ਚੰਡੀਗੜ੍ਹ, 16 ਅਗਸਤ: ਸੋਸਲ ਮੀਡੀਆ ’ਤੇ ਅਕਸਰ ਹੀ ਚਰਚਾ ਵਿਚ ਰਹਿਣ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀ ਨੂੰ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੀ ਸਹਾਇਤਾ ਨਾਲ ਹਸਪਤਾਲ ਵਿਚੋਂ ਚੁੱਕ ਲਿਆ ਹੈ। ਬਾਬੇ ਖੇੜੀ ਵਾਲੇ ਅਤੇ ਉਸਦੇ ਇੱਕ ਚਚੇਰੇ ਭਰਾ ਵਿਰੁਧ ਪੁਲਿਸ ਨੇ ਆਪਣੀ ਸੱਸ ’ਤੇ ਗੋਲੀਆਂ ਚਲਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ 13 ਅਗਸਤ ਨੂੰ ਪਰਚਾ ਦਰਜ਼ ਕੀਤਾ ਸੀ। ਉਂਝ ਇਸ ਘਟਨਾ ਵਿਚ ਬਾਬੇ ਖੇੜੀ ਵਾਲੇ ’ਤੇ ਕਾਰ ਚੜਾ ਕੇ ਉਸਨੂੰ ਜਾਨੋ-ਮਾਰਨ ਦੇ ਦੋਸ਼ਾਂ ਹੇਠ ਉਸਦੇ ਸਹੁਰੇ ਪ੍ਰਵਾਰ ਵਿਰੁਧ ਵੀ ਪਰਚਾ ਦਰਜ਼ ਹੋਇਆ ਸੀ ਤੇ ਪੁਲਿਸ ਨੇ ਸਹੁਰੇ ਪ੍ਰਵਾਰ ਦੇ ਤਿੰਨ ਮੈਂਬਰਾਂ ਨੂੰ ਵੀ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ।
ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਨੇ ਕੱਢਿਆ ਰੋਸ਼ ਮਾਰਚ
ਮੌਜੂਦਾ ਸਮੇਂ ਬਾਬਾ ਚੰਡੀਗੜ੍ਹ ਦੇ 32 ਸੈਕਟਰ ਸਥਿਤ ਸਰਕਾਰੀ ਹਸਪਤਾਲ ਵਿਚ ਦਾਖ਼ਲ ਸੀ, ਜਿੱਥੇ ਬੀਤੀ ਰਾਤ ਉਸਨੂੰ ਛੁੱਟੀ ਦੇ ਦਿੱਤੀ ਗਈ ਤੇ ਜਿਸਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਮੱਦਦ ਨਾਲ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਇਸ ਮੌਕੇ ਬਾਬੇ ਖੇੜੀ ਵਾਲੇ ਨੇ ਦੋਸ਼ ਲਗਾਇਆ ਕਿ ਉਸਦਾ ਹਾਲੇ ਇਲਾਜ਼ ਚੱਲ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੇ ਉਸਦੀ ਸੱਸ ਤੇ ਦੂਜੇ ਮੁਜਰਮਾਂ ਨੂੰ ਗ੍ਰਿਫਤਾਰ ਵੀ ਨਹੀਂ ਕੀਤਾ ਜਦ ਕਿ ਉਸਨੂੰ ਹਸਪਤਾਲ ਵਿਚੋਂ ਚੁੱਕਣ ਆ ਗਈ।
ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਿਹਤ ਤੇ ਸਿੱਖਿਆ ਖੇਤਰ ਨੂੰ ਹੁਲਾਰਾ ਦਿੱਤਾ ਜਾਵੇਗਾ: ਮੁੱਖ ਮੰਤਰੀ
ਜਿਕਰਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਵਿਆਹੇ ਬਾਬਾ ਗੁਰਵਿੰਦਰ ਸਿੰਘ ਦਾ ਆਪਣੀ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ ਤੇ ਉਸਦੀ ਪਤਨੀ ਕਾਫ਼ੀ ਸਮੇਂ ਤੋਂ ਆਪਣੇ ਪੇਕੇ ਪ੍ਰਵਾਰ ਬੈਠੀ ਹੋਈ ਸੀ। ਘਟਨਾ ਵਾਲੇ ਦਿਨ ਉਹ ਆਪਣੇ ਇੱਕ ਭਰਾ ਨਾਲ ਉਸਨੂੰ ਲੈਣ ਗਿਆ ਸੀ, ਜਿੱਥੇ ਵਿਵਾਦ ਹੋ ਗਿਆ ਤੇ ਗੋਲੀਆਂ ਵੀ ਚੱਲੀਆਂ ਸਨ। ਇਸ ਝਗੜੇ ਦੀਆਂ ਸੋਸਲ ਮੀਡੀਆ ’ਤੇ ਵੀਡੀਓ ਵੀ ਵਾਈਰਲ ਹੋ ਰਹੀਆਂ ਹਨ। ਇਸ ਝਗੜੇ ਤੋਂ ਬਾਅਦ ਬਾਬੇ ਦੀ ਸੱਸ ਗੁਰਜੀਤ ਕੌਰ ਅਤੇ ਹੋਰਨਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਗੁਰਜੀਤ ਕੌਰ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।
Share the post "ਪੁਲਿਸ ਨੇ ਹਸਪਤਾਲ ‘ਚੋਂ ਚੁੱਕਿਆ ਖੇੜੀ ਵਾਲਾ ਬਾਬਾ, ਸੱਸ ’ਤੇ ਗੋ+ਲੀਆਂ ਚਲਾਉਣ ਦਾ ਹੈ ਦੋਸ਼"