ਬਲਾਤਕਾਰ ਦੇ ਮੁਲਜ਼ਮ ਅਮਰਜੀਤ ਚਾਵਲਾ ਦੇ ਘਰ ਪੁਲਿਸ ਦੀ Raid; LOC ਜਾਰੀ,ਪਤਨੀ ਤੋਂ ਕੀਤੀ ਪੁਛਗਿਛ

Date:

spot_img

Ludhiana News: ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਬਹਿਰੀਨ ਵਾਲੀ ਬੀਬੀ ਨਾਲ ਤਖ਼ਤ ਸ਼੍ਰੀ ਕੇਸਗੜ੍ਹ ਦੀਆਂ ਸਰਾਵਾਂ ਵਿਚ ਹੋਏ ਬਲਾਤਕਾਰ ਮਾਮਲੇ ਦੇ ਮੁੱਖ ਮੁਲਜ਼ਮ ਸਾਬਕਾ ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਘਰ ਅੱਜ ਐਤਵਾਰ ਨੁੰ ਸ਼੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ 👉Punjab Police ਦੀ ਚਰਚਿਤ ਮਹਿਲਾ Inspector 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੀ ਗੰਨਮੈਂਨ ਸਮੇਤ ਗ੍ਰਿਫਤਾਰ

ਹਾਲਾਂਕਿ ਚੱਲ ਰਹੀਆਂ ਖ਼ਬਰਾਂ ਮੁਤਾਬਕ ਚਾਵਲਾ ਦੇ ਪਹਿਲਾਂ ਹੀ ਪਰਚਾ ਦਰਜ਼ ਹੋਣ ਤੋਂ ਬਾਅਦ ਵਿਦੇਸ਼ ਫ਼ਰਾਰ ਹੋਣ ਦੀਆਂ ਕੰਨਸੋਆਂ ਹਨ, ਜਿਸਦੇ ਚੱਲਦੇ ਡੀਐਸਪੀ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਮਹਿਲਾ ਮੁਲਾਜਮਾਂ ਸਮੇਤ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਇਲਾਕੇ ਵਿਚ ਸਥਿਤ ਚਾਵਲਾ ਦੇ 1542-ਡੀ ਘਰ ਵਿਚ ਪੁੱਜੀ ਪੁਲਿਸ ਵੱਲੋਂ ਉਨ੍ਹਾਂ ਦੀ ਧਰਮਪਤਨੀ ਅਤੇ ਪ੍ਰਵਾਰ ਦੇ ਹੋਰਨਾਂ ਮੈਂਬਰਾਂ ਤੋਂ ਪੁਛਗਿਛ ਕੀਤੀ ਗਈ।

ਇਹ ਵੀ ਪੜ੍ਹੋ 👉ਚਿਤਕਾਰਾ ਤੋਂ ਬਾਅਦ LPU ‘ਚ ਹਿੰਸਕ ਪ੍ਰਦਰਸ਼ਨ, ਕੀਤੀ ਭੰਨਤੋੜ, 3 ਜ਼ਿਲ੍ਹਿਆਂ ਦੀ ਪੁਲਿਸ ਨੇ ਸੰਭਾਲੀ ਸਥਿਤੀ, ਦੇਖੋ ਵੀਡੀਓ

ਇਸ ਦੌਰਾਨ ਮੀਡੀਆ ਨਾਂਲ ਗੱਲਬਾਤ ਕਰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ 21 ਅਗਸਤ 2026 ਨੂੰ ਆਨੰਦਪੁਰ ਸਾਹਿਬ ਪੁਲਿਸ ਸਟੇਸ਼ਨ ਵਿੱਚ ਬਲਾਤਕਾਰ ਦੇ ਮਾਮਲੇ ‘ਚ ਅਮਰਜੀਤ ਸਿੰਘ ਚਾਵਲਾ ਮੁੱਖ ਮੁਲਜ਼ਮ ਹੈ, ਜਿਸਦੇ ਚੱਲਦੇ ਅੱਜ ਟੀਮ ਇੱਥੇ ਜਾਂਚ ਕਰਨ ਲਈ ਪੁੱਜੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਸਤਾਵੇਜ਼ ਜਾਂ ਹੋਰ ਤਕਨੀਕੀ ਸਬੂਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਧਰ, ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਚਾਵਲਾ ਵਿਰੁਧ LOC ਜਾਰੀ ਕੀਤੀ ਹੈ। ਇਸਤੋਂ ਚਾਵਲਾ ਦੇ ਦੇਸ ਵਿਚ ਹੋਣ ਜਾਂ ਵਿਦੇਸ਼ ਵਿਚ ਜਾਣ ਬਾਰੇ ਵੀ ਗੱਲ ਸਾਹਮਣੇ ਆਵੇਗੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related