ਡੇਰਾ ਸਿਰਸਾ ਨੂੰ ਮੁਆਫ਼ੀਨਾਮਾ ਦਿਵਾਉਣ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਧੀ-ਵਿਧਾਨ ਮੁਤਾਬਕ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ
ਚੰਡੀਗੜ੍ਹ, 13ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ‘ਕਾਰਜ਼ਸੈੱਲੀ’ ਵਿਰੁਧ ਅਕਾਲੀਆਂ ਦਾ ਗੁੱਸਾ ਹੁਣ ਬਗਾਵਤ ਦਾ ਰੂਪ ਧਾਰਨ ਕਰਨ ਲੱਗਿਆ ਹੈ। ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਢਸਾ ਤੇ ਬੀਬੀ ਪਰਮਜੀਤ ਕੌਰ ਗੁਲਸ਼ਨ ਆਦਿ ਵੱਲੋਂ ਖੁੱਲੇ ਤੌਰ ’ਤੇ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕਰਨ ਤੋਂ ਬਾਅਦ ਹੁਣ ਲੰਮਾ ਸਮੇਂ ਤੋਂ ਸੁਖਬੀਰ ਬਾਦਲ ਦੇ ਕਰੀਬ ਮੰਨੇ ਜਾ ਰਹੇ ਉਨ੍ਹਾਂ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਵੀ ਅਕਾਲੀ ਦਲ ਨੂੰ ਮੁੜ ਲੀਹੇ ਚਾੜਣ ਲਈ ‘ਪੰਚ ਪ੍ਰਧਾਨੀ’ ਸਿਸਟਮ ਲਾਗੂ ਕਰਨ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਡੇਰਾ ਸਿਰਸਾ ਨੂੰ ਕਥਿਤ ਮੁਆਫ਼ੀਨਾਮੇ ਦੇ ਮਾਮਲੇ ’ਤੇ ਪਾਰਟੀ ਪ੍ਰਧਾਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਧੀ-ਵਿਧਾਨ ਮੁਤਾਬਕ ਲਿਖਤੀ ਮੁਆਫ਼ੀ ਮੰਗਣ ਦੀ ਸਲਾਹ ਦਿੱਤੀ ਹੈ।
ਭਾਜਪਾ ਆਗੂ ਫਤਿਹਜੰਗ ਬਾਜਵਾ ਦਾ ਵੱਡਾ ਦਾਅਵਾ, ਕਿਸਾਨਾਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਮੁਲਾਕਾਤ
ਵੀਰਵਾਰ ਨੂੰ ਆਪਣੇ ਸੋਸਲ ਮੀਡੀਆ ਅਕਾਉਂਟ ’ਤੇ ਪਾਈ ਇੱਕ ਪੋਸਟ ਵਿਚ ਸ: ਬਰਾੜ ਨੇ ਸਿੱਧੇ ਤੌਰ ’ਤੇ ਹੀ ਪਾਰਟੀ ਪ੍ਰਧਾਨ ਦੀ ‘ਵਰਕਿੰਗ’ ’ਤੇ ਉਂਗਲਾਂ ਚੁੱਕਦਿਆਂ ਪੰਚ ਪ੍ਰਧਾਨੀ ਸਿਸਟਮ ਹੇਠ 14 ਦਿਸੰਬਰ 2024 ਤੱਕ ਨਵੀ ਭਰਤੀ ਕਰਕੇ ਡੈਲੀਗੇਟਾਂ ਰਾਹੀ ਨਵੇਂ ਪ੍ਰਧਾਨ ਦੀ ਚੋਣ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਇਸਦੇ ਲਈ ਬਣਾਏ ਜਾਣ ਵਾਲੇ ਪ੍ਰਜੀਡੀਅਮ ਵਿਚ ਬਲਵਿੰਦਰ ਸਿੰਘ ਭੁੰਦੜ ਨੂੰ ਕਨਵੀਨਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ,ਬੀਬਾ ਹਰਸਿਮਰਤ ਕੌਰ ਬਾਦਲ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀਕੇ ਪ੍ਰਧਾਨ ਐਸਸੀ ਵਿੰਗ, ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀਸੀ ਵਿੰਗ, ਐਨ ਕੇ ਸ਼ਰਮਾਂ ਪ੍ਰਧਾਨ ਟਰੇਡ ਤੇ ਇੰਡਸਟਰੀ ਵਿੰਗ ਨੂੰ ਮੈਂਬਰ ਅਤੇ ਖੁਦ ਨੂੰ ਬਿਨਾਂ ਵੋਟ ਦੇ ਅਧਿਕਾਰ ਤੋਂ ਮੈਂਬਰ ਸਕੱਤਰ ਬਣਾਉਣ ਦੀ ਪੇਸ਼ਕਸ ਕੀਤੀ ਹੈ।
