Punjabi Khabarsaar
ਅਪਰਾਧ ਜਗਤ

Lawrence Bishnoi interview case: ਐਸਐਸਪੀ ਤੋਂ ਲੈ ਕੇ ਸੀਆਈਏ ਦੇ ਇੰਚਾਰਜ਼ ਤੱਕ ਬੁਰੇ ਫ਼ਸੇ ਪੁਲਿਸ ਅਫ਼ਸਰ

ਚੰਡੀਗੜ੍ਹ, 24 ਸਤੰਬਰ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਥਿਤ ਸਾਜਸ਼ਘਾੜਾ ਅਤੇ ਜੁਰਮ ਦੀ ਦੁਨੀਆਂ ਦੇ ਨਾਮਵਾਰ ਗੈਂਗਸਟਰ ਮੰਨੇ ਜਾਂਦੇ ਲਾਰੈਂਸ ਬਿਸ਼ਨੋਈ ਦੀ ਖਰੜ ਦੇ ਸੀਆਈਏ ਸਟਾਫ਼ ’ਚ ਇੱਕ ਨਿੱਜੀ ਚੈਨਲ ਨਾਲ ਹੋਈ ਇੰਟਰਵਿਊ ਦੇ ਮਾਮਲੇ ਵਿਚ ਤਤਕਾਲੀ ਐਸ.ਐਸ.ਪੀ ਤੋਂ ਲੈਕੇ ਸੀਆਈਏ ਇੰਚਾਰਜ਼ ਸਹਿਤ ਕਈ ਪੁਲਿਸ ਅਫ਼ਸਰ ਬੁਰੀ ਤਰ੍ਹਾਂ ਫ਼ਸਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਵਿਚ ਹਾਈਕੋਰਟ ਵੱਲੋਂ ਸਖ਼ਤ ਰੁੱਖ ਅਪਣਾਉਣ ਦੇ ਚੱਲਦਿਆਂ ਹੁਣ ਗ੍ਰਹਿ ਵਿਭਾਗ ਵੱਲੋਂ ਤਤਕਾਲੀ ਐਸਐਸਪੀ ਵਿਵੇਕਸ਼ੀਲ ਸੋਨੀ, ਐਸ.ਪੀ ਅਮਨਦੀਪ ਸਿੰਘ ਬਰਾੜ, ਡੀਐਸਪੀ ਗੁਰਸ਼ੇਰ ਸਿੰਘ ਅਤੇ ਸੀਆਈਏ ਇੰਚਾਰਜ਼ ਇੰਸਪੈਕਟਰ ਸਿਵ ਕੁਮਾਰ ਨੂੰ ਨੋਟਿਸ ਕੱਢੇ ਹਨ।

ਬਠਿੰਡਾ ਦੀ ਮਹਿਲਾ ਅਫ਼ਸਰ ਦੇ ਪੁੱਤਰ ਨੂੰ ਆਪਣੀ ਨਿੱਜੀ ਗੱਡੀ ਦਾ ‘ਹੂਟਰ’ ਮਾਰਨਾ ਮਹਿੰਗਾ ਪਿਆ

ਇਸ ਨੋਟਿਸ ਰਾਹੀਂ ਇੰਨ੍ਹਾਂ ਪੁਲਿਸ ਅਧਿਕਾਰੀਆਂ ਕੋਲੋਂ ਇਸ ਇੰਟਰਵਿਊ ਦੇ ਮਾਮਲੇ ਵਿਚ ਇੱਕ ਹਫ਼ਤੇ ’ਚ ਜਵਾਬ ਮੰਗਿਆ ਹੈ ਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਅਗਲੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ। ਸੂਚਨਾ ਮੁਤਾਬਕ ਉਕਤ ਅਧਿਕਾਰੀਆਂ ਨੂੰ ਨੋਟਿਸ ਕੱਢਣ ਦੀ ਜਾਣਕਾਰੀ ਖ਼ੁਦ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇੱਕ ਹਲਫ਼ਨਾਮਾ ਦਾਈਰ ਕਰਕੇ ਦਿੱਤੀ ਹੈ, ਜਿਸਦੇ ਵਿਚ ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਜੇਲ੍ਹਾਂ ਦੇ ਵਿਚ ਫ਼ੋਨ ਦੀ ਵਰਤੋਂ ਨੂੰ ਰੋਕਣ ਦੇ ਲਈ ਜੈਮਰ, ਸੀਸੀਟੀਵੀ ਕੈਮਰੇ ਅਤੇ ਬਾਡੀ ਸਕੈਨਰ ਆਦਿ ਸਾਜੋ ਸਮਾਨ ਲਗਾਉਣ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ, ਜਿਸਤੋਂ ਬਾਅਦ ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 15 ਅਕਤਬੂਰ ’ਤੇ ਪਾ ਦਿੱਤੀ ਹੈ।

ਦੂਜਿਆਂ ਨੂੰ ਹਨੀ ਟ੍ਰੈਪ ਵਿੱਚ ਫਸਾਉਣ ਵਾਲਾ ਥਾਣੇਦਾਰ ਖੁਦ ਵਿਜੀਲੈਂਸ ਦੇ ਟ੍ਰੈਪ ਵਿੱਚ ਫ਼ਸਿਆ

ਜਿਕਰਯੋਗ ਹੈ ਕਿ ਇਸ ਮਾਮਲੇ ’ਚ ਹਾਈਕੋਰਟ ਵਿਚ ਦਾਈਰ ਇੱਕ ਜਨਤਕ ਹਿੱਤ ਪਿਟੀਸ਼ਨ ਦੀ ਸੁਣਵਾਈ ਦੌਰਾਨ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਬਣਾਈ ਵਿਸੇਸ ਜਾਂਚ ਟੀਮ ਵੱਲੋਂ ਖ਼ੁਲਾਸਾ ਕੀਤਾ ਗਿਆ ਸੀ ਕਿ ਬਿਸ਼ਨੋਈ ਦੀਆਂ ਉਕਤ ਨਿੱਜੀ ਚੈਨਲ ਨਾਲ ਪ੍ਰਸਾਰਤ ਦੋ ਇੰਟਰਵਿਊਜ਼ ਵਿਚੋਂ ਇੱਕ ਰਾਜਸਥਾਨ ਅਤੇ ਇੱਕ ਖਰੜ ਸੀਆਈਏ ਵਿਚ ਕੀਤੀ ਗਈ ਸੀ।

 

Related posts

ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ 155 ਜਣੇ ਪੁਲਿਸ ਅੜਿੱਕੇ

punjabusernewssite

ਫਿਰੋਜ਼ਪੁਰ ਤੀਹਰਾ ਕਤਲ ਕਾਂਡ: ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਹੋਰ ਅਹਿਮ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

punjabusernewssite

ਵਪਾਰੀ ਦੇ ਕਤਲ ਦੇ ਰੋਸ਼ ਵਜੋਂ ਬਠਿੰਡਾ ਦੇ ਬਾਜ਼ਾਰ ਹੋਏ ਬੰਦ

punjabusernewssite