ਜਲੰਧਰ, 25 ਜੂਨ: ਪਿਛਲੇ ਕਰੀਬ ਇੱਕ ਦਹਾਕੇ ਤੋਂ ਧਰਾਤਲ ਵੱਲ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਲੈ ਕੇ ਚੱਲ ਰਹੀਆਂ ਕਿਆਸਅਰਾਈਆਂ ਦੌਰਾਨ ਸੂਬੇ ਦੀ ਇਸ ਸਭ ਤੋਂ ਪੁਰਾਤਨ ਪਾਰਟੀ ’ਚ ਸਿਆਸੀ ਸੰਕਟ ਵਧਦਾ ਜਾ ਰਿਹਾ। ਲੋਕ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਹੁਣ ਮੌਜੂਦਾ ਲੀਡਰਸ਼ਿਪ ਨੂੰ ਲਾਂਭੇ ਕਰਨ ਲਈ ਸ਼ੁਰੂ ਹੋਈਆਂ ਸਿਆਸੀ ਸਰਗਰਮੀਆਂ ਦੌਰਾਨ ਸੁਖਬੀਰ ਬਾਦਲ ਤੇ ਵਿਰੋਧੀ ਧੜਾ ਆਹਮੋ-ਸਾਹਮਣੇ ਆਉਂਦਾ ਨਜ਼ਰ ਆ ਰਿਹਾ। ਇੱਕ ਪਾਸੇ ਜਿੱਥੇ ਪਾਰਟੀ ਨੂੰ ਲਗਾਤਾਰ ਮਿਲੀਆਂ ਹਾਰਾਂ ਦਾ ਵਿਸ਼ਲੇਸਣ ਕਾਰਨ ਪਾਰਟੀ ਦੇ ਟਕਸਾਲੀ ਆਗੂਆਂ ਵੱਲੋਂ ਸਰਗਰਮੀਆਂ ਵਿੱਢੀਆਂ ਹੋਈਆਂ ਹਨ, ਉਥੇ ਇੰਨ੍ਹਾਂ ਸਰਗਰਮੀਆਂ ਨੂੰ ਬਗਾਵਤ ਦੇ ਰੂਪ ਵਿਚ ਦੇਖਣ ਵਾਲੇ ਬਾਦਲ ਪ੍ਰਵਾਰ ਨੇ ਵੀ ਹੁਣ ਅੱਗਿਓ ਟੱਕਰਨ ਦੀ ਵਿਉਂਤਬੰਦੀ ਕਰ ਲਈ ਹੈ।
ਪੰਜਾਬ ਦੇ ਐਮ.ਪੀ ਅੱਜ ਚੁੱਕਣਗੇ ਸਹੁੰ, ਅੰਮ੍ਰਿਤਪਾਲ ਸਿੰਘ ਬਾਰੇ ਸਸਪੈਂਸ ਬਰਕਰਾਰ
ਜਿਸਦੇ ਚੱਲਦੇ ਅੱਜ ਮੰਗਲਵਾਰ ਨੂੰ ਜਿੱਥੇ ਇੱਕ ਪਾਸੇ ਇੱਕ ਧੜੇ ਵੱਲੋਂ ਮੁੜ ਜਲੰਧਰ ਵਿਖੇ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਦੇ ਘਰ ਕਰੀਬ 11 ਵਜੇਂ ਮੀਟਿੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਵੀ ਸਾਢੇ 11 ਵਜੇਂ ਸਮੂਹ ਜ਼ਿਲ੍ਹਾ ਪ੍ਰਧਾਨਾਂ ਅਤੇ ਦੁਪਿਹਰ 2 ਵਜੇਂ ਸਮੂਹ ਹਲਕਾ ਇੰਚਾਰਜ਼ਾਂ ਦੀ ਮੀਟਿੰਗ ਸੱਦ ਲਈ ਹੈ। ਚਰਚਾ ਮੁਤਾਬਕ ਵਿਰੋਧੀ ਧੜਿਆਂ ਦੇ ਹੋਰ ਮਜਬੂਤੀ ਫ਼ੜਣ ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਆਪਣੇ ਸਲਾਹਕਾਰਾਂ ਦੀ ਸਲਾਹ ’ਤੇ ਇੰਨ੍ਹਾਂ ਵਿਰੁਧ ਸਖ਼ਤ ਕਾਰਵਾਈ ਦਾ ‘ਮਨ’ ਬਣਾਇਆ ਦਸਿਆ ਜਾ ਰਿਹਾ। ਇਸੇਕਾਰਨ ਹੀ ਵਿਰੋਧੀ ਧੜੇ ਦੇ ਬਰਾਬਰ ਅੱਜ ਚੰਡੀਗੜ੍ਹ ਵਿਖੇ ਪਾਰਟੀ ਦੇ ਅਹੁੱਦੇਦਾਰਾਂ ਦੀ ਮੀਟਿੰਗ ਸੱਦੀ ਗਈ ਹੈ।
ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੂੰ ਮਿਲੀ ਇੱਕ ਹੋਰ ਵੱਡੀ ਜਿੰਮੇਵਾਰੀ
