ਤਰਨਤਾਰਨ, 7 ਸਤੰਬਰ: ਪਾਕਿਸਤਾਨ ਨਾਲ ਲੱਗਦੇ ਬਾਰਡਰ ਦੇ ਰਾਹੀਂ ਹੈਰੋਇਨ ਤੇ ਹੋਰ ਨਸ਼ਿਆਂ ਤੋਂ ਇਲਾਵਾ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿਚ ਪੁਲਿਸ ਸਖ਼ਤੀ ਨਾਲ ਕੰਮ ਕਰ ਰਹੀ ਹੈ। ਇਸੇ ਕੜੀ ਤਹਿਤ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਦੇ ਇੱਕ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਹੈ।
ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ: ਨਾਮਵਾਰ ਇੰਮੀਗਰੇਸ਼ਨ ਦੇ ਮਾਲਕ ਭੈਣ-ਭਰਾ ਗ੍ਰਿਫਤਾਰ
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੋ ਦਸਿਆ ਕਿ ਤਰਨ ਤਾਰਨ ਪੁਲਿਸ ਦੇ ਸੀ.ਆਈ.ਏ ਸਟਾਫ ਨੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 3 ਨਜਾਇਜ਼ ਵਿਦੇਸ਼ੀ ਪਿਸਤੋਲ ਸਮੇਤ 3 ਮੈਗਜੀਨ ਅਤੇ 2 ਰੌੰਦ ਜ਼ਿੰਦਾ ਬ੍ਰਾਮਦ ਕੀਤੇ ਹਨ।
ਪ੍ਰਵਾਸੀ ਮਜਦੂਰ ਨਾਲ ਨਜਾਇਜ਼ ਸਬੰਧਾਂ ਦੀ ਭੇਂਟ ਚੜ੍ਹੀ ਤਿੰਨ ਬੱਚਿਆਂ ਦੀ ਮਾਂ, ਬੇਰਹਿਮੀ ਨਾਲ ਕੀਤਾ ਕ+ਤਲ
ਮੁਲਜਮ ਦੀ ਪਹਿਚਾਣ ਨਿਰਵੈਲ ਸਿੰਘ ਉਰਫ ਰਵੇਲਾ ਵਜੋਂ ਹੋਈ ਹੈ। ਮੁਢਲੀ ਸੂਚਨਾ ਮੁਤਾਬਕ ਮੁਲਜਮ ਨੇ ਕੁੱਝ ਦਿਨ ਪਹਿਲਾ ਨੇ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਇਹ ਹਥਿਆਰ ਮੰਗਵਾਏ ਸਨ। ਪੁਲਿਸ ਵੱਲੋਂਪਹਿਲਾਂ ਹੀ ਇਸਦੇ 2 ਸਾਥੀਆਂ ਪਾਸੋਂ 4 ਨਜਾਇਜ਼ ਵਿਦੇਸ਼ੀ ਪਿਸਤੋਲ ਬ੍ਰਾਮਦ ਕੀਤੇ ਗਏ ਸਨ।ਜਿਸਤੇ ਇਹਨਾਂ 3 ਦੋਸ਼ੀਆਂ ਦੇ ਖਿਲਾਫ ਥਾਣਾ ਸਰਹਾਲੀ ਵਿਖੇ ਮੁੱਕਦਮਾ ਦਰਜ਼ ਕੀਤਾ ਗਿਆ ਸੀ।