ਪਟਿਆਲਾ ’ਚ ਚੋਰੀਆਂ ਦੇ ਆਦੀ ਨਸ਼ਾ ਤਸਕਰ ਨਾਲ ਹੋਇਆ ਪੁਲਿਸ ਮੁਕਾਬਲਾ

Date:

spot_img

Patiala News: ਬੀਤੀ ਦੇਰ ਰਾਤ ਸਥਾਨਕ ਸ਼ਹਿਰ ਦੇ ਵਿਚ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਗਈ ਪੁਲਿਸ ਪਾਰਟੀ ਦਾ ਚੋਰੀਆਂ ਦੇ ਆਦੀ ਇੱਕ ਨਸ਼ਾ ਤਸਕਰ ਨਾਲ ਮੁਕਾਬਲਾ ਹੋਣ ਦੀ ਸੂਚਨਾ ਹੈ। ਇਸ ਮੁਕਾਬਲੇ ਵਿਚ ਗੋਲੀ ਲੱਗਣ ਕਾਰਨ ਦੇਵੀ ਨਾਂ ਦਾ ਇਹ ਤਸਕਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜਿਸਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਡਾ ਨਾਨਕ ਸਿੰਘ ਨੇ ਦਸਿਆ ਕਿ ਦੇਵੀ ਨਾਂ ਦੇ ਮੁਲਜਮ ਨੂੰ ਪੁਲਿਸ ਪਾਰਟੀ ਨੇ ਉਸਦੀ ਪਤਨੀ ਸਹਿਤ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਸੀ। ਦੇਵੀ ਵਿਰੁਧ ਚੋਰੀਆਂ ਦੇ 20 ਅਤੇ ਨਸ਼ਾ ਤਸਕਰੀ ਦੇ ਵੱਖ ਵੱਖ ਥਣਿਆਂ ਵਿਚ 5 ਪਰਚੇ ਦਰਜ਼ ਹਨ।

ਇਹ ਵੀ ਪੜ੍ਹੋ “ਯੁੱਧ ਨਸ਼ਿਆਂ ਵਿਰੁੱਧ”; ਪੰਜਾਬ ਜਲਦ ਹੀ ਨਸ਼ਾ ਮੁਕਤ ਬਣੇਗਾ: ਤਰੁਨਪ੍ਰੀਤ ਸਿੰਘ ਸੌਂਦ

ਇਸਤੋਂ ਇਲਾਵਾ ਇਸਦੀ ਪਤਨੀ ਵਿਰੁਧ ਵੀ ਕੁੱਝ ਪਰਚੇ ਦਰਜ਼ ਹਨ। ਪੁਛਗਿਛ ਦੌਰਾਨ ਪੁਲਿਸ ਪਾਰਟੀ ਕੋਲ ਮੁਲਜਮ ਨੇ ਖ਼ੁਲਾਸਾ ਕੀਤਾ ਸੀ ਕਿ ਉਸਦੇ ਕੋਲ ਇੱਕ 315 ਬੋਰ ਦਾ ਨਜ਼ਾਇਜ਼ ਪਿਸਤੌਲ ਹੈ, ਜਿਹੜਾ ਉਸਨੇ ਬਿਜਲੀ ਬੋਰਡ ਦੇ ਬੇਅਬਾਦ ਪਏ ਕੁਆਟਰਾਂ ਵਿਚ ਲੁਕੋ ਕੇ ਰੱਖਿਆ ਹੋਇਆ ਹੈ। ਇਸ ਹਥਿਆਰ ਨੂੰ ਜਦ ਪੁਲਿਸ ਪਾਰਟੀ ਬਰਾਮਦ ਕਰਵਾਉਣ ਆਈ ਤਾਂ ਮੁਲਜਮ ਨੇ ਥਾਣੇਦਾਰ ਤਾਰਾ ਚੰਦ ਉਪਰ ਗੋਲੀ ਚਲਾ ਦਿੱਤੀ। ਪੁਲਿਸ ਪਾਰਟੀ ਨੇ ਵੀ ਬਚਾਅ ਵਿਚ ਗੋਲੀ ਚਲਾਈ, ਜਿਸ ਕਾਰਨ ਦੇਵੀ ਜਖ਼ਮੀ ਹੋ ਗਿਆ। ਉਨ੍ਹਾਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਜ਼ਿਲ੍ਹੇ ’ਚ ਪੋਲਿੰਗ ਬੂਥਾਂ ‘ਤੇ ਲੱਗੇ ਵਿਸ਼ੇਸ਼ ਐਸ.ਆਈ.ਆਰ ਕੈਂਪ

👉ਵੋਟਰ ਸੇਵਾਵਾਂ ਲਈ ਹੈਲਪਲਾਈਨ ਨੰਬਰ 1950 'ਤੇ ਕੀਤਾ ਜਾ...

ਡਬਲ ਇੰਜਣ ਸਰਕਾਰ ਤਿਗੁਣੀ ਰਫ਼ਤਾਰ ਨਾਲ ਕਰਵਾ ਰਹੀ ਹੈ ਹਰਿਆਣਾ ਦਾ ਵਿਕਾਸ: ਮੁੱਖ ਮੰਤਰੀ

👉ਬਵਾਨੀ ਖੇੜਾ ਵਿੱਚ ‘ਵਿਕਾਸ ਸੰਕਲਪ ਜਨਸਭਾ’ ਵਿੱਚ ਮੁੱਖ ਮੰਤਰੀ...