...