Friday, April 17, 2026
spot_img
spot_img

ਦੋਸਤ ਨਾਲ ਦੋਸਤੀ ਟੁੱਟਣ ਦੇ ‘ਗੁੱਸੇ’ ’ਚ ਦੂਜੇ ਦੋਸਤ ਦਾ ਕੀਤਾ ਕਤਲ

Date:

spot_img

ਬਠਿੰਡਾ, 26 ਜਨਵਰੀ: ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਊਕੇ ’ਚ ਹੋਏ ਇੱਕ ਨੌਜਵਾਨ ਦੇ ਅੰਨ੍ਹੇ ਕਤਲ ਦਾ ਮਾਮਲਾ ਰਾਮਪੁਰਾ ਸਦਰ ਦੀ ਪੁਲਿਸ ਨੇ ਸੁਲਝਾ ਲਿਆ ਹੈ। 21 ਸਾਲਾਂ ਦੇ ਗੱਭਰੂ ਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ, ਬਲਕਿ ਉਸਦਾ ਇੱਕ ਦੋਸਤ ਹੀ  ਨਿਕਲਿਆ ਹੈ, ਜਿਸਨੂੰ ਇਹ ਸ਼ੱਕ ਸੀ ਕਿ ਇਸਦੇ ਕਰਕੇ ਉਸਦੀ ਇੱਕ ਹੋਰ ਦੋਸਤ ਨਾਲ ਦੋਸਤੀ ਟੁੱਟ ਗਈ ਸੀ। ਸਿਰਫ਼ ਇੰਨ੍ਹੀਂ ਛੋਟੀ ਗੱਲ ਕਰਕੇ ਨਾ ਸਿਰਫ਼ ਕਥਿਤ ਦੋਸੀ ਨੇ ਨੌਜਵਾਨ ਦਾ ਕਤਲ ਕਰ ਦਿੱਤਾ, ਬਲਕਿ ਲਾਸ਼ ਨੂੰ ਅਪਣੇ ਪਸੂਆਂ ਵਾਲੇ ਘਰ ਟੋਆ ਪੁੱਟ ਕੇ ਨੱਪ ਦਿੱਤਾ। ਪੁਲਿਸ ਵਲੋਂ ਇਸ ਘਟਨਾ ਦੀ ਤਹਿਕੀਕਾਤ ਤੋਂ ਬਾਅਦ ਕਥਿਤ ਕਾਤਲ ਦੋਸਤ ਅਤੇ ਉਸਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ।

 

ਉਗਰਾਹਾ ਕਿਸਾਨ ਜਥੈਬੰਦੀ ਨੇ ਬਠਿੰਡਾ ਸ਼ਹਿਰ ਦੀਆਂ ਸੜਕਾਂ ‘ਤੇ ਕੀਤੀ ਟਰੈਕਟਰ ਪਰੇਡ

ਦਸਣਾ ਬਣਦਾ ਹੈ ਕਿ ਮ੍ਰਿਤਕ ਨੌਜਵਾਨ ਅਰਸ਼ਦੀਪ ਸਿੰਘ ਪੁੱਤਰ ਸੁਖਦੀਪ ਸਿੰਘ ਲੰਘੀ 17 ਦੀ ਸ਼ਾਮ ਨੂੰ ਅਚਾਨਕ ਗਾਇਬ ਹੋ ਗਿਆ ਸੀ। ਕੁੱਝ ਲੋਕਾਂ ਨੇ ਉਸਨੂੰ ਇੱਕ ਨੌਜਵਾਨ ਦੇ ਪਿੱਛੇ ਮੋਟਰਸਾਈਕਲ ’ਤੇ ਜਾਂਦੇ ਹੋਏ ਦੇਖਿਆ ਸੀ ਪ੍ਰੰਤੂ ਉਸਤੋਂ ਬਾਅਦ ਉਸਦੀ ਕੋਈ ਉੱਘ ਸੁੱਘ ਨਹੀਂ ਨਿਕਲੀ।। ਉਸਦਾ ਫ਼ੋਨ ਵੀ ਬੰਦ ਆ ਰਿਹਾ ਸੀ। ਪੁਲਿਸ ਨੂੰ ਵੀ ਘਟਨਾ ਦੀ ਸੂਚਨਾ ਮਿਲੀ ਤੇ ਮਾਮਲੇ ਦੀ ਜਾਂਚ ਤੋਂ ਬਾਅਦ ਜੋ ਕਹਾਣੀ ਸਾਹਮਣੇ ਆਈ ਉਹ ਕਾਫ਼ੀ ਲੂੰ-ਕੰਡੇ ਖੜੇ ਕਰਨ ਵਾਲੀ ਦੱਸੀ ਜਾ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਅਰਸਦੀਪ ਦਾ ਕਾਤਲ ਕੋਈ ਹੋਰ ਨਹੀਂ, ਬਲਕਿ ਉਸਦਾ ਅਪਣਾ ਹੀ ਇੱਕ ਦੋਸਤ ਗੁਰਭਿੰਦਰ ਉਰਫ਼ ਗੋਲਡੀ ਸੀ।

CM ਨੇ ਦੱਸੀ Good News: ਦੋ ਮਹੀਨਿਆਂ ਬਾਅਦ ਮੁੜ ਬਣਨਗੇ ਪਿਤਾ

ਜਿਸਨੇ ਅਪਣੇ ਇੱਕ ਹੋਰ ਸਾਥੀ ਬਲਜੀਤ ਉਰਫ਼ ਪ੍ਰਭੂ ਦੇ ਨਾਲ ਮਿਲਕੇ ਇਹ ਕਾਰਾ ਕੀਤਾ ਸੀ। ਜੇਕਰ ਕਤਲ ਦੇ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਨਿੱਕੀ ਜਿਹੀ ਗੱਲ ਦੱਸੀ ਜਾ ਰਹੀ ਹੈ, ਜਿਸਦੇ ਪਿੱਛੇ ਇੱਕ ਗੱਭਰੂ ਨੌਜਵਾਨ ਦਾ ਕਤਲ ਹੋ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਅਰਸ਼ਦੀਪ ਅਤੇ ਗੋਲਡੀ ਦਾ ਇੱਕ ਹੋਰ ਸਾਂਝਾ ਦੋਸਤ ਸੀ, ਜੋ ਕੁੱਝ ਮਹੀਨੇ ਪਹਿਲਾਂ ਬਾਹਰ ਚਲਾ ਗਿਆ। ਕਿਸੇ ਕਾਰਨ ਉਸਨੇ ਗੋਲਡੀ ਦੇ ਨਾਲ ਦੋਸਤੀ ਤੋੜ ਦਿੱਤੀ ਸੀ ਤੇ ਗੋਲਡੀ ਇਸਦੇ ਲਈ ਅਰਸ਼ ਨੂੰ ਜਿੰਮੇਵਾਰ ਮੰਨਦਾ ਸੀ। ਜਿਸਦੇ ਚੱਲਦੇ ਉਸਨੇ ਪਹਿਲਾਂ ਹੀ ਉਸਦਾ ਕਤਲ ਕਰਨ ਦੀ ਯੋਜਨਾ ਬਣਾ ਲਈ ਸੀ।

