Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਅੰਤਰ-ਰਾਸ਼ਟਰੀ ਕਾਨਫਰੈਂਸ ਸੀਟਾਸ-2024”ਦਾ ਪੋਸਟਰ ਰੀਲੀਜ਼

ਤਲਵੰਡੀ ਸਾਬੋ, 6 ਜੂਨ : ਖੇਤੀ ਦੇ ਵਿਕਾਸ, ਇਸ ਨੂੰ ਲਾਹੇਵੰਦ ਬਣਾਉਣ, ਇਸ ਖੇਤਰ ਵਿੱਚ ਹੋ ਰਹੀਆਂ ਨਵੀਂਆਂ ਕਾਢਾਂ ਦੀ ਹੌਂਸਲਾ ਅਫਜ਼ਾਈ ਅਤੇ ਇਸ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਮਿਤੀ 29 ਅਗਸਤ 2024 ਤੋਂ 31 ਅਗਸਤ 2024 ਨੂੰ ਹੋਣ ਵਾਲੀ “ਅੰਤਰ ਰਾਸ਼ਟਰੀ ਕਾਨਫਰੈਂਸ ਸੀਟਾਸ-2024”ਦਾ ਪੋਸਟਰ ਵਿਸ਼ੇਸ਼ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਕੇ.ਏ.ਪੀ. ਸਿਨਹਾ ਅਤੇ ਬਾਗਬਾਨੀ ਵਿਭਾਗ ਦੇ ਸਕੱਤਰ ਅਜੀਤ ਬਾਲਾਜੀ ਜੋਸ਼ੀ ਵੱਲੋਂ ਪ੍ਰੋ.(ਡਾ.) ਵਰਿੰਦਰ ਸਿੰਘ ਪਾਹਿਲ ਐਡਵਾਈਜ਼ਰ ਟੂ ਚਾਂਸਲਰ (ਜੀ.ਕੇ.ਯੂ.) ਦੀ ਹਾਜ਼ਰੀ ਵਿੱਚ ਰੀਲੀਜ਼ ਕੀਤਾ ਗਿਆ।

ਸਾਬਕਾ ਕਾਂਗਰਸੀ ਵਿਧਾਇਕ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ

ਕਾਨਫਰੈਂਸ ਬਾਰੇ ਜਾਣਕਾਰੀ ਦਿੰਦਿਆਂ ਸਿਨਹਾ ਨੇ ਦੱਸਿਆ ਕਿ ਕਿਸਾਨਾਂ ਨੂੰ ਵਾਤਾਵਰਣ ਪੱਖੀ, ਆਧੁਨਿਕ ਖੇਤੀ ਅਤੇ ਬਦਲਵੇਂ ਫਸਲੀ ਚੱਕਰ ਨੂੰ ਉਤਸਾਹਿਤ ਕਰਨ ਲਈ ਜੀ.ਕੇ.ਯੂ. ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੇਤੀ ਨੂੰ ਸਮੇਂ ਦੇ ਅਨੁਕੂਲ, ਜ਼ਹਿਰਾਂ ਮੁਕਤ ਅਤੇ ਵੱਧ ਝਾੜ ਲੈਣ ਦੇ ਨੁਕਤੇ ਸਾਂਝੇ ਕਰਨ ਲਈ ਕਾਨਫਰੈਂਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਜਾਪਾਨ, ਅਮਰੀਕਾ, ਜਰਮਨੀ, ਕੈਨੇਡਾ ਤੋਂ ਇਲਾਵਾ ਕਈ ਦੇਸ਼ਾਂ ਦੇ ਲਗਭਗ 500 ਮਾਹਿਰਾਂ ਦੇ ਖੋਜ ਪੱਤਰ ਪੜੇ ਜਾਣਗੇ ਤੇ ਉਨ੍ਹਾਂ ਦੇ ਬਣਾਏ ਪੋਸਟਰ ਵੀ ਰੀਲੀਜ਼ ਕੀਤੇ ਜਾਣਗੇ। ਕਾਨਫਰੈਂਸ ਵਿੱਚ 70 ਸ਼ਰੇਣੀਆਂ ਦੇ ਮਾਹਿਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਨਿਤਿਸ਼ ਕੁਮਾਰ ਨੇ ਤਿੰਨ ਵੱਡੇ ਮਹਿਕਮੇ ਤੇ ਨਾਇਡੂ ਨੇ ਮੰਗਿਆ ਸਪੀਕਰ ਦਾ ਅਹੁਦਾ

ਇਸ ਮੌਕੇ ਡਾ. ਪਾਹਿਲ ਨੇ ਦੱਸਿਆ ਕਿ ਕਾਨਫਰੈਂਸ ਵਿੱਚ ਡਾ. ਹਿਮਾਂਸ਼ੂ ਪਾਠਕ ਸਕੱਤਰ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ, ਮਹਾਂ ਨਿਰਦੇਸ਼ਕ ਆਈ.ਸੀ.ਏ.ਆਰ ਬਤੌਰ ਮੁੱਖ ਮਹਿਮਾਨ ਤੇ ਵਿਸ਼ਵ ਭੋਜਨ ਇਨਾਮ ਜੇਤੂ 2024 ਪ੍ਰੋ.(ਡਾ.) ਰਤਨ ਲਾਲ (ਅਮਰੀਕਾ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਆਈ.ਸੀ.ਏ.ਆਰ. ਵੱਲੋਂ ਪ੍ਰਾਯੋਜਿਤ ਇਸ ਕਾਨਫਰੈਂਸ ਵਿੱਚ ਬਾਗਬਾਨੀ ਵਿਭਾਗ ਪੰਜਾਬ, ਈਸਟਰ ਨੋਇਡਾ ਅਤੇ ਜਸਟ ਐਗਰੀਕਲਚਰ ਐਜੂਕੇਸ਼ਨ ਗਰੁੱਪ ਦਾ ਵਿਸ਼ੇਸ਼ ਸਹਿਯੋਗ ਰਹੇਗਾ। ਉਨ੍ਹਾਂ ਖੇਤੀ ਮਾਹਿਰਾਂ ਤੇ ਖੋਜੀਆਂ ਨੂੰ ਕਾਨਫਰੈਂਸ ਦਾ ਹਿੱਸਾ ਬਣਨ ਲਈ ਸੱਦਾ ਵੀ ਦਿੱਤਾ। ਉਨ੍ਹਾਂ ਇਸ ਉੱਦਮ ਲਈ ਡਾ. ਆਰ.ਪੀ.ਸਹਾਰਨ ਡੀਨ ਫੈਕਲਟੀ ਆਫ਼ ਐਗਰੀਕਲਚਰ, ਖੇਤੀ ਮਾਹਿਰਾਂ ਅਤੇ ਖੋਜਾਰਥੀਆਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਕੀਤੀ।

 

Related posts

ਪੰਜਾਬ ਨੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ 500 ਕਰੋੜ ਰੁਪਏ ਦੀ ਕਾਰਜ ਯੋਜਨਾ ਉਲੀਕੀ

punjabusernewssite

ਆਰ ਐਮ ਪੀ ਆਈ ਦੇ ਸੱਦੇ ਹੇਠ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ

punjabusernewssite

ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ

punjabusernewssite