ਬਠਿੰਡਾ ਦੇ ਥਾਣਾ ਸਦਰ ਦੀ ਪੁਲਿਸ ਵੱਲੋਂ ਨਸ਼ਾ ਤਸਕਰ ਕੋਲੋਂ 13 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

0
28

ਬਠਿੰਡਾ ਦੇ ਥਾਣਾ ਸਦਰ ਦੀ ਪੁਲਿਸ ਵੱਲੋਂ ਨਸ਼ਾ ਤਸਕਰ ਕੋਲੋਂ 13 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
ਬਠਿੰਡਾ, 19 ਨਵੰਬਰ: ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਮੈਡਮ ਅਮਨੀਤ ਕੌਂਡਲ ਦੀ ਅਗਵਾਈ ਹੇਠ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਥਾਣਾ ਸਦਰ ਦੀ ਪੁਲਿਸ ਵੱਲੋਂ ਨਸ਼ਾ ਤਸਕਰ ਕੋਲੋਂ 13 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਸੂਚਨਾ ਦਿਹਾਤੀ ਡੀਐਸਪੀ ਬਠਿੰਡਾ ਦਿਹਾਤੀ ਮੈਡਮ ਹਿਨਾ ਗੁਪਤਾ ਨੇ ਦਸਿਆ ਕਿ ਬੀਤੀ ਰਾਤ ਇੰਚਾਰਜ ਚੌਕੀ ਏਮਜ ਵੱਲੋਂ ਹਸਪਤਾਲ ਦੇ ਮੇਨ ਰੋਡ ਮੇਨ ਕੋਲ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਨਾਕਾਬੰਦੀ ਦੋਰਾਨ ਇੱਕ ਕਾਰ ਮਾਰੂਤੀ ਏ-ਸਟਾਰ ਦੀ ਤਲਾਸ਼ੀ ਲਈ ਗਈ।

ਖੇਤੀਬਾੜੀ ਮੰਤਰੀ ਦਾ ਦਾਅਵਾ: ਪੰਜਾਬ ਵਿੱਚ ਝੋਨੇ ਦੇ ਝਾੜ ਵਿੱਚ ਪ੍ਰਤੀ ਹੈਕਟੇਅਰ 1.4 ਕੁਇੰਟਲ ਹੋਇਆ ਵਾਧਾ

ਡੱਬਵਾਲੀ ਪਾਸਿਓਂ ਆਈ ਇਸ ਕਾਰ ਦੀ ਚੈਕਿੰਗ ਦੌਰਾਨ ਕੁੱਲ 13,000/- ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਕਾਰ ਸਵਾਰ ਮੁਲਜਮ ਦੀ ਪਹਿਚਾਣ ਕੁਲਵਿੰਦਰ ਸਿੰਘ ਵਾਸੀ ਸੀਰ ਥਾਣਾ ਕਾਲਿਆਵਾਲੀ ਜਿਲਾ ਸਿਰਸਾ ਹਰਿਆਣਾ ਦੇ ਤੌਰ ’ਤੇ ਹੋਈ ਹੈ। ਪੁਲਿਸ ਨੇ ਮੁਲਜਮ ਵਿਰੁਧ ਪਰਚਾ ਦਰਜ਼ ਕਰਕੇ ਉਸਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤਾਂ ਕਿ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਸਕੇ। ਮੁਢਲੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਮੁਲਜਮ ਵਿਰੁਧ ਪਹਿਲਾਂ ਵੀ ਹਰਿਆਣਾ ਅਤੇ ਰਾਜਸਥਾਨ ਵਿਖੇ 2 N4PS ਦੇ ਮੁਕਦਮੇ ਦਰਜ ਹਨ।

 

LEAVE A REPLY

Please enter your comment!
Please enter your name here