Big News: NEET Test ਦੀ 23 ਜੂਨ ਨੂੰ ਮੁੜ ਹੋਵੇਗੀ ਪ੍ਰੀਖਿਆ
ਸਿਆਸੀ ਸਕੱਤਰ ਬਰਾੜ ਨੇ ਪਾਰਟੀ ਪ੍ਰਧਾਨ ਨੂੰ ਇਹ ਵੀ ਸੁਝਾਅ ਦਿੱਤਾ ਹੈ ਆਉਣ ਵਾਲੇ ਬਾਈ ਇਲੈਕਸਨ ਲੜਨ, ਐਸਜੀਪੀਸੀ ਦੀਆਂ ਵੋਟਾਂ ਬਣਾਉਣ ਤੇ ਐਸਜੀਪੀਸੀ ਪ੍ਰਧਾਨ ਤੇ ਅੰਤਰਿੰਗ ਕਮੇਟੀ ਦੀ ਚੋਣ ਕਰਾਉਣ, ਪਾਰਟੀ ਦੀ ਭਰਤੀ ਆਦਿ ਸਾਰੇ ਸਿਆਸੀ ਕੰਮ ਪ੍ਰਜੀਡੀਅਮ ਦੇਖੇਗੀ। ਆਪਣੇ ਦੂਜੇ ਸੁਝਾਅ ਵਿਚ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਪ੍ਰਧਾਨ ਵੱਲੋਂ ਪਿਛੋਕੜ ਵਿਚ ਹੋਈਆਂ ਗਲਤੀਆਂ ਲਈ ਮੁਆਫ਼ੀ ਵਿਧੀ-ਵਿਧਾਨ ਮੁਤਾਬਕ ਲਿਖ ਕੇ ਮੰਗਣ ਅਤੇ ਸ੍ਰੀ ਅਕਾਲ ਤਖ਼ਤ ਤੋਂ ਲਗਾਈ ਜਾਣ ਵਾਲੀ ਸਜ਼ਾ ਵੀ ਇੱਕ ਨਿਮਾਣੇ ਸਿੱਖ ਤਰਾਂ ਭੁਗਤਣ ਲਈ ਕਿਹਾ ਹੈ। ਬਰਾੜ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਹੋਈ ਚੌਥੀ ਵਾਰ ਜਿੱਤ ’ਤੇ ਵੀ ਟਿੱਪਣੀ ਕਰਦਿਆਂ ਕਿਹਾ ਹੈ ‘‘ ਉਹ ਇਸ ਲਈ ਜਿੱਤੇ ਹਨ ਕਿਉਂਕਿ ਉਹ ਡੇਰੇ ਨੂੰ ਮੁਆਫ਼ੀਨਾਮਾ ਦਿਵਾਉਣ ਦੇ ਭਾਗੀਦਾਰ ਨਹੀਂ ਸਨ। ’’
ਕੁਵੈਤ ‘ਚ ਵਾਪਰੇ ਅੱਗ ਹਾਦਸੇ ‘ਤੇ CM ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ
ਅਸਿੱਧੇ ਢੰਗ ਨਾਲ ਸੁਖਬੀਰ ਸਿੰਘ ਬਾਦਲ ਦੇ ਨਾਲ ਪ੍ਰਛਾਵੇ ਵਾਂਗ ਰਹਿਣ ਵਾਲੇ ਮੁਕਤਸਰ ਤੇ ਫ਼ਰੀਦਕੋਟ ਨਾਲ ਸਬੰਧਤ ਕੁੱਝ ਆਗੂਆਂ ਤੋਂ ਇਲਾਵਾ ਹਰ ਸਮੇਂ ਪ੍ਰਧਾਨ ਦੇ ਮੋਢਿਆ ’ਤੇ ਚੜ੍ਹੇ ਰਹਿਣ ਵਾਲੇ ਤਨਖ਼ਾਹਦਾਰ ਸਲਾਹਕਾਰਾਂ ’ਤੇ ਨਿਸ਼ਾਨੇ ਲਗਾਉਂਦਿਆਂ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਪ੍ਰਧਾਨ ਨੂੰ ਕਿਹਾ ਹੈ ਕਿ ‘‘ਜਿੱਥੇ ਪਿਛਲੇ 3 ਸਾਲ ਤੋਂ ਆਪਣੇ ਨਿੱਜੀ ਮੁਫਾਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ’ਤੇ ਤੰਗਦਿੱਲ ਇਨਸਾਨ, ਅਫਸਰਾਂ ਤੇ ਤਨਖ਼ਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਹੈ। ਉੱਥੇ ਹੁੱਣ ਇੱਕ ਮਹੀਨਾਂ ਲੋਕਾਂ ਦੀ ਇੱਛਾ ਮੁਤਾਬਕ ਸਖ਼ਤ ਫੈਸਲੇ ਲੈ ਕੇ ਦੇਖੋ। ਪਾਰਟੀ ਵੀ ਚੜਦੀ ਕਲਾ ਵਿੱਚ ਚੱਲੇਗੀ, ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ। ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ। ’’ ਫ਼ਿਲਹਾਲ ਸੁਖਬੀਰ ਬਾਦਲ ਦਾ ਆਪਣੇ ਸਿਆਸੀ ਸਕੱਤਰ ਦੀ ਇਸ ਮੰਗ ’ਤੇ ਕੋਈ ਪ੍ਰਤੀਕ੍ਰਮ ਨਹੀਂ ਆਇਆ ਹੈ।
Share the post "ਸੁਖਬੀਰ ਬਾਦਲ ਦੀ ਕਾਰਜ਼ਸੈਲੀ ’ਤੇ ਸਿਆਸੀ ਸਕੱਤਰ ਨੇ ਚੁੱਕੇ ਸਵਾਲ, ਕੀਤੀ ਪੰਚ ਪ੍ਰਧਾਨੀ ਸਿਸਟਮ ਬਣਾਉਣ ਦੀ ਮੰਗ"