Chandigarh News: ਹਰਿਆਣਾ ਕਾਡਰ ਦੇ 2001 ਬੈਚ ਦੇ ਆਈਪੀਐੱਸ ਅਧਿਕਾਰੀ ਏਡੀਜੀਪੀ ਵਾਈ ਪੂਰਨ ਕੁਮਾਰ ਦੀ ਮੰਗਲਵਾਰ ਨੂੰ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਪੁਲਿਸ ਅਧਿਕਾਰੀ ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕ ਅਮਿਤ ਰਤਨ ਕੋਟਫਤਾ ਦੇ ਜੀਜਾ ਜੀ ਅਤੇ ਸਾਬਕਾ ਆਈਆਰਐਸ ਅਧਿਕਾਰੀ ਬੀਐਸ ਰਤਨ ਦੇ ਜਵਾਈ ਸਨ। ਮੁਢਲੀ ਜਾਂਚ ਮੁਤਾਬਕ ਉਕਤ ਅਧਿਕਾਰੀ ਵੱਲੋਂ ਚੰਡੀਗੜ੍ਹ ਦੇ ਸੈਕਟਰ 11 ਸਥਿਤ ਆਪਣੀ ਰਿਹਾਇਸ਼ ‘ਚ ਖੁਦ ਨੂੰ ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਆਤਮਹੱਤਿਆ ਕੀਤੀ ਹੈ।ਉਹ ਸੁਨਾਰੀਆ ਜੇਲ੍ਹ ਦੇ ਮੁਖੀ ਵਜੋਂ ਸੇਵਾ ਕਰ ਰਹੇ ਸਨ, ਜਿੱਥੈ ਡੇਰਾ ਸਿਰਸਾ ਮੁਖੀ ਕਤਲ ਕੇਸ ਵਿਚ ਬੰਦ ਹਨ।
ਇਹ ਵੀ ਪੜ੍ਹੋ Breaking News; ਪੰਥਕ ਧਿਰਾਂ ਨੇ ਵੀ ਤਰਨਤਾਰਨ ਹਲਕੇ ਤੋਂ ਐਲਾਨਿਆ ਉਮੀਦਵਾਰ; ਇਸ ਨੌਜਵਾਨ ਨੂੰ ਲਿਆਂਦਾ ਮੈਦਾਨ ‘ਚ
ਘਟਨਾ ਦਾ ਪਤਾ ਲੱਗਦਿਆਂ ਹੀ ਚੰਡੀਗੜ੍ਹ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਖੁਦ ਚੰਡੀਗੜ੍ਹ ਦੇ ਦੇ ਐਸਐਸਪੀ ਵੀ ਮੌਕੇ ‘ਤੇ ਪੁੱਜੇ ਹੋਏ ਹਨ। ਮ੍ਰਿਤਕ ਪੁਲਿਸ ਅਧਿਕਾਰੀ ਦੀ ਪਤਨੀ ਅਮਨੀਤ ਪੂਰਨ ਕੁਮਾਰ ਵੀ ਆਈਪੀਐਸ ਅਧਿਕਾਰੀ ਹਨ, ਜੋਕਿ ਇੰਨ੍ਹੀਂ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਜਪਾਨ ਦੇ ਦੌਰੇ ‘ਤੇ ਗਏ ਹੋਏ ਹਨ। ਚਰਚਾ ਮੁਤਾਬਕ ਵਾਈ ਪੂਰਨ ਕੁਮਾਰ ਪਿਛਲੇ ਸਮਿਆਂ ਦੌਰਾਨ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਵਾਦਾਂ ਵਿਚ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।