ਦੂਜੇ ਪਾਸੇ ਪਤਾ ਚੱਲਿਆ ਹੈ ਕਿ ਅੱਜ ਜਲੰਧਰ ਵਿਖੇ ਹੋਣ ਕਾਰਨ ਜਾ ਰਹੀ ਵਿਰੋਧੀ ਧੜੇ ਦੀ ਮੀਟਿੰਗ ਵਿਚ ਲੰਘੀ 22 ਜੂਨ ਨੂੰ ਹੋਈ ਪਿਛਲੀ ਮੀਟਿੰਗ ਵਿਚ ਪੁੱਜੇ ਆਗੂਆਂ ਤੋਂ ਇਲਾਵਾ ਅੱਧੀ ਦਰਜ਼ਨ ਦੇ ਕਰੀਬ ਹੋਰ ਸੀਨੀਅਰ ਆਗੂਆਂ ਨੇ ਹਾਜ਼ਰ ਹੋਣ ਦਾ ਭਰੋਸਾ ਦਿਵਾਇਆ ਹੈ ਤੇ ਇਹ ਵੀ ਪਤਾ ਚੱਲਿਆ ਹੈਕਿ ਆਂਗਣਾੜੀ ਮੁਲਾਜਮ ਆਗੂ ਹਰਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾਉਣ ਤੋਂ ਨਾਖ਼ੁਸ ਕੁੱਝ ਮਹਿਲਾ ਆਗੂ ਵੀ ਅੱਜ ਦੀ ਮੀਟਿੰਗ ਦਾ ਹਿੱਸਾ ਬਣਨ ਜਾ ਰਹੀਆਂ ਹਨ। ਪਿਛਲੇ ਕੁੱਝ ਦਿਨਾਂ ਤੋਂ ਸ: ਬਾਦਲ ਦੀ ਕਾਰਜ਼ਸ਼ੈਲੀ ’ਤੇ ਸਵਾਲ ਖ਼ੜੇ ਕਰਨ ਵਾਲੇ ਉਨ੍ਹਾਂ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਦੇ ਮੀਟਿੰਗ ਵਿਚ ਪੁੱਜਣ ਬਾਰੇ ਜਾਣਕਾਰੀ ਹੈ। ਚਰਚਾ ਮੁਤਾਬਕ ਅੱਜ ਜਲੰਧਰ ਹੋਣ ਵਾਲੀ ਮੀਟਿੰਗ ਵਿਚ ਅਕਾਲੀ ਦਲ ਨੂੰ ਚਲਾਉਣ ਲਈ ਪ੍ਰੀਜੀਡੀਅਮ ਬਣਾਉਣ ਬਾਰੇ ਫੈਸਲਾ ਕੀਤਾ ਜਾ ਸਕਦਾ ਹੈ ਤੇ ਨਾਲ ਹੀ ਡੈਲੀਗੇਟ ਇਜਲਾਸ ਸੱਦਣ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਨਸ਼ਾ ਤਸਕਰਾਂ ਵਿਰੁਧ CM ਦੀ ਸਖ਼ਤੀ: ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੂੰ ਕੱਢੀ ਚਿੱਠੀ,ਕਿਹਾ…..
ਜਿਕਰਯੋਗ ਹੈ ਕਿ 22 ਜੂਨ ਨੂੰ ਪਹਿਲੀ ਮੀਟਿੰਗ ਦੇ ਵਿਚ ਸ੍ਰੋਮਣੀ ਅਕਾਲੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਢਸਾ, ਸੀਨੀਅਰ ਆਗੂ ਪ੍ਰੋ ਪ੍ਰੇਮ ਸਿੰਘ ਚੰਦੂੁਮਾਜਰਾ, ਸਾਬਕਾ ਸ਼ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਰਵਣ ਸਿੰਘ ਫਿਲੌਰ, ਜਸਟਿਸ ਨਿਰਮਲ ਸਿੰਘ, ਪਾਰਟੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ , ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਆਦਿ ਹਾਜ਼ਰ ਹੋੲੋ ਸਨ। ਇੰਨ੍ਹਾਂ ਵਿਚੋਂ ਜਿਆਦਾਤਰ ਅਕਾਲੀ ਆਗੂਆਂ ਨੇ ਗੈਰ-ਰਸਮੀ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਬਾਦਲ ਪ੍ਰਵਾਰ ਦੇ ਵਿਰੋਧੀ ਨਹੀਂ ਹਨ ਪ੍ਰੰਤੂ ਜਿਸ ਤਰ੍ਹਾਂ ਪਾਰਟੀ ਦਾ ਗ੍ਰਾਫ਼ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ ਤੇ ਪੰਜਾਬ ਦੇ ਲੋਕ ਖ਼ਾਸਕਰ ਸਿੱਖ ਅਤੇ ਕਿਸਾਨ ਇਸ ਪੰਥਕ ਪਾਰਟੀ ਤੋਂ ਦੂਰ ਹੁੰਦੇ ਜਾ ਰਹੇ ਹਨ, ਉਸਦੇ ਲਈ ਲੀਡਰਸ਼ਿਪ ਵਿਚ ਵੱਡੀਆਂ ਤਬਦੀਲੀਆਂ ਲਿਆਉਣਾ ਸਮੇਂ ਦੀ ਵੱਡੀ ਲੋੜ ਹੈ।
Share the post "ਅਕਾਲੀ ਦਲ ’ਚ ਸਿਆਸੀ ਸੰਕਟ ਵਧਿਆ: ਸੁਖਬੀਰ ਬਾਦਲ ਅਤੇ ਵਿਰੋਧੀ ਧੜੇ ਨੇ ਅੱਜ ਬਰਾਬਰ ਸੱਦੀਆਂ ਮੀਟਿੰਗਾਂ"