Bathinda News: ਲੰਘੀ 2 ਅਪ੍ਰੈਲ ਦੀ ਸ਼ਾਮ ਨੂੰ ਬਠਿੰਡਾ ਦੇ ਬਾਦਲ ਰੋਡ ਤੋਂ 17 ਗ੍ਰਾਂਮ ਚਿੱਟੇ ਸਹਿਤ ਥਾਰ ਗੱਡੀ ਵਿਚੋਂ ਗ੍ਰਿਫਤਾਰ ਕੀਤੀ ਗਈ ਮਹਿਲਾ ਪੁਲਿਸ ਮੁਲਾਜਮ ਅਮਨਦੀਪ ਕੌਰ, ਜਿਸਨੂੰ ਹੁਣ ‘insta queen’ ਦੇ ਨਾਂ ਨਾਲ ਵੀ ਜਾਣਿਆ ਲੱਗਿਆ ਹੈ, ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਅਮਨਦੀਪ ਕੌਰ ਨੂੰ 2 ਦਿਨਾਂ ਦੇ ਹੋਰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।
ਇਹ ਵੀ ਪੜ੍ਹੋ ਮੰਦਭਾਗੀ ਖ਼ਬਰ: 12ਵੀਂ ਜਮਾਤ ਦੇ ਵਿਦਿਆਰਥੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਆਤਮ.ਹੱਤਿਆ
ਪੁਲਿਸ ਅਧਿਕਾਰੀਆਂ ਨੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿਚ ਦਾਅਵਾ ਕੀਤਾ ਸੀ ਕਿ ਇਸਦੇ ਕੋਲੋਂ ਹਾਲੇ ਹੋਰ ਪੁਛਗਿਛ ਕੀਤੀ ਜਾਣੀ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਇਹ ਪੁਲਿਸ ਕੋਲ ਪਿਛਲੇ ਤਿੰਨ ਦਿਨਾਂ ਤੋਂ ਪੁਲਿਸ ਰਿਮਾਂਡ ’ਤੇ ਚੱਲ ਰਹੀ ਹੈ। ਇਸ ਮਹਿਲਾ ਮੁਲਾਜਮ ਕੋਲੋਂ ਖ਼ੁਦ ਐਸਐਸਪੀ ਤੋਂ ਇਲਾਵਾ ਕਂੇਦਰੀ ਏਜੰਸੀ ਦੇ ਅਧਿਕਾਰੀ ਵੀ ਪੁਛਗਿਛ ਕਰ ਚੁੱਕੇ ਹਨ।
ਇਹ ਵੀ ਪੜ੍ਹੋ Ludhiana by-election; ਭਾਜਪਾ ਵੱਲੋਂ ‘ਖਾਸਾ ਵੱਡਾ ਬੰਦਾ’ ਚੋਣ ਮੈਦਾਨ ’ਚ ਉਤਾਰੇ ਜਾਣ ਦੀ ਚਰਚਾ!
ਸੂਤਰਾਂ ਮੁਤਾਬਕ ਜਾਂਚ ਦੌਰਾਨ ਬੇਸ਼ੱਕ ਇਸ ਮਹਿਲਾ ਮੁਲਾਜਮ ਦੀ ਜਾਇਦਾਦ ਬਾਰੇ ਕਾਫ਼ੀ ਅਹਿਮ ਖ਼ੁਲਾਸੇ ਹੋਏ ਹਨ ਪ੍ਰੰਤੁੂ ਨਸ਼ਾ ਤਸਕਰੀ ਦੇ ਮਾਮਲੇ ਵਿਚ ਗੱਲ ਅੱਗੇ ਨਹੀਂ ਤੁਰੀ ਹੈ। ਇਸਤੋ. ਇਲਾਵਾ ਇਸ ਮਹਿਲਾ ਪੁਲਿਸ ਮੁਲਾਜਮ ਦਾ ਸਾਥੀ ਬਲਵਿੰਦਰ ਸਿੰਘ ਸੋਨੂੰ ਵੀ ਹਾਲੇ ਪੁਲਿਸ ਦੀ ਗ੍ਰਿਫਤਾਰ ਵਿਚ ਨਹੀਂ ਆਇਆ ਹੈ। ਜਦੋਂ ਪੁਲਿਸ ਵੱਲੋਂ ਇਸ ਮਹਿਲਾ ਕਾਂਸਟੇਬਲ ਦੇ ਮੋਬਾਇਲ ਫ਼ੋਨਾਂ ਦੀ ਜਾਂਚ ਕਰਨ ਤੋਂ ਇਲਾਵਾ ਉਸਦੀ ਜਾਇਦਾਦ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "Poice ਵਾਲੀ ਨਸ਼ਾ ਤਸਕਰ ‘Insta queen’ ਦਾ ਮੁੜ ਮਿਲਿਆ 2 ਦਿਨਾਂ ਦਾ ਹੋਰ ਰਿਮਾਂਡ"