ਪੁਲਿਸ ਦੀ ਸਪਾ ਸੈਂਟਰ ’ਤੇ ਛਾਪੇਮਾਰੀ, ਨੌਜਵਾਨ ਕੁੜੀ ਨੇ ਮਾਰੀ ਚੌਥੀ ਮੰਜ਼ਿਲ ਤੋਂ ਛਾਲ

Date:

spot_img

ਜੀਰਕਪੁਰ, 19 ਅਕਤੂਬਰ: ਚੰਡੀਗੜ੍ਹ ਦੇ ਬਿਲਕੁੱਲ ਨਾਲ ਲੱਗਦੇ ਜੀਰਕਪੁਰ ਸ਼ਹਿਰ ਦੇ ਵਿਚ ਚੱਲ ਰਹੇ ਵੱਖ ਵੱਖ ਹੋਟਲਾਂ ਅਤੇ ਸਪਾ ਸੈਂਟਰਾਂ ਵਿਚ ਗਲਤ ਧੰਦਾ ਹੋਣ ਦੀਆਂ ਚਰਚਾਵਾਂ ਦੌਰਾਨ ਬੀਤੀ ਰਾਤ ਸਿਟੀ ਪੁਲਿਸ ਵੱਲੋਂ ਇੱਕ ਸਪਾ ਸੈਂਟਰ ‘ਤੇ ਕੀਤੀ ਛਾਪੇਮਾਰੀ ਦੌਰਾਨ ਇੱਥੇ ਕੰਮ ਕਰਦੀ ਇੱਕ ਲੜਕੀ ਵੱਲੋਂ ਚੌਥੀ ਮੰਜ਼ਿਲ ਤੋਂ ਛਾਲ ਮਾਰ ਦੇਣ ਦੀ ਸੂਚਨਾ ਸਾਹਮਣੇ ਆਈ ਹੈ। ਲੜਕੀ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ, ਜਿਸਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸੂਚਨਾ ਮੁਤਾਬਕ ਪੁਲਿਸ ਨੇ ਟ੍ਰਿਪਲ ਸੀ ਨਾਂ ਦੇ ਇਸ ਸਪਾ ਸੈਂਟਰ ਵਿਚ ਅਚਨਚੇਤ ਚੈਕਿੰਗ ਕੀਤੀ ਸੀ, ਜਿਸਤੋਂ ਬਾਅਦ ਇਹ ਘਟਨਾ ਵਾਪਰੀ।

ਇਹ ਵੀ ਪੜ੍ਹੋ:ਨਾਭਾ ਦੇ ਕਰਿਆਨਾ ਗੋਦਾਮ ’ਚ ਚੋਰਾਂ ਨੇ ਲੱਖਾਂ ’ਤੇ ਕੀਤਾ ਹੱਥ ਸਾਫ਼

ਪੁਲਿਸ ਅਧਿਕਾਰੀਆਂ ਮੁਤਾਬਕ ਸਿਕਾਇਤਾਂ ਮਿਲ ਰਹੀਆਂ ਸਨ ਕਿ ਇਸ ਸੈਂਟਰ ਵਿਚ ਮਸਾਜ਼ ਦੇ ਨਾਂ ‘ਤੇ ਗਲਤ ਧੰਦਾ ਚਲਾਇਆ ਜਾ ਰਿਹਾ, ਜਿਸਦੀ ਜਾਂਚ ਲਈ ਇਹ ਚੈਕਿੰਗ ਕੀਤੀ ਗਈ ਸੀ। ਪ੍ਰੰਤੂ ਇਸ ਦੌਰਾਨ ਇੱਕ ਲੜਕੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਲੜਕੀ ਵੱਲੋਂ ਕਿਸ ਕਾਰਨ ਕਰਕੇ ਛਾਲ ਮਾਰੀ ਗਈ। ਫ਼ਿਲਹਾਲ ਜਾਂਚ ਜਾਰੀ ਹੈ। ਗੌਰਤਲਬ ਹੈ ਕਿ ਕੁੱਝ ਮਹੀਨੇ ਪਹਿਲਾਂ ਅੰਮ੍ਰਿਤਸਰ ਵਿਚ ਵੀ ਪੁਲਿਸ ਵੱਲੋਂ ਇੱਕ ਸਪਾ ਸੈਂਟਰ ’ਤੇ ਛਾਪੇਮਾਰੀ ਦੌਰਾਨ ਉਥੇ ਮੋਜੂਦ ਇੱਕ ਵਿਦੇਸ਼ੀ ਲੜਕੀ ਨੇ ਛਾਲ ਮਾਰ ਦਿੱਤੀ ਸੀ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ 6.50 ਲੱਖ ਬੂਟੇ : ਡਿਪਟੀ ਕਮਿਸ਼ਨਰ

👉"ਵਿਸ਼ਵ ਵਾਤਾਵਰਣ ਦਿਵਸ" ਮੌਕੇ ਪਿੰਡ ਡੂੰਮਵਾਲੀ ਵਿਖੇ "ਨਾਨਕ ਬਗੀਚੀ"...