Bathinda News: ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਦਾ 11 ਕਰੋੜ ਦਾ ਪਹਿਲਾਂ ਇਨਾਮ ਜਿੱਤਣ ਵਾਲਾ ਰਾਜਸਥਾਨ ਦਾ ਅਮਿਤ ਸੇਹਰਾ ਹੁਣ ਮੁੜ ਚਰਚਾ ਵਿਚ ਹੈ। ਇਸ ਚਰਚਾ ਦਾ ਕਾਰਨ ਉਸਨੂੰ ਨਿਕਲੀ 11 ਕਰੋੜ ਦੀ ਲਾਟਰੀ ਤੋਂ ਵੀ ਵੱਡਾ ਹੈ, ਜਿਸਦੇ ਲਈ ਇਸ ਗਰੀਬ ਬੰਦੇ ਨੇ ਵੱਡਾ ਦਿਲ ਦਿਖਾਇਆ ਹੈ। ਕਰੀਬ ਪੰਜ ਦਿਨਾਂ ਬਾਅਦ ਮਿਲੇ ਅਮਿਤ ਨੇ ਐਲਾਨ ਕੀਤਾ ਹੈ ਕਿ ਉਹ ਜਿੱਤੇ ਹੋਏ ਇਨਾਮ ਦੇ ਵਿਚੋਂ 1 ਕਰੋੜ ਆਪਣੇ ਦੋਸਤ ਮੁਕੇਸ਼ ਦੀਆਂ ਧੀਆਂ ਨੂੰ ਦੇਵੇਗਾ, ਜਿਸਨੇ ਉਸਨੂੰ ਲਾਟਰੀ ਪਾਉਣ ਲਈ ਉਤਸ਼ਾਹਤ ਕੀਤਾ ਸੀ। ਬਠਿੰਡਾ ਦੇ ਰਤਨ ਲਾਟਰੀ ਸਟਾਲ ਤੋਂ 500 ਦੀ ਟਿਕਟ ਖਰੀਦ ਕੇ ਕਰੋੜਪਤੀ ਬਣੇ ਅਮਿਤ ਅੱਜ ਆਪਣੀ ਪਤਨੀ ਤੇ ਦੋਨਾਂ ਪੁੱਤਰਾਂ ਤੋਂ ਇਲਾਵਾ ਦੋਸਤ ਮੁਕੇਸ਼ ਦੇ ਨਾਲ ਚੰਡੀਗੜ੍ਹ ਦਫ਼ਤਰ ਵਿਚ ਆਪਣੀ ਲਾਟਰੀ ਦੀ ਟਿਕਟ ਜਮ੍ਹਾਂ ਕਰਵਾਉਣ ਪੁੱਜਾ ਹੋਇਆ ਸੀ।
ਇਹ ਵੀ ਪੜ੍ਹੋ ਪੰਜਾਬ ਦੀਆਂ ਧੀਆਂ ਨੇ ਪੂਰੇ ਦੇਸ਼ ਦਾ ਮਾਣ ਵਧਾਇਆ: ਮੁੱਖ ਮੰਤਰੀ
ਇਸ ਦੌਰਾਨ ਉਸਨੇ ਜਿੱਥੇ ਰੱਬ ਦਾ ਸ਼ੁਕਰੀਆ ਅਦਾ ਕੀਤਾ, ਉਥੇ ਆਪਣੇ ਦੋਸਤ ਮੁਕੇਸ਼ ਦਾ ਵੀ ਧੰਨਵਾਦ ਕੀਤਾ, ਜਿਸਦੇ ਨਾਲ ਉਹ ਮੋਗਾ ਦੇ ਵਿਚ ਆਇਆ ਤੇ ਵਾਪਸੀ ਸਮੇਂ ਬਠਿੰਡਾ ਰੁਕਣ ‘ਤੇ ਇੱਥੋਂ ਟਿਕਟ ਖਰੀਦੀ। ਅਮਿਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਹ ਗਰੀਬ ਬੰਦਾ ਹੈ ਤੇ ਸਬਜ਼ੀ ਦੀ ਰੇਹੜੀ ਲਗਾ ਕੇ ਆਪਣੇ ਪ੍ਰਵਾਰ ਦਾ ਪੇਟ ਪਾਲਦਾ ਹੈ। ਜਿਸਦੇ ਚੱਲਦੇ ਉਸਨੂੰ ਆਪਣੀ ਕਿਸਮਤ ‘ਤੇ ਇੰਨ੍ਹਾਂ ਭਰੋਸਾ ਨਹੀਂ ਸੀ ਪ੍ਰੰਤੂ ਮੁਕੇਸ਼ ਵੱਲੋਂ ਦਿੱਤੀ ਹੱਲਾਸ਼ੇਰੀ ਦੇ ਚੱਲਦੇ ਹੀ ਉਸਨੇ ਇੱਕ ਆਪਣੀ ਤੇ ਇੱਕ ਆਪਣੀ ਪਤਨੀ ਦੇ ਨਾਂ ‘ਤੇ ਦੀਵਾਲੀ ਬੰਪਰ ਦੀ ਲਾਟਰੀ ਖਰੀਦੀ।
ਇਹ ਵੀ ਪੜ੍ਹੋ Trump Govt ਦੀ Truck Drivers ‘ਤੇ ਸਖ਼ਤੀ; 7 ਹਜ਼ਾਰ ਦੇ ਲਾਇੰਸਸ ਰੱਦ, ਅੰਗਰੇਜ਼ੀ ਭਾਸ਼ਾ ਹੋਈ ਲਾਜ਼ਮੀ
ਉਸਨੂੰ ਜਿੱਥੇ 11 ਕਰੋੜ ਦਾ ਪਹਿਲਾਂ ਇਨਾਮ ਨਿਕਲਿਆ, ਉਥੇ ਉਸਦੀ ਪਤਨੀ ਦੇ ਨਾਂ ‘ਤੇ ਖਰੀਦੀ ਟਿਕਟ ਵਿਚੋਂ ਵੀ 1000 ਆਇਆ। ਅਮਿਤ ਮੁਤਾਬਕ ਮੁਕੇਸ਼ ਉਸਦਾ ਵਧੀਆ ਦੋਸਤ ਹੈ, ਜਿਸਦੇ ਦੋ ਧੀਆਂ ਹੈ ਤੇ ਉਹ ਇੰਨ੍ਹਾਂ ਧੀਆਂ ਨੂੰ ਆਪਣੇ ਜੇਤੂ ਇਨਾਮ ਵਿਚੋਂ 50-50 ਲੱਖ ਰੁਪਏ ਦੇਵੇਗਾ, ਜੋਕਿ ਉਨ੍ਹਾਂ ਦੀ ਪੜਾਈ ਤੇ ਵਿਆਹ ਲਈ ਇੱਕ ਸ਼ਗਨ ਹੋਵੇਗਾ। ਉਸਨੇ ਦਸਿਆ ਕਿ ਉਹ ਇੰਨ੍ਹਾਂ ਗਰੀਬ ਹੈ ਕਿ ਲਾਟਰੀ ਨਿਕਲਣ ਤੋਂ ਬਾਅਦ ਵੀ ਉਸਦੇ ਨਜਦੀਕੀ ਯਕੀਨ ਨਹੀਂ ਕਰ ਰਹੇ ਸਨ। ਭਰੀਆਂ ਅੱਖਾਂ ਨਾਲ ਅਮਿਤ ਨੇ ਦਸਿਆ ਕਿ ਉਹ ਚੰਡੀਗੜ੍ਹ ਤੱਕ ਪੁੱਜਣ ਲਈ ਕਿਰਾਏ ਦੇ ਪੈਸੇ ਵੀ ਕਿਸੇ ਤੋਂ ਮੰਗ ਕੇ ਲਿਆਇਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।









