ਤਾਰਿਕ ਮਹਿਤਾ ਸੀਰੀਅਲ ਦੇ ਪ੍ਰਸਿੱਧ ਹਾਸਰਾਸ ਕਲਾਕਾਰ ਰੋਸ਼ਨ ਸਿੰਘ ਸੋਢੀ ਲਾਪਤਾ, ਪੁਲਿਸ ਵੱਲੋਂ ਜਾਂਚ ਸ਼ੁਰੂ

Date:

spot_img

ਨਵੀਂ ਦਿੱਲੀ,27 ਅਪ੍ਰੈਲ: ਪਿਛਲੇ ਕਈ ਸਾਲਾਂ ਤੋਂ ਦੇਸ ਭਰ ਦੇ ਲੋਕਾਂ ਵਿਚ ਵਿਸੇਸ ਥਾਂ ਬਣਾ ਚੁੱਕੇ ‘ਤਾਰਿਕ ਮਹਿਤਾ ਕਾ ਉਲਟਾ ਚਸਮਾ’ ਸੀਰੀਅਲ ਦੇ ਪ੍ਰਸਿੱਧ ਹਾਸਰਾਸ ਕਲਾਕਾਰ ਰੋਸ਼ਨ ਸਿੰਘ ਸੋਢੀ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਦੱਸੇ ਜਾ ਰਹੇ ਹਨ। ਅਸਲ ਜਿੰਦਗੀ ਦੇ ਵਿਚ ਗੁਰਚਰਨ ਸਿੰਘ ਦੇ ਨਾਂ ਵਾਲੀ ਇਹ ਸਖ਼ਸੀਅਤ ਅਪਣੀ ਵਿਲੱਖਣ ਅਦਾਕਾਰੀ ਅਪਣੇ ਪ੍ਰਸੰਸਕਾਂ ਦਾ ਪਸੰਦੀਦਾ ਕਲਾਕਾਰ ਹੈ।

‘ਸੁਖਬੀਰ ਬਾਦਲ ਦੱਸੇ ਕਿ ਪੰਜਾਬ ਬਚਾਉਣਾ ਕਿਸ ਤੋਂ ਹੈ?’ : ਗੁਰਮੀਤ ਸਿੰਘ ਖੁੱਡੀਆਂ

ਗੁਰਚਰਨ ਸਿੰਘ ਮੂਲ ਰੁੂਪ ਵਿਚ ਦਿੱਲੀ ਦਾ ਰਹਿਣ ਵਾਲਾ ਹੈ। ਉਨ੍ਹਾਂ ਦੇ ਪਿਤਾ ਵੱਲੋਂ ਦਿੱਲੀ ਪੁਲਿਸ ਕੋਲ ਅਪਣੇ ਪੁੱਤਰ ਦੇ ਅਚਾਨਕ ਲਾਪਤਾ ਹੋਣ ਦੇ ਚੱਲਦੇ ਸਿਕਾਇਤ ਦਰਜ਼ ਵੀ ਕਰਵਾਈ ਗਈ ਹੈ। ਪਿਤਾ ਦੇ ਮੁਤਾਬਕ 22 ਅਪ੍ਰੈਲ ਨੂੰ ਗੁਰਚਰਨ ਸਿੰਘ ਘਰੋਂ ਮੁੰਬਈ ਨੂੰ ਜਾਣ ਲਈ ਰਵਾਨਾ ਹੋਏ ਸਨ ਪ੍ਰੰਤੂ ਉਥੇ ਨਹੀਂ ਪੁੱਜੇ। ਇਸਤੋਂ ਇਲਾਵਾ ਉਨ੍ਹਾਂ ਦਾ ਫ਼ੋਨ ਵੀ ਬੰਦ ਆ ਰਿਹਾ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

spot_img
spot_img

Share post:

Popular

More like this
Related