ਰਿਸ਼ਵਤ ਲੈ ਕੇ ਭੱਜ ਰਹੇ ਥਾਣੇਦਾਰ ਨੇ ਵਿਜੀਲੈਂਸ ਦੀ ਟੀਮ ‘ਤੇ ਚੜਾਈ ਗੱਡੀ

0
1589

SAS Nagar News: ਰਿਸ਼ਵਤ ਲੈ ਕੇ ਭੱਜ ਰਹੇ ਇੱਕ ਥਾਣੇਦਾਰ ਵੱਲੋਂ ਵਿਜੀਲੈਂਸ ਦੀ ਟੀਮ ਉਪਰ ਗੱਡੀ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀ ਇਸ ਹਾਦਸੇ ਦੇ ਵਿੱਚ ਵਾਲ ਵਾਲ ਬਚ ਗਏ ਪ੍ਰੰਤੂ ਰਿਸ਼ਵਤਖੋਰ ਥਾਣੇਦਾਰ ਮੌਕੇ ਤੋਂ ਭੱਜਣ ਵਿੱਚ ਸਫਲ ਰਿਹਾ। ਇਸ ਮੁਲਜਮ ਥਾਣੇਦਾਰ ਦੀ ਪਹਿਚਾਣ ਏਐਸਆਈ ਕਮਲਪ੍ਰੀਤ ਸ਼ਰਮਾ ਵਜੋਂ ਹੋਈ ਹੈ, ਜੋ ਕਿ ਮੋਹਾਲੀ ਦੇ ਥਾਣਾ ਸੋਹਾਣਾ ਵਿਖੇ ਤੈਨਾਤ ਸੀ। ਇਸ ਸੰਬੰਧ ਵਿੱਚ ਜਿੱਥੇ ਵਿਜੀਲੈਂਸ ਦੀ ਟੀਮ ਵੱਲੋਂ ਉਸ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ, ਉੱਥੇ ਨਾਲ ਹੀ ਵਿਜੀਲੈਂਸ ਅਧਿਕਾਰੀਆਂ ਉੱਪਰ ਗੱਡੀ ਚੜਾ ਕੇ ਉਹਨਾਂ ਨੂੰ ਜਖਮੀ ਕਰਨ ਦੇ ਦੋਸ਼ਾਂ ਹੇਠ ਇੱਕ ਹੋਰ ਪਰਚਾ ਉਸਦੇ ਹੀ ਥਾਣੇ ਵਿੱਚ ਦਰਜ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ  ਕਾਂਗਰਸੀ ਆਗੂ ਨੂੰ ਸੰਮਨ ਭੇਜਣ ਵਾਲਾ ਵਿਜੀਲੈਂਸ ਦਾ ਐਸਐਸਪੀ ਕੀਤਾ ਸਸਪੈਂਡ!

ਮਿਲੀ ਸੂਚਨਾ ਦੇ ਮੁਤਾਬਿਕ ਏਐਸਆਈ ਕਮਲਪ੍ਰੀਤ ਸ਼ਰਮਾ ਵਿਰੁੱਧ ਸ੍ਰੀ ਅਨੰਦਪੁਰ ਸਾਹਿਬ ਦੇ ਇੱਕ ਵਿਅਕਤੀ ਵੱਲੋਂ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਇੱਕ ਹਾਦਸੇ ਦੇ ਮਾਮਲੇ ਦੇ ਵਿੱਚ ਜਾਂਚ ਅਧਿਕਾਰੀ ਬਣੇ ਇਸ ਥਾਣੇਦਾਰ ਦੇ ਵੱਲੋਂ ਉਸਦੇ ਕੋਲੋਂ 50,000 ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਅੱਜ ਉਸਦੇ ਵੱਲੋਂ ਪਹਿਲੀ ਕਿਸ਼ਤ ਵਜੋਂ ਕਮਲਪ੍ਰੀਤ ਨੂੰ 20 ਹਜ ਰੁਪਏ ਦਿੱਤੇ ਜਾਣੇ ਸਨ। ਸੂਚਨਾ ਵਿਜੀਲੈਂਸ ਤੱਕ ਪੁੱਜਣ ਤੋਂ ਬਾਅਦ ਉਕਤ ਰਿਸ਼ਵਤਖੋਰ ਥਾਣੇਦਾਰ ਨੂੰ ਕਾਬੂ ਕਰਨ ਲਈ ਟਰੈਪ ਲਗਾਇਆ ਗਿਆ ਅਤੇ ਜਦ ਇਹ ਥਾਣੇਦਾਰ ਪੈਸੇ ਲੈ ਕੇ ਆਪਣੀ ਸਕਾਰਪੀਓ ਗੱਡੀ ਦੇ ਵਿੱਚ ਭੱਜਣ ਲੱਗਿਆ ਤਾਂ ਵਿਜੀਲੈਂਸ ਦੀ ਟੀਮ ਵੱਲੋਂ ਉਸ ਨੂੰ ਰੋਕਣ ਲਈ ਆਪਣੀ ਗੱਡੀ ਅੱਗੇ ਕਰ ਦਿੱਤੀ ਪ੍ਰੰਤੂ ਇਹ ਥਾਣੇਦਾਰ ਵਿਜੀਲੈਂਸ ਦੀ ਗੱਡੀ ਨੂੰ ਟੱਕਰ ਮਾਰ ਕੇ ਭੱਜ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here