ਚੰਡੀਗੜ੍ਹ, 5 ਨਵੰਬਰ: ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਚੋਣ ਕਰਵਾਉਣ ਨਾਲ ਸਬੰਧਿਤ ਸਾਰੀ ਤਿਆਰੀ ਪ੍ਰਗਤੀ ‘ਤੇ ਹੈ। ਕਮੇਟੀ ਲਈ ਚਾਲੀ ਵਾਰਡ ਬਣਾਏ ਗਏ ਹਨ ਅਤੇ ਲਗਭਗ ਦੋ ਲੱਖ ਚੌਰਾਸੀ ਹਜਾਰ ਸਿੱਖਾਂ ਨੇ ਉਪਰੋਕਤ ਚੋਣ ਲਈ ਵੋਟਰ ਲਿਸਟ ਵਿਚ ਆਪਣੇ ਨਾਂਅ ਰਜਿਸਟਰਡ ਕਰਵਾਏ ਹਨ।ਹਰਿਆਣਾ ਦੇ ਗੁਰੂਦੁਆਰਾ ਚੋਣ ਕਮਿਸ਼ਨ ਜੱਜ ਐਚ ਐਸ ਭੱਲਾ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਈ ਵੀ ਯੋਗ ਵਿਅਕਤੀ ਜੋ ਅੱਜ ਤਕ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਲਿਸਟ ਵਿਚ ਆਪਣਾ ਨਾਂਅ ਵੋਟਰ ਵਜੋ ਰਜਿਸਟਰਡ ਨਹੀਂ ਕਰਵਾ ਪਾਇਆ ਹੈ, ਉਹ ਹੁਣ ਵੀ ਉਪਰੋਕਤ ਕਮੇਟੀ ਦੀ ਵੋਟਰ ਸੂਚੀ ਵਿਚ ਆਪਣਾ ਨਾਂਅ ਰਜਿਸਟਰਡ ਕਰਵਾ ਸਕਦਾ ਹੈ।
ਅਕਾਲੀ ਦਲ ਨੇ ਕੈਨੇਡਾ ਵਿਚ ਧਾਰਮਿਕ ਸਥਾਨਾਂ ਦੇ ਬਾਹਰ ਹੋਈ ਹਿੰਸਾ ਦੀਆਂ ਘਟਨਾਵਾਂ ਦੀ ਕੀਤੀ ਨਿਖੇਧੀ
ਵੋਟਰ ਸੂਚੀ ਵਿਚ ਨਾਂਅ ਸ਼ਾਮਿਲ ਕਰਵਾਉਣ ਲਈ ਬਿਨੈ (ਇਸ ਦਫਤਰ ਵੱਲੋਂ ਚੋਣ ਪ੍ਰੋਗ੍ਰਾਮ ਜਾਰੀ ਹੋਣ ਤਕ) ਸਬੰਧਿਤ ਵਾਰਡ ਦੇ ਸਬੰਧਿਤ ਰਿਟਰਨਿੰਗ ਅਧਿਕਾਰੀ ਨੂੰ ਪੇਸ਼ ਕੀਤਾ ਜਾ ਸਕਦਾ ਹੈ ਅਤੇ ਉਸ ਦੇ ਬਾਅਦ ਚੋਣ ਸਪੰਨ ਹੋਣ ਤਕ ਬਿਨੈ ਸਬੰਧਿਤ ਡਿਪਟੀ ਕਮਿਸ਼ਨਰ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਪ੍ਰੋਗ੍ਰਾਮ ਜਨਵਰੀ, 2025 ਵਿਚ ਪ੍ਰਬੰਧਿਤ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਚੋਣ ਦੀ ਸਹੀ ਮਿੱਤੀ ਦਾ ਐਲਾਨ ਚੋਣ ਪ੍ਰੋਗ੍ਰਾਮ ਜਾਰੀ ਕਰਦੇ ਸਮੇਂ ਕੀਤੀ ਜਾਵੇਗੀ।
Share the post "ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਨਵਰੀ ਵਿਚ ਕਰਵਾਉਣ ਦੀ ਤਿਆਰੀ"