29 Views
ਇੱਕ ਦੂਜੇ ਦੀਆਂ ਪੱਗਾਂ ਲਾਹੀਆਂ, ਜਾਂਚ ਕੇ ਹੋਈ ਕੁੱਟਮਾਰ
ਲੁਧਿਆਣਾ,11 ਦਸੰਬਰ: ਬੀਤੀ ਦੇਰ ਸ਼ਾਮ ਸਥਾਨਕ ਸਿਵਲ ਹਸਪਤਾਲ ਵਿਖੇ ਵਾਪਰੀ ਇੱਕ ਘਟਨਾ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਥਾਣੇਦਾਰ ਅਤੇ ਲੁਧਿਆਣਾ ਕਚਹਿਰੀਆਂ ਦੇ ਇੱਕ ਵਕੀਲ ਦੇ ਆਪਸ ਵਿੱਚ ਗੁੱਥਮਗੁੱਥੀ ਹੋਣ ਅਤੇ ਇੱਕ ਦੂਜੇ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਦੋਨਾਂ ਦੀਆਂ ਪੱਗਾਂ ਲੱਥਣ ਅਤੇ ਇੱਕ ਦੂਜੇ ਉੱਪਰ ਸੱਟਾਂ ਮਾਰਨ ਦੇ ਵੀ ਦੋਸ਼ ਲਗਾਏ ਗਏ ਹਨ। ਇਸ ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਐਡਵੋਕੇਟ ਨੂੰ ਪੁਲਿਸ ਥਾਣਾ ਨੰਬਰ ਦੋ ਵਿੱਚ ਲਿਜਾਇਆ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਇਸ ਘਟਨਾ ਲਈ ਜਿੰਮੇਵਾਰ ਹੋਵੇਗਾ ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਮਿਲੀ ਸੂਚਨਾ ਮੁਤਾਬਕ ਥਾਣਾ ਹੈਬੋਵਾਲ ਦਾ ਇੱਕ ਏਐਸਆਈ ਦੇਰ ਸ਼ਾਮ ਕਿਸੇ ਮੁਜਰਮ ਦਾ ਮੈਡੀਕਲ ਕਰਵਾਉਣ ਗਿਆ ਹੋਇਆ ਸੀ। ਇਸ ਦੌਰਾਨ ਉੱਥੇ ਐਡਵੋਕੇਟ ਸੁਖਵਿੰਦਰ ਸਿੰਘ ਭਾਟੀਆ ਵੀ ਆਪਣੇ ਮੁਨਸ਼ੀ ਪ੍ਰੇਮ ਕੁਮਾਰ ਦਾ ਮੈਡੀਕਲ ਕਰਵਾਉਣ ਆਇਆ ਹੋਇਆ ਸੀ।ਮੌਕੇ ‘ਤੇ ਹਾਜ਼ਰ ਲੋਕਾਂ ਮੁਤਾਬਕ ਇੱਕ ਦੂਜੇ ਤੋਂ ਪਹਿਲਾਂ ਮੈਡੀਕਲ ਕਰਵਾਉਣ ਨੂੰ ਲੈ ਕੇ ਦੋਨਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ ਜੋ ਕਿ ਵੱਧਦੀ ਵੱਧਦੀ ਹੱਥੋਂ ਪਾਈ ਅਤੇ ਫਿਰ ਕੁੱਟਮਾਰ ਤੱਕ ਪੁੱਜ ਗਈ। ਬਹਰਰਾਲ ਇਸ ਘਟਨਾ ਦੀ ਲੋਕਾਂ ਵਿਚ ਕਾਫੀ ਚਰਚਾ ਹੈ।