spot_img
spot_img

ਪਹਿਲਗਾਮ ਹਮਲੇ ’ਚ ਸ਼ਾਮਲ ਸ਼ੱਕੀ ਅੱਤਵਾਦੀਆਂ ’ਤੇ ਭਾਰਤੀ ਫ਼ੌਜ ਦਾ ਵੱਡਾ Action

Date:

spot_img

👉ਇੱਕ ਦਾ ਘਰ ਬੰਬ ਨਾਲ ਉਡਾਇਆ ਤੇ ਦੂਜੇ ਦੇ ਘਰ ’ਤੇ ਚੱਲਿਆ ਬੁਲਢੋਜ਼ਰ
Srinagar News:ਤਿੰਨ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਪਹਿਲਗਾਮ ਖੇਤਰ ਵਿਚ ਦੇਸ ਭਰ ਤੋਂ ਘੁੰਮਣ ਗਏ ਸੈਲਾਨੀਆਂ ਉਪਰ ਹੋਏ ਹਮਲੇ ਵਿਚ ਸ਼ਾਮਲ ਸ਼ੱਕੀ ਅੱਤਵਾਦੀਆਂ ਉਪਰ ਭਾਰਤੀ ਫ਼ੌਜ ਨੇ ਵੱਡਾ ਐਕਸ਼ਨ ਕੀਤਾ ਹੈ।

ਖੁਫ਼ੀਆ ਏਜੰਸੀਆਂ ਦੀਆਂ ਰੀਪੋਰਟਾਂ ਤੋਂ ਬਾਅਦ ਇਸ ਹਮਲੇ ਵਿਚ ਕਥਿਤ ਤੌਰ ‘ਤੇ ਸ਼ਾਮਲ ਰਹੇ ਕਸ਼ਮੀਰ ਦੇ ਤਰਾਲ ਖੇਤਰ ਨਾਲ ਸਬੰਧਤ ਦੋ ਸ਼ੱਕੀਆਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ ਅਮਨ ਅਰੋੜਾ ਵਲੋਂ ਪਹਿਲਗਾਮ ਅੱਤਵਾਦੀ ਹਮਲੇ ਦੀ ਸਖਤ ਨਿਖੇਧੀ 

ਸੂਚਨਾ ਮੁਤਾਬਕ ਸ਼ੱਕੀ ਅੱਤਵਾਦੀ ਆਦਿਲ ਹੁਸੈਨ ਥੋਕਰ ਦੇ ਘਰ ਨੂੰ ਫ਼ੌਜ ਨੇ ਬੰਬਾਂ ਦੀ ਮੱਦਦ ਨਾਲ ਉਡਾ ਦਿੱਤਾ। ਇਸੇ ਤਰਾਂ ਆਸਿਫ਼ ਸ਼ੇਖ ਦੇ ਘਰ ਉਪਰ ਬੁਲਢੋਜ਼ਰ ਫ਼ੇਰਿਆ ਗਿਆ।

ਕਿਹਾ ਜਾ ਕਿਹਾ ਕਿ ਇੰਨ੍ਹਾਂ ਸ਼ੱਕੀਆਂ ਦਾ ਸਬੰਧ ਪਾਕਿਸਤਾਨ ਆਧਾਰਿਤ ਜਥੈਬੰਦੀ ਲਸ਼ਕਰ-ਏ-ਤੋਇਬਾ ਨਾਲ ਹੈ, ਜਿਸਦੇ ਇਸ਼ਾਰੇ ’ਤੇ ਇੰਨ੍ਹਾਂ ਦੋਵਾਂ ਵੱਲੋਂ ਪਾਕਿਸਤਾਨੀਆਂ ਅੱਤਵਾਦੀਆਂ ਨਾਲ ਮਿਲਕੇ ਪਹਿਲਗਾਮ ’ਚ ਹਮਲਾ ਕਰਕੇ 27 ਨਿਹੱਥੇ ਸੈਲਾਨੀਆਂ ਨੂੰ ਮਾਰ ਦਿੱਤਾ ਗਿਆ।

ਇਹ ਵੀ ਪੜ੍ਹੋ ਹੁਣ ਪਾਕਿਸਤਾਨੀ ਰੈਂਜਰਾਂ ਨੇ ਬੀਐਸਐਫ਼ ਦੇ ਜਵਾਨ ਨੂੰ ਚੂੱੱਕਿਆ

ਜਿਕਰਯੋਗ ਹੈ ਕਿ ਹਮਲੇ ਤੋਂ ਬਾਅਦ ਭਾਰਤੀ ਏਜੰਸੀਆਂ ਵੱਲੋਂ ਤਿੰਨ ਸ਼ੱਕੀ ਅੱਤਵਾਦੀਆਂ ਦੇ ਸਕੈਚ ਵੀ ਜਾਰੀ ਕੀਤੇ ਗਏ ਸਨ, ਜਿੰਨ੍ਹਾਂ ਨੂੰ ਇਸ ਹਮਲੇ ਵਿਚ ਜਖਮੀ ਹੋਏ ਅਤੇ ਬਚੇ ਸੈਲਾਨੀਆਂ ਦੀ ਮੱਦਦ ਨਾਲ ਤਿਆਰ ਕੀਤਾ ਗਿਆ ਸੀ।

ਇੰਨ੍ਹਾਂ ਅੱਤਵਾਦੀਆਂ ਦੀ ਸੂਹ ਦੇਣ ਵਾਲਿਆਂ ਨੂੰ 20-20 ਲੱਖ ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਦਸਣਾ ਬਣਦਾ ਹੈ ਕਿ ਇਸ ਹਮਲੇ ਤੋਂ ਬਾਅਦ ਦੇਸ਼ ਭਰ ਵਿਚ ਗੁੱਸੇ ਦੀ ਲਹਿਰ ਹੈ ਅਤੇ ਭਾਰਤ ਨੇ ਪਾਕਿਤਸਾਨ ਖਿਲਾਫ਼ ਕਈ ਸਖ਼ਤ ਕਦਮ ਚੁੱਕੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

आज का भारत दुनिया के सामने विकास के नए मॉडल का उदाहरण पेश कर रहा: मुख्यमंत्री

👉मुख्यमंत्री नायब सैनी ने हरियाणा को विकास की सौगातें...

अमृत भारत स्टेशन योजना के तहत हरियाणा के दो पुनर्विकसित रेलवे स्टेशनों का उद्घाटन

👉मुख्यमंत्री ने पुनर्विकसित कालका रेलवे स्टेशन पर आयोजित कार्यक्रम...