1 ਸਤੰਬਰ ਤੋਂ ਸ਼ੁਰੂ ਹੋਵੇਗੀ ਮੈਂਂਬਰਸ਼ਿਪ ਦੀ ਭਰਤੀ, ਹਰ ਬੂਥ ’ਤੇ 200 ਮੈਂਬਰ ਬਣਾਉਣ ਦਾ ਦਾਅਵਾ
ਬਠਿੰਡਾ, 24 ਅਗਸਤ: ਪਿਛਲੀਆਂ ਲੋਕ ਸਭਾ ਚੋਣਾਂ ’ਚ ਇਕੱਲਿਆਂ ਚੋਣ ਲੜ ਕੇ ਬਾਦਲਾਂ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਸ਼ਹਿਰ ਵਿਚ ਵੋਟਾਂ ਵਧਾ ਕੇ ਉਤਸ਼ਾਹਤ ਨਜ਼ਰ ਆ ਰਹੀ ਭਾਰਤੀ ਜਨਤਾ ਪਾਰਟੀ ਨੇ ਹੁਣ ਮੈਂਬਰਸ਼ਿਪ ਰਾਹੀਂ ਘਰ-ਘਰ ਪੁੱਜਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਅੱਖ ਰੱਖਣ ਵਾਲੀ ਭਗਵਾਂ ਪਾਰਟੀ ਦੇ ਆਗੂਆਂ ਵੱਲੋਂ ਹੁਣ ਹਰ ਬੂਥ ‘ਤੇ ਘੱਟੋਂ-ਘੱਟ 200 ਮੈਂਬਰ ਬਣਾਉਣ ਦਾ ਟੀਚਾ ਮਿਥਿਆ ਹੈ। ਇਕੱਲੇ ਬਠਿੰਡਾ ਸ਼ਹਿਰੀ ਹਲਕੇ ਵਿਚ ਹੀ 50 ਹਜ਼ਾਰ ਅਤੇ ਬਠਿੰਡਾ ਦਿਹਾਤੀ ਤੇ ਭੁੱਚੋਂ ਮੰਡੀ ਰਿਜਰਵ ਹਲਕਿਆਂ ਵਿਚ 25-25 ਹਜ਼ਾਰ ਮੈਂਬਰਸ਼ਿਪ ਕਰਨ ਦਾ ਦਾਅਵਾ ਜਤਾਇਆ ਗਿਆ।
ਪਹਿਲਵਾਨ ਵਿਨੇਸ਼ ਫ਼ੋਗਟ ਦੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨਾਲ ਮਿਲਣੀ ਦੀ ਸਿਆਸੀ ਹਲਕਿਆਂ ’ਚ ਚਰਚਾ!
ਇਸ ਸਬੰਧ ਵਿਚ ਬੀਤੇ ਕੱਲ ਸਥਾਨਕ ਭਾਜਪਾ ਦਫ਼ਤਰ ’ਚ ਪਾਰਟੀ ਆਗੂਆਂ ਦੀ ਹੋਈ ਮੀਟਿੰਗ ਤੋਂ ਬਾਅਦ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਮੈਂਬਰਸ਼ਿਪ ਮੁਹਿੰਮ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਪਾਰਟੀ ਦੇ ਸੂਬਾਈ ਜਰਨਲ ਸਕੱਤਰ ਦਿਆਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਪਰਮਪਾਲ ਕੌਰ ਸਿੱਧੂ, ਇੰਚਾਰਜ਼ ਜੀਵਨ ਗਰਗ ਸਹਿਤ ਹਾਜ਼ਰ ਸਮੁੱਚੀ ਲੀਡਰਸ਼ਿਪ ਨੇ ਦਾਅਵਾ ਕੀਤਾ ਕਿ ਸਾਲ 2027 ਦੀਆਂ ਚੋਣਾਂ ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰੇਗੀ। ਭਾਜਪਾ ਆਗੂਆਂ ਨੇ ਦੱਸਿਆ ਕਿ ‘‘ ਦੇਸ਼ ਭਰ ਵਿਚ ਭਾਜਪਾ ਦੀ ਪ੍ਰਾਇਮਰੀ ਮੈਂਬਰਸ਼ਿੱਪ ਦੀ ਸ਼ੁਰੂਆਤ 1 ਸਤੰਬਰ 2024 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਰਟੀ ਦੇ ਕੇਂਦਰੀ ਦਫ਼ਤਰ ਨਵੀਂ ਦਿੱਲੀ ਤੋਂ ਕੀਤੀ ਜਾ ਰਜਹੀ ਹੈ। ’’
ਆਪ ਵਿਧਾਇਕ ਨੇ ਆਪਣੇ ਹੱਥੀ ਰੱਖੇ ਨੀਂਹ ਪੱਥਰ ਨੂੰ ਤੋੜਿਆ
ਇਸੇ ਮੁਹਿੰਮ ਤਹਿਤ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਹੋਈ ਸੂਬਾ ਪੱਧਰੀ ਕਾਰਜਸ਼ਾਲਾ ਤੋਂ ਬਾਅਦ ਹੁਣ 22 ਅਗਸਤ ਤੋਂ 25 ਅਗਸਤ ਤੱਕ ਜ਼ਿਲ੍ਹਾ ਲੈਵਲ ਅਤੇ 27 ਅਗਸਤ ਤੋਂ 29 ਅਗਸਤ ਤੱਕ ਮੰਡਲ ਲੈਵਲ ਤੱਕ ਦੀਆਂ ਕਾਰਜਸ਼ਾਲਾਵਾਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਆਗੂਆਂ ਨੇ ਦੱਸਿਆ ਕਿ ਨਵੀਂ ਮੈਂਬਰਸ਼ਿਪ ਲਈ ਜਿੱਥੇ ਲੋਕਾਂ ਨਾਲ ਘਰ-ਘਰ ਜਾ ਕੇ ਸੰਪਰਕ ਕੀਤਾ ਜਾਵੇਗਾ ਉੱਥੇ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਕਾਲਜ -ਯੂਨੀਵਰਸਿਟੀਆਂ ਦੇ ਅੱਗੇ ਮੈਂਬਰਸ਼ਿਪ ਲਈ ਕੈਂਪ ਵੀ ਲਗਾਏ ਜਾਣਗੇ। ਗੱਲਬਾਤ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਹਰ ਬੂਥ ’ਤੇ 200 ਨਵੇਂ ਮੈਂਬਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਹ ਭਰਤੀ ਮੁਹਿੰਮ 30 ਅਕਤੂਬਰ ਤੱਕ ਮੁਕੰਮਲ ਕਰ ਲਈ ਜਾਵੇਗੀ ।
ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਚਲਦੀ ਮੀਟਿੰਗ ਵਿੱਚ ਪਾਵਰਕਾਮ ਦਾ ਜੇ ਈ ਮੁਅੱਤਲ, ਨਿੱਜੀ ਕੰਪਨੀ ਦਾ ਮੁਲਾਜ਼ਮ ਬਰਖ਼ਾਸਤ
ਮੌਜੂਦਾ ਸਮੇਂ ਪੰਜਾਬ ਵਿੱਚ 23 ਲੱਖ ਦੇ ਕਰੀਬ ਮੈਂਬਰ ਹਨ ਅਤੇ ਪਾਰਟੀ ਨੂੰ ਲੰਘੀਆਂ ਲੋਕ ਸਭਾ ਚੋਣਾਂ ਵਿੱਚ 25 ਲੱਖ ਦੇ ਕਰੀਬ ਵੋਟਾਂ ਪਈਆਂ ਹਨ, ਜਿਸਦੇ ਚੱਲੇ ਹੁਣ ਮੌਜੂਦਾ ਮੈਂਬਰਸ਼ਿਪ ਵਿਚ ਤਿੰਨ ਗੁਣਾ ਵਾਧਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਕਿਹਾ ਕਿ ਇਕੱਲੇ ਬਠਿੰਡਾ ਸ਼ਹਿਰ ਵਿਚ ਹੀ 50 ਹਜ਼ਾਰ ਨਵਾਂ ਮੈਂਬਰ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਮੈਂਬਰਸ਼ਿਪ ਅਭਿਆਨ ਨੂੰ ਕਾਮਯਾਬ ਕਰਨ ਲਈ ਬੂਥ ਲੈਵਲ ਤੋਂ ਲੈਕੇ ਸੂਬਾ ਪੱਧਰ ਤੱਕ ਸਾਰੀਆਂ ਟੀਮਾਂ ਦਾ ਗਠਨ ਹੋ ਚੁੱਕਿਆ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਰਾਜ ਨੰਬਰਦਾਰ, ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਮਿੱਤਲ, ਸਾਮ ਲਾਲ ਬਾਂਸਲ, ਰੁਪਿੰਦਰਜੀਤ ਸੰਗਤ, ਅਸੋਕ ਬਾਲਿਆਵਾਲੀ, ਗੋਪਾਲ ਜੱਸੀ, ਰਾਜੇਸ਼ ਨੌਨੀ, ਪ੍ਰਿਤਪਾਲ ਸਿੰਘ ਬੀਬੀਵਾਲਾ, ਗੁਰਜੀਤ ਮਾਨ, ਵਿਕਰਮ ਗਰਗ ਆਦਿ ਹਾਜ਼ਰ ਰਹੇ।
Share the post "ਭਾਜਪਾ ਵੱਲੋਂ ਮੈਂਬਰਸ਼ਿਪ ਰਾਹੀਂ ਬਾਦਲਾਂ ਦੇ ਗੜ੍ਹ ’ਚ ਡੂੰਘੀਆਂ ‘ਜੜਾਂ’ ਲਗਾਉਣ ਦੀ ਤਿਆਰੀ"