
ਪੁਛਗਿਛ ਦੌਰਾਨ ਕਾਂਗਰਸੀ ਮੁਹਾਲੀ ਥਾਣੇ ਦੇ ਅੱਗੇ ਡਟੇ ਰਹੇ
SAS Nagar News: ਦੋ ਦਿਨ ਪਹਿਲਾਂ ਇੱਕ ਨਿੱਜੀ ਚੈਨਲ ਟੀਵੀ ਉਪਰ ਗ੍ਰਨੇਡ ਬੰਬਾਂ ਬਾਰੇ ਬਿਆਨ ਦੇਣ ਦੇ ਮਾਮਲੇ ਵਿਚ ਮੰਗਲਵਾਰ ਨੂੰ ਮੁਹਾਲੀ ਦੇ ਸਾਈਬਰ ਥਾਣੇ ਵਿਚ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਨੇਤਾ ਦੇ ਕੋਲੋਂ ਪੁਲਿਸ ਨੇ ਕਰੀਬ 6 ਘੰਟੇ ਦੀ ਲੰਮੀ ਪੁਛਗਿਛ ਕੀਤੀ ਗਈ। ਪੁਲਿਸ ਟੀਮ ਨੇ ਉਨ੍ਹਾਂ ਕੋਲੋਂ ਪੁੱਛੇ ਗਏ ਸਵਾਲਾਂ ਦੀ ਇੱਕ ਲੰਮੀ ਲਿਸਟ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ।
ਇਹ ਵੀ ਪੜ੍ਹੋ ਕਹਿੰਦੇ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ..,ਗੁਆਂਢੀ ਤੋਂ ਰਿਸ਼ਵਤ ਮੰਗਦਾ ਪੰਜਾਬ ਪੁਲਿਸ ਦਾ ਸਿਪਾਹੀ ਵਿਜੀਲੈਂਸ ਵੱਲੋਂ ਕਾਬੂ
ਹਾਲਾਂਕਿ ਪੰਜਾਬ ਕਾਂਗਰਸ ਭਵਨ ਵਿਚੋਂ ਪ੍ਰਤਾਪ ਸਿੰਘ ਬਾਜਵਾ ਪੁਛਗਿਛ ਵਿਚ ਸ਼ਾਮਲ ਹੋਣ ਲਈ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਤੇ ਹਜ਼ਾਰਾਂ ਵਰਕਰਾਂ ਦੇ ਕਾਫ਼ਲੇ ਨਾਲ ਥਾਣੇ ਅੱਗੇ ਪੁੱਜੇ ਸਨ ਪ੍ਰੰਤੂ ਪੁਲਿਸ ਦੀਆਂ ਸਖ਼ਤ ਰੋਕਾਂ ਦੇ ਚੱਲਦਿਆਂ ਸ਼੍ਰੀ ਬਾਜਵਾ ਦੇ ਨਾਲ ਸਿਰਫ਼ ਉਨ੍ਹਾਂ ਦੇ ਵਕੀਲ ਨੂੰ ਜਾਣ ਦਿੱਤਾ ਗਿਆ। ਜਿਸਦੇ ਚੱਲਦਿਆਂ ਥਾਣੇ ਦੇ ਬਾਹਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਇਹ ਲੀਡਰ ਤੇ ਵਰਕਰ ਧਰਨੇ ’ਤੇ ਡਟੇ ਰਹੇ। ਇਸ ਮੌਕੇ ਸਰਕਾਰ ਤੇ ਪੁਲਿਸ ਵਿਰੁਧ ਨਾਅਰੇਬਾਜ਼ੀ ਵੀ ਕੀਤੀ।
ਇਹ ਵੀ ਪੜ੍ਹੋ ਮੁਹਾਲੀ ’ਚ ਐਮਐਲਏ ਦੇ ਘਰ ਈਡੀ ਦੀ ਰੇਡ !
ਇਸ ਦੌਰਾਨ ਰਾਜਾ ਵੜਿੰਗ ਤੇ ਸਾਬਕਾ ਉਪ ਮੁੱਖ ਸੁਖਜਿੰਦਰ ਸਿੰਘ ਰੰਧਾਵਾ ਥਾਣੇ ਦੇ ਅੰਦਰ ਗਏ ਤੇ ਉਨ੍ਹਾਂ ਸ਼੍ਰੀ ਬਾਜਵਾ ਨਾਲ ਗੱਲਬਾਤ ਕੀਤੀ। ਇਸਤੋਂ ਬਾਅਦ ਕਰੀਬ 8 ਵਜੇਂ ਪ੍ਰਤਾਪ ਸਿੰਘ ਬਾਜਵਾ ਥਾਣੇ ਵਿਚੋਂ ਬਾਹਰ ਆਏ, ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸਰਕਾਰ ਨੇ ਉਨ੍ਹਾਂ ਨੂੰ ਥਾਣੇ ਵਿਚ ਸੱਦ ਕੇ ਵਿਰੋਧੀ ਧਿਰ ਦੇ ਨੇਤਾ ਦੇ ਸੰਵਿਧਾਨਿਕ ਅਹੁੱਦੇ ਦੀ ਮਾਣ-ਮਰਿਆਦਾ ਨੂੰ ਸੱਟ ਮਾਰੀ।
ਇਹ ਵੀ ਪੜ੍ਹੋ ਤੁਹਾਡੇ ਕੰਮ ਦੀ ਖ਼ਬਰ; ਪੰਜਾਬ ’ਚ ਸਰਕਾਰੀ ਹਸਪਤਾਲਾਂ ਦੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਬਦਲਿਆਂ
ਇਸਤੋਂ ਬਾਅਦ ਉਨ੍ਹਾਂ ਥਾਣੇ ਦੇ ਬਾਹਰ ਡਟੇ ਕਾਂਗਰਸੀ ਲੀਡਰਾਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਨੂੰ ਇੱਕਜੁਟ ਹੋਣ ਦੀ ਲੋੜ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਚੋਣ ਜਿੱਤਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਜਿਸ ਵੀ ਲੀਡਰ ਦੇ ਸਿਰ ਉਪਰ ਹੱਥ ਰੱਖੇਗੀ, ਉਹ ਉਸਦੇ ਪਿੱਛੇ ਚੱਲਣਗੇ। ਸ਼੍ਰੀ ਬਾਜਵਾ ਨੇ ਸਾਥ ਦੇਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਸਹਿਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਦੀ ਕੀਤਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਗ੍ਰਨੇਡ ‘ਬੰਬਾਂ’ ਵਾਲੇ ਬਿਆਨ ਦੇ ਮਾਮਲੇ ’ਚ ਪੁਲਿਸ ਵੱਲੋਂ ਪ੍ਰਤਾਪ ਬਾਜਵਾ ਕੋਲੋਂ 6 ਘੰਟੇ ਲੰਮੀ ਪੁਛਗਿਛ"