ਡੇਰਾ ਮੁੱਖੀ ਰਾਮ ਰਹੀਮ ਦੀ ਪੈਰੋਲ ‘ਚ ਵਾਧਾ

ਹਾਲਾਂਕਿ ਪਹਿਲਾਂ ਕਥਿਤ ਕਾਤਲ ਨੇ ਪੁਲਿਸ ਕੋਲ ਇਹ ਦਾਅਵਾ ਕੀਤਾ ਸੀ ਕਿ ਮ੍ਰਿਤਕ ਉਸਦੇ ਇੱਕ ਰਿਸ਼ਤੇਦਾਰ ਭੈਣ ਨੂੰ ਛੇੜਦਾ ਸੀ ਪ੍ਰੰਤੂ ਪੁਲਿਸ ਜਾਂਚ ਦੌਰਾਨ ਇਹ ਕਹਾਣੀ ਵੀ ਝੂਠੀ ਨਿਕਲੀ। ਘਟਨਾ ਵਾਲੇ ਦਿਨ ਪਹਿਲਾਂ ਹੀ ਬਣਾਈ ਯੋਜਨਾ ਤਹਿਤ ਗੋਲਡੀ ਅਰਸ਼ ਨੂੰ ਅਪਣੇ ਮੋਟਰਸਾਈਕਲ ’ਤੇ ਬਿਠਾ ਕੇ ਪਿੰਡ ਵਿਚ ਹੀ ਚੱਲ ਰਹੇ ਇੱਕ ਟੂਰਨਾਮੈਂਟ ਮੇਲੇ ਉਪਰ ਲੈ ਕੇ ਗਿਆ। ਜਿੱਥੇ ਉਸਨੇ ਇਸ ਮੇਲੇ ਦੇ ਸਾਹਮਣੇ ਹੀ ਅਪਣੇ ਇੱਕ ਚਚੇਰੇ ਭਰਾ ਦੀ ਵਰਕਸ਼ਾਪ ਵਿਚ ਮੋਟਰਸਾਈਕਲ ਖੜਾ ਕਰਨ ਦਾ ਬਹਾਨਾ ਬਣਾ ਕੇ ਅਰਸ਼ ਨੂੰ ਵਰਕਸ਼ਾਪ ਦੇ ਅੰਦਰ ਹੀ ਲੈ ਗਿਆ। ਇਸ ਦੌਰਾਨ ਉਸਨੇ ਪ੍ਰਭੂ ਨੂੰ ਸੱਦਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਦੋਨਾਂ ਨੇ ਵਰਕਸ਼ਾਪ ਦਾ ਗੇਟ ਬੰਦ ਕਰਕੇ ਉਸਨੂੰ ਬੰਨ ਕੇ ਕੁੱਟ ਮਾਰ ਸ਼ੁਰੂ ਕਰ ਦਿੱਤੀ।

ਬੱਚਿਆਂ ਨੂੰ ਲੱਗੀਆਂ ਮੌਜਾਂ, ਸਕੂਲਾਂ ‘ਚ ਦੋ ਦਿਨਾਂ ਦੀਆਂ ਛੁੱਟੀਆਂ

ਇਸਤੋਂ ਬਾਅਦ ਪ੍ਰਭੂ ਵਾਪਸ ਚਲਾ ਗਿਆ ਤੇ ਬਾਅਦ ਵਿਚ ਗੋਲਡੀ ਨੇ ਉਸਨੂੰ ਕਥਿਤ ਤੌਰ ’ਤੇ ਮਾਰ ਦਿੱਤਾ ਤੇ ਕੁੱਝ ਸਮੇਂ ਬਾਅਦ ਮੋਟਰਸਾਈਕਲ ਪਿੱਛੇ ਰੇਹੜੀ ਪਾ ਕੇ ਉਸਨੂੰ ਲਾਸ਼ ਨੂੰ ਰਾਤ ਦੇ ਹਨੇਰੇ ’ਚ ਅਪਣੇ ਬਾਹਰਲੇ ਘਰ ਲੈ ਗਿਆ, ਜਿੱਥੇ ਇੱਕ ਖ਼ਾਲੀ ਪਏ ਕਮਰੇ ਵਿਚ ਪਹਿਲਾਂ ਹੀ ਟੋਆ ਪੁੱਟਿਆ ਹੋਇਆ ਸੀ। ਲਾਸ਼ ਨੂੰ ਇਸ ਟੋਅੇ ਵਿਚ ਸੁੱਟ ਕੇ ਬੰਦ ਕਰ ਦਿੱਤਾ ਪ੍ਰੰਤੂ ਕੁੱਝ ਦਿਨਾਂ ਬਾਅਦ ਇਸ ਟੋਅੇ ਵਿਚ ਬਦਬੂ ਆਉਣੀ ਸ਼ੁਰੂ ਹੋਈ ਤਾਂ ਇਸ ਘਟਨਾ ਤੋਂ ਪਰਦਾ ਉੱਠਣਾ ਸ਼ੁਰੂ ਹੋਇਆ। ਥਾਣਾ ਸਦਰ ਦੇ ਐਸ.ਐਚ.ਓ ਗੁਰਦੀਪ ਸਿੰਘ ਨੇ ਕਾਤਲਾਂ ਨੂੰ ਫ਼ੜਣ ਦੀ ਪੁਸ਼ਟੀ ਕਰਦਿਆਂ ਦਸਿਅ ਕਿ ਇੰਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਗੰਭੀਰਤਾ ਨਾਲ ਪੁਛਗਿਛ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...