6 Views
ਜੀਰਾ, 2 ਅਕਤੂਬਰ: ਬੀਤੇ ਕੱਲ ਪੰਚਾਇਤ ਚੋਣਾਂ ਲਈ ਨਾਮਜਦਗੀਆਂ ਦਾਖ਼ਲ ਕਰਨ ਦੇ ਮੁੱਦੇ ਨੂੰ ਲੈਕੇ ਜੀਰਾ ਵਿਚ ਕਾਂਗਰਸੀਆਂ ਅਤੇ ਆਪ ਸਮਰਥਕਾਂ ਵਿਚਕਾਰ ਹੋਈ ਹਿੰਸਕ ਝੜਪਾਂ ਦੇ ਮਾਮਲੇ ਵਿਚ ਸਿਟੀ ਜੀਰਾ ਪੁਲਿਸ ਨੇ 750 ਤੋਂ ਵੱਧ ਲੋਕਾਂ ਵਿਰੁਧ ਧਾਰਾ 109, 190,,191, 194 ਬੀਐਨਐਸ 25,2759 ਆਰਮਜ਼ ਐਕਟ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਇਸਦੀ ਪੁਸ਼ਟੀ ਕਰਦਿਆਂ ਐਸ.ਪੀ ਰਣਧੀਰ ਕੁਮਾਰ ਨੇ ਮੀਡੀਆ ਨੂੰ ਦਸਿਆ ਕਿ ਮਾਮਲੇ ਦੀ ਤਫ਼ਤੀਸ਼ ਚੱਲ ਰਹੀ ਹੈ ਤੇ ਬਿਆਨ ਇਕੱਤਰ ਕੀਤੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ: ਫਾਜ਼ਿਲਕਾ ਸੀ.ਆਈ.ਏ ਟੀਮ ਵੱਲੋਂ 3 ਨਜਾਇਜ਼ ਪਿਸਤੌਲਾਂ , 2 ਕਾਰਾਂ ਸਮੇਤ 4 ਕਾਬੂ
ਜਿਸਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਇਸ ਹਿੰਸਕ ਝੜਪ ਵਿਚ ਸਾਬਕਾ ਵਿਧਾਇਕ ਕੁਲਬੀਰ ਜੀਰਾ ਸਹਿਤ ਕਈ ਜਣੇ ਜਖ਼ਮੀ ਹੋ ਗਏ ਸਨ। ਇਸਤੋਂ ਇਲਾਵਾ ਮਾਮਲਾ ਇੰਨ੍ਹਾਂ ਵਧ ਗਿਆ ਸੀ ਕਿ ਪੁਲਿਸ ਨੂੰ ਵੀ ਹਵਾਈ ਫ਼ਾਈਰ ਕਰਨੇ ਪਏ ਸਨ। ਫ਼ਿਲਹਾਲ ਇਸ ਮਾਮਲੇ ਵਿਚ ਕਾਂਗਰਸ ਤੇ ਆਪ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਵਿਰੁਧ ਦੋਸ਼ ਲਗਾਏ ਜਾ ਰਹੇ ਹਨ